33ਵਾਂ ਵਿਸ਼ਾਲ ਦੁਸਹਿਰਾ ਮੇਲਾ .
ਸ਼ਹੀਦ ਕਰਨੈਲ ਸਿੰਘ ਡਰਾਮਾਟਿਕ ਵਲੋਂ ਕਰਵਾਇਆ ਗਿਆ 33ਵਾਂ ਵਿਸ਼ਾਲ ਦੁਸਹਿਰਾ ਮੇਲਾ
ਰਮਾਇਣ ਦੇ ਪਾਤਰਾਂ ਤੋਂ ਸੇਧ ਲੈ ਕੇ ਜੀਵਨ ਸਫਲ ਕੀਤਾ ਜਾ ਸਕਦਾ ਹੈ : ਕੁਲਵੰਤ ਸਿਧੂ
ਲੁਧਿਆਣਾ, 20 ਅਕਤੂਬਰ (ਵਰਿੰਦਰ) ਸ਼ਹੀਦ ਕਰਨੈਲ ਸਿੰਘ ਡਰਾਮਾਟਿਕ ਕਲੱਬ (ਰਜਿ:) ਵਲੋਂ ਸ਼ਹੀਦ ਕਰਨੈਲ ਸਿੰਘ ਨਗਰ, ਗੁਰੂ ਨਾਨਕ ਕਲੋਨੀ ਬਲਾਕ - ਏ ਵਿਖੇ ਕਲੱਬ ਦੇ ਸਾਬਕਾ ਖਜਾਨਚੀ ਸਵ: ਅਸ਼ਵਨੀ ਕੁਮਾਰ ਸ਼ਰਮਾ ਟੀ ਟੀ ਅਤੇ ਹੋਰ ਵਿਛੋੜਾ ਦੇ ਗਏ ਕਲੱਬ ਮੈਂਬਰਾਂ ਦੀ ਮਿੱਠੀ ਯਾਦ ਵਿੱਚ 33ਵਾਂ ਵਿਸ਼ਾਲ ਦੁਸਹਿਰਾ ਮੇਲਾ ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਗੋਪੀ, ਰਵਿੰਦਰ ਪਾਲ ਸਿੰਘ, ਰਾਧੇ ਸ਼ਾਮ ਜੇ ਈ, ਪ੍ਰਧਾਨ ਇੰਦਰਜੀਤ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਜਗਬੀਰ ਸਿੰਘ ਸੌਖੀ, ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵੱਲ, ਭਾਜਪਾ ਦੇ ਸੰਭਾਵੀ ਉਮੀਦਵਾਰ ਮੁਕੇਸ਼ ਸਾਹਨੀ, ਗੁਰਮੀਤ ਸਿੰਘ ਕੁਲਾਰ, ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਅਤੇ ਆਪ ਆਗੂ ਬਲਜਿੰਦਰ ਸਿੰਘ ਕਾਹਲੋ ਸ਼ਾਮਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਰਾਜ ਸਿੰਘ ਠੁਕਰਾਲ, ਕੌਂਸਲਰ ਜਗਮੀਤ ਸਿੰਘ ਨੋਨੀ, ਸਾਬਕਾ ਕੌਂਸਲਰ ਰਜਿੰਦਰ ਸਿੰਘ ਬਾਜਵਾ ਅਤੇ ਗੁਰਪ੍ਰੀਤ ਸਿੰਘ ਗੋਪੀ, ਸਾਬਕਾ ਬਲਾਕ ਕਾਂਗਰਸ ਪ੍ਰਧਾਨ ਨਰੇਸ਼ ਸ਼ਰਮਾ, ਰਾਜੀਵ ਤੁਲੀ, ਰਾਜੇਸ਼ ਸੋਨੀ, ਦਲੀਪ ਕੁਮਾਰ, ਅਸ਼ਵਨੀ ਭਾਸਕਰ, ਰਾਮਪਾਲ ਸ਼ਰਮਾ, ਸ਼ਾਂਤੀ ਪਰਕਾਸ਼ ਆਦਿ ਹਾਜਰ ਹੋਏ।
ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸ. ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮਹਾਂਬਲੀ ਰਾਵਣ ਹਰੇਕ ਪੱਖ ਤੋਂ ਸ਼੍ਰੀ ਰਾਮ ਤੋਂ ਬਿਹਤਰ ਸੀ। ਰਾਵਣ ਚਾਰੇ ਵੇਦਾਂ ਦਾ ਗਿਆਤਾ ਸੀ, ਉਸ ਦਾ ਪਰਿਵਾਰ ਅਤੇ ਸੈਨਾ ਸ਼੍ਰੀ ਰਾਮ ਤੋਂ ਜਿਆਦਾ ਦੀ ਪਰ ਕੀਤੀ ਗਈ ਬੁਰਾਈ ਕਾਰਨ ਅਤੇ ਪਰਿਵਾਰਿਕ ਫੁੱਟ ਕਾਰਨ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਕਿਉਂ ਕਿ ਰਾਮ ਦਾ ਭਰਾ ਰਾਮ ਦੇ ਨਾਲ ਸੀ ਅਤੇ ਰਾਵਣ ਦਾ ਭਰਾ ਵੀ ਰਾਮ ਦੇ ਨਾਲ ਸੀ। ਉਨ੍ਹਾਂ ਕਿਹਾ ਕਿ ਰਮਾਇਣ ਦੇ ਪਾਤਰਾਂ ਤੋਂ ਸੇਧ ਲੈ ਕੇ ਹੀ ਆਪਣਾ ਜੀਵਨ ਸਫ਼ਲ ਕੀਤਾ ਜਾ ਸਕਦਾ ਹੈ।
ਇਸ ਦੁਸਹਿਰੇ ਮੇਲੇ ਦੇ ਸਫਲ ਆਯੋਜਨ ਵਿੱਚ ਕਲੱਬ ਦੇ ਵਾਈਸ ਚੇਅਰਮੈਨ ਸੰਤ ਰਾਮ, ਕੇਹਰ ਚੰਦ ਸ਼ਰਮਾ, ਸਤੀਸ਼ ਥੰਮਣ, ਪਰਮਜੀਤ ਸਿੰਘ ਪੰਮਾ, ਰਾਜ ਕੁਮਾਰ ਰਾਜੂ, ਜਸਵੀਰ ਸਿੰਘ ਅਤੇ ਜਤਿੰਦਰ ਧੁੰਨਾ, ਮੀਤ ਪ੍ਰਧਾਨ ਬਲਵਿੰਦਰ ਸਿੰਘ ਬੋਪਾਰਾਏ, ਮਨਜੀਤ ਸਿੰਘ ਠੇਕੇਦਾਰ, ਰਾਜੀਵ ਤੁਲੀ, ਕੁਲਵੰਤ ਰਾਏ, ਦਵਿੰਦਰ ਕਾਕਾ, ਡਾ. ਲਲਿਤ ਲਾਲ, ਸੂਬੇਦਾਰ ਗਿਆਨ ਸਿੰਘ, ਰਾਜਵਿੰਦਰ ਸਿੰਘ ਨੀਨੂੰ, ਸੁਰੇਸ਼ ਜਲੋਟਾ, ਅਸ਼ੋਕ ਸ਼ਰਮਾ, ਡਾ. ਕੇ ਐਸ ਮਹਿਤਾ ਅਤੇ ਸਵਰਨ ਜੇ ਈ, ਖਜਾਨਚੀ ਸੰਜੇ ਸ਼ਰਮਾ, ਜਾਇੰਟ ਖਜਾਨਚੀ ਚੇਤਨ ਸ਼ਰਮਾ, ਨੀਰਜ ਸਹਿਗਲ ਅਤੇ ਰਵੀ ਗਰਗ, ਸਕੱਤਰ ਵਿਜੇ ਸ਼ਰਮਾ ਪੀਆਰਟੀਸੀ, ਵਰਿੰਦਰ ਕੁਮਾਰ ਸਹਿਗਲ, ਰਣਜੀਤ ਸਿੰਘ, ਰੋਬਿਨ ਐਸ.ਕੇ., ਜਾਇੰਟ ਸਕੱਤਰ ਰੇਸ਼ਮ ਸਿੰਘ, ਜਗਸ਼ਰਨ ਸਿੰਘ, ਵਿਜੇ ਸ਼ਰਮਾ, ਸਤਨਾਮ ਸ਼ੰਟੀ, ਸੌਦਾਗਰ ਸਿੰਘ, ਡਾ. ਹਰਦੀਪ ਸਿੰਘ, ਪਰਮਜੀਤ ਸਿੰਘ, ਆਰ. ਪੀ. ਸ਼ਰਮਾ, ਅਸ਼ਵਨੀ ਭਾਸਕਰ, ਅਜੇ ਝਾਅ, ਪ੍ਰੈਸ ਸਕੱਤਰ ਇੰਦਰਪਾਲ ਧੁੰਨਾ, ਹਰਜੀਤ ਸਿੰਘ ਕਿੰਗ, ਅਸ਼ੋਕ ਪੂਰੀ, ਰਮੇਸ਼ ਵਰਮਾ, ਡਾਇਰੈਕਟਰ ਤਰਲੋਚਨ ਸਿੰਘ, ਜਗਵੀਰ ਕਾਲਾ, ਮਨਜੀਤ ਰਾਜੀ, ਸੁਸ਼ੀਲ ਡਿੱਟੋਵਾਲੀਆ, ਪ੍ਰਚਾਰ ਸਕੱਤਰ ਜਵਾਹਰ ਲਾਲ, ਅਮਰੀਕ ਸਿੰਘ, ਸੁਰੇਸ਼ ਗੁਪਤਾ, ਨਿਰਮਲ ਸਿੰਘ ਨਿਮਾ, ਨਿਰਮਲ ਸਿੰਘ, ਬਲਵਿੰਦਰ ਵਿੱਕੀ, ਡਾ. ਚਮਕੌਰ ਸਿੰਘ ਅਤੇ ਆਯੂਸ਼ ਗੁਪਤਾ, ਯੂਥ ਕਲੱਬ ਤੋਂ ਸੰਦੀਪ ਸਿੰਘ ਮੇਜਰ, ਅਸ਼ਵਨੀ ਬਾਵਾ, ਵਿਸ਼ਾਲ ਅਰੋੜਾ, ਰਵੀ ਸ਼ਰਮਾ, ਵਿਨੇ ਬਾਵਾ, ਰਾਜਿੰਦਰ ਵਰਮਾ, ਰਵੀ, ਚੰਦਰ ਮੋਹਨ, ਸ਼ਿੰਦਾ, ਸੁਖਵੀਰ ਸਿੰਘ, ਸੁਰਿੰਦਰ ਸੋਨੂ, ਅਨੂਪ ਤਿਵਾੜੀ, ਅਨਮੋਲ ਸਿੰਘ ਅਤੇ ਕ੍ਰਿਸ਼ਨ ਤਿਵਾੜੀ ਨੇ ਵਿਸ਼ੇਸ਼ ਯੋਗਦਾਨ ਪਾਇਆ।
