ਜੀ ਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਮਨਾਇਆ .
ਧੌਲਾ- ਇਲਾਕੇ ਦੀ ਨਾਮਵਰ ਸੰਸਥਾ ਜੀ ਐੱਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ। ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਰੇਸ਼ ਬਾਂਸਲ ਜੀ ,ਚੇਅਰਮੈਨ ਸ਼੍ਰੀ ਰਿਸ਼ਵ ਜੈਨ ਜੀ ਅਤੇ ਪਿ੍ੰਸੀਪਲ ਸ਼੍ਰੀਮਤੀ ਮੋਨਿਕਾ ਰਾਣੀ ਜੀ ਦੀ ਮੌਜੂਦਗੀ ਵਿੱਚ ਕਿੰਡਰਗਾਰਟਨ ਦੇ ਬੱਚਿਆਂ ਨੇ ਰਾਮ ਜੀ ਦੇ ਜੀਵਨ ਨਾਲ ਅਧਾਰਿਤ ਰਾਮਾਇਣ ਦੀ ਪੇਸ਼ਕਸ਼ ਕੀਤੀ ਗਈ। ਜਿਸ ਦੇ ਲਈ ਬੱਚੇ ਰਾਮਾਇਣ ਦੇ ਸਾਰੇ ਪਾਤਰਾਂ ਦੇ ਭੇਸ ਵਿੱਚ ਸਕੂਲ ਆਏ ਅਤੇ ਉਨ੍ਹਾਂ ਨੇ ਪੂਰੀ ਰਮਾਇਣ ਦੀ ਕਥਾ ਸਾਰੇ ਵਿਦਿਆਰਥੀਆਂ ਸਾਹਮਣੇ ਪੇਸ਼ ਕੀਤੀ।ਸਕੂਲ ਚੇਅਰਮੈਨ ਸ਼੍ਰੀ ਰਿਸ਼ਵ ਜੈਨ ਜੀ ਵੱਲੋਂ ਬੱਚਿਆਂ ਨੂੰ ਸ਼੍ਰੀ ਰਾਮਚੰਦਰ ਜੀ ਦੇ ਪੂਰੇ ਜੀਵਨ ਕਾਲ ਬਾਰੇ ਜਾਣਕਾਰੀ ਦਿੱਤੀ ਗਈ। ਲੰਕਾਪਤੀ ਰਾਵਣ ਦੀਆਂ ਬੁਰਾਈਆਂ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਸਦਾ ਘਮੰਡ ਉਸਦੇ ਅੰਤ ਦਾ ਕਾਰਣ ਬਣਿਆ। ਉਨ੍ਹਾਂ ਨੇ ਰਾਵਣ ਦੀਆਂ ਬੁਰਾਈਆਂ ਨੂੰ ਅੱਜਕੱਲ ਦੇ ਜੀਵਨ ਨਾਲ ਜੋੜ ਕੇ ਸਮਝਾਇਆ।ਉਨ੍ਹਾਂ ਦੱਸਿਆ ਕਿ ਜਿਸ ਦਿਨ ਅਸੀਂ ਆਪਣੇ ਅੰਦਰੋਂ ਹੰਕਾਰ, ਲਾਲਚ, ਕ੍ਰੋਧ, ਸਵਾਰਥ, ਆਲਸ ਆਦਿ ਬੁਰਾਈਆਂ ਨੂੰ ਮਾਰ ਦੇਵਾਂਗੇ ਉਸ ਦਿਨ ਹੀ ਰਾਵਣ ਦਾ ਅਸਲੀ ਅੰਤ ਹੋਵੇਗਾ। ਰਾਵਣ ਦੇ ਦਸ ਸਿਰ ਦਸ ਬੁਰਾਈਆਂ ਦਾ ਪ੍ਤੀਕ ਹਨ ਜਿਨ੍ਹਾਂ ਨੂੰ ਮਾਰ ਕੇ ਅਸੀਂ ਚੰਗੇ ਇਨਸਾਨ ਬਣ ਸਕੀਏ।ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਇਹ ਸਾਰੀਆਂ ਬੁਰਾਈਆਂ ਨੂੰ ਆਪਣੇ ਅੰਦਰੋਂ ਮਾਰਨ ਦਾ ਪ੍ਣ ਕਰਨ ਲਈ ਕਿਹਾ ਅਤੇ ਸੱਚ ਦੇ ਰਸਤੇ ਉੱਪਰ ਚੱਲਣ ਲਈ ਪੑੇਰਿਤ ਕੀਤਾ ਤਾਂ ਜੋ ਰਾਮ ਜੀ ਦੇ ਜੀਵਨ ਵਾਂਗ ਮਰਿਯਾਦਾ ਵਿੱਚ ਰਹਿ ਕੇ ਜੀਵਨ ਵਿੱਚ ਕਾਮਯਾਬੀ ਹਾਸਿਲ ਕਰ ਸਕੋ। ਉਨ੍ਹਾਂ ਕਿਹਾ ਕਿ ਹਰ ਇਨਸਾਨ ਅੰਦਰ ਕੋਈ ਨਾ ਕੋਈ ਬੁਰਾਈ ਹੁੰਦੀ ਹੈ ਜਿਸ ਨੂੰ ਖ਼ਤਮ ਕਰਨ ਲਈ ਸਾਨੂੰ ਆਪਣੇ ਅੰਦਰ ਦੇ ਰਾਮ ਨੂੰ ਜਾਗਿ੍ਤ ਕਰਨਾ ਹੀ ਪੈਣਾ।ਸਕੂਲ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਰੇਸ਼ ਬਾਂਸਲ ਜੀ ਨੇ ਕਮੇਟੀ ਨੇ ਬੱਚਿਆਂ ਨੂੰ ਦੱਸਿਆ ਗਿਆ ਕਿ ਇਨਸਾਨ ਦੇ ਅੰਦਰ ਬਹੁਤ ਸਾਰੀਆਂ ਬੁਰਾਈਆਂ ਹਨ ਜਿੰਨਾ ਨੂੰ ਖਤਮ ਕਰਨ ਲਈ ਇਹ ਤਿਉਹਾਰ ਪੇ੍ਰਿਤ ਕਰਦਾ ਹੈ ।ਇਹ ਤਿਉਹਾਰ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਦਾ ਪ੍ਤੀਕ ਹੈ ਕਿਉਂਕਿ ਬੁਰਾਈ ਅਤੇ ਝੂਠ ਦਾ ਹਮੇਸ਼ਾ ਅੰਤ ਹੁੰਦਾ ਹੈ ਅਤੇ ਸੱਚ ਅਤੇ ਚੰਗਿਆਈ ਦੀ ਕਦੇ ਹਾਰ ਨਹੀਂ ਹੁੰਦੀ ਇਸ ਲਈ ਸਾਨੂੰ ਹਮੇਸ਼ਾ ਚੰਗੇ ਇਨਸਾਨ ਬਣਨਾ ਚਾਹੀਦਾ ਹੈ। ਸਮਾਜ ਵਿੱਚ ਵੱਧ ਰਹੀਆਂ ਬੁਰਾਈਆਂ ਨੂੰ ਵੀ ਖਤਮ ਕਰਨ ਲਈ ਵੀ ਸਾਨੂੰ ਇੱਕਜੁਟ ਹੋਣਾ ਪੈਣਾ ਹੈ। ਇਸ ਪੋ੍ਗਰਾਮ ਨੂੰ ਲੈ ਕੇ ਬੱਚਿਆਂ ਅਤੇ ਅਧਿਆਪਕਾਂ ਵਿੱਚ ਬਹੁਤ ਉਤਸ਼ਾਹ ਸੀ।
