ਐਸਟ੍ਰੋ ਫੋਟੋਗ੍ਰਾਫੀ .

ਤਪਸ ਦੀ ‘ਹਾਟੂ ਕਾਲਿੰਗ’ ਫੋਟੋਗ੍ਰਾਫੀ ਟ੍ਰਿਪ ਦੌਰਾਨ 11,200 ਫੁੱਟ ਦੀ ਉਚਾਈ ’ਤੇ ਐਸਟ੍ਰੋ ਫੋਟੋਗ੍ਰਾਫੀ

ਟ੍ਰਾਈਸਿਟੀ ਦੇ 25 ਸ਼ੌਕੀਆ ਫੋਟੋਗ੍ਰਾਫਰਾਂ ਨੇ ਮਿਲਕੀ ਵੇਅ ਅਤੇ ਸਟਾਰ ਟ੍ਰੇਲ ਦੀਆਂ ਖਿੱਚੀਆਂ ਸ਼ਾਨਦਾਰ ਤਸਵੀਰਾਂ

ਚੰਡੀਗੜ੍ਹ 20 ਅਕਤੂਬਰ (    )ਟ੍ਰਾਈਸਿਟੀ ਫੋਟੋ ਆਰਟ ਸੋਸਾਇਟੀ (ਤਪਸ), ਚੰਡੀਗੜ੍ਹ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਦੋ ਰੋਜ਼ਾ ਫੋਟੋਗ੍ਰਾਫੀ ਟ੍ਰਿਪ ‘ਹਾਟੂ ਕਾਲਿੰਗ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਟ੍ਰਾਈਸਿਟੀ ਦੇ 25 ਸ਼ੌਕੀਆ ਫੋਟੋਗ੍ਰਾਫਰਾਂ ਨੇ 11,200 ਫੁੱਟ ਦੀ ਉਚਾਈ ’ਤੇ ਐਸਟ੍ਰੋ ਫੋਟੋਗ੍ਰਾਫੀ ਦਾ ਤਜਰਬਾ ਹਾਸਲ ਕੀਤਾ। ਸ਼ਿਮਲਾ ਜ਼ਿਲ੍ਹੇ ਦੀ ਕੁਮਾਰਸੈਨ ਤਹਿਸੀਲ ਵਿੱਚ ਸਥਿਤ ਹਾਟੂ ਪੀਕ ਵਿਖੇ ਕਰਵਾਈ ਗਈ ਇਸ ਟ੍ਰਿਪ ਦੌਰਾਨ ਭਾਗੀਦਾਰਾਂ ਨੇ ਰਾਤ ਸਮੇਂ ਮਿਲਕੀ ਵੇਅ ਅਤੇ ਸਟਾਰ ਟ੍ਰੇਲ ਦੀਆਂ ਮਨਮੋਹਕ ਤਸਵੀਰਾਂ ਆਪਣੇ ਕੈਮਰਿਆਂ ਵਿੱਚ ਕੈਦ ਕੀਤੀਆਂ।

ਲਗਭਗ 9,500 ਤੋਂ 11,200 ਫੁੱਟ ਦੀ ਉਚਾਈ ’ਤੇ ਠੰਢ ਦੇ ਮੌਸਮ ਵਿੱਚ ਫੋਟੋਗ੍ਰਾਫੀ ਕਰਨਾ ਇੱਕ ਚੁਣੌਤੀਪੂਰਨ ਤਜਰਬਾ ਰਿਹਾ। ਟ੍ਰਿਪ ਦੇ ਮੈਂਟਰ ਵਿਨੋਦ ਚੌਹਾਨ ਅਤੇ ਕਪਤਾਨ ਰਾਹੁਲ ਬਖ਼ਸ਼ੀ ਦੀ ਅਗਵਾਈ ਹੇਠ ਫੋਟੋਗ੍ਰਾਫਰਾਂ ਨੇ ਐਸਟ੍ਰੋ ਫੋਟੋਗ੍ਰਾਫੀ ਦੀਆਂ ਬਾਰੀਕੀਆਂ ਸਿੱਖੀਆਂ। ਇਸ ਦੇ ਨਾਲ ਹੀ ਕੈਨਨ ਦੇ ਮੈਂਟਰ ਵਰਿੰਦਰ ਅਧਿਕਾਰੀ ਅਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ।

ਇਸ ਟ੍ਰਿਪ ਦੌਰਾਨ ਭਾਗੀਦਾਰਾਂ ਨੂੰ ਐਸਟ੍ਰੋ ਫੋਟੋਗ੍ਰਾਫੀ ਤੋਂ ਇਲਾਵਾ ਪਿਕਟੋਰੀਅਲ ਫੋਟੋਗ੍ਰਾਫੀ, ਪੋਰਟਰੇਟ ਅਤੇ ਸਥਾਨਕ ਪੇਂਡੂ ਜੀਵਨ ਦੀਆਂ ਤਸਵੀਰਾਂ ਖਿੱਚਣ ਦਾ ਮੌਕਾ ਵੀ ਮਿਲਿਆ। ਨੌਜਵਾਨਾਂ ਅਤੇ ਸੀਨੀਅਰ ਫੋਟੋਗ੍ਰਾਫਰਾਂ ਲਈ ਇਹ ਟ੍ਰਿਪ ਸਿੱਖਣ ਦੇ ਨਾਲ-ਨਾਲ ਇੱਕ ਰੋਮਾਂਚਕ ਤਜਰਬਾ ਵੀ ਸਾਬਤ ਹੋਈ।

ਇਸ ਫੋਟੋਗ੍ਰਾਫੀ ਟ੍ਰਿਪ ਵਿੱਚ ਨਵਜੋਤ ਸਿੰਘ, ਹਾਰਦਿਕ ਅਗਰਵਾਲ, ਹੇਮੰਤ ਚੌਹਾਨ, ਰਾਜੇਸ਼ ਆਰੀਆ, ਅਸ਼ੋਕ ਗੋਇਲ, ਅਨੁਜ ਕੌਸ਼ਲ, ਐੱਮ.ਡੀ. ਸਾਲਿਕ, ਸੰਦੀਪ ਸੈਣੀ, ਸਾਰਿਕਾ ਬਖ਼ਸ਼ੀ, ਅਭਿਰਾਜ ਬਖ਼ਸ਼ੀ, ਰਾਏ ਚੌਧਰੀ, ਸਾਗਰਿਕਾ ਦੇਵ, ਗਗਨ ਅਰੋੜਾ, ਅਮਿਤ ਕੱਕੜ, ਵਿਵੇਕ ਧੀਰ, ਗੁਰਮੀਤ ਕੌਰ, ਕਰਨਲ ਨਵਦੀਪ ਮੁਲਤਾਨੀ ਅਤੇ ਅਮਨ ਸਿੰਘ ਸਮੇਤ ਹੋਰ ਫੋਟੋਗ੍ਰਾਫਰਾਂ ਨੇ ਸ਼ਮੂਲੀਅਤ ਕੀਤੀ।

ਟ੍ਰਿਪ ਤੋਂ ਪਰਤਣ ਉਪਰੰਤ ਭਾਗੀਦਾਰਾਂ ਨੇ ਕਿਹਾ ਕਿ ਤਪਸ ਵੱਲੋਂ ਅਜਿਹੇ ਫੋਟੋਗ੍ਰਾਫੀ ਟੂਰ ਨਿਯਮਿਤ ਤੌਰ ’ਤੇ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਫੋਟੋਗ੍ਰਾਫਰਾਂ ਨੂੰ ਨਵੀਆਂ ਤਕਨੀਕਾਂ ਸਿੱਖਣ ਅਤੇ ਫੋਟੋਗ੍ਰਾਫੀ ਦੇ ਵੱਖ-ਵੱਖ ਵਿਸ਼ਿਆਂ ਵਿੱਚ ਆਪਣੀ ਕਲਾ ਨੂੰ ਹੋਰ ਨਿਖਾਰਨ ਦੇ ਮੌਕੇ ਮਿਲਦੇ ਰਹਿਣ।