ਸ਼ਾਹੀ ਇਮਾਮ ਪੰਜਾਬ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ.
ਅਸੀਂ ਘਬਰਾਉਣ ਵਾਲੇ ਨਹੀਂ ਲੇਕਿਨ ਸ਼ਰਾਰਤੀ ਤੱਤਾਂ ਦੇ ਨਾਲ ਸਾਜਿਸ਼ ਕਰਤਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ : ਮੁਹੰਮਦ ਮੁਸਤਕੀਮ
ਲੁਧਿਆਣਾ 19 ਅਕਤੂਬਰ (ਇੰਦਰਜੀਤ) : ਲੁਧਿਆਣਾ ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਬੀਤੇ ਦਿਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਆਪਣੇ ਤੈਅ ਪ੍ਰੋਗਰਾਮ ਦੇ ਮੁਤਾਬਕ ਬਠਿੰਡਾ ਦੇ ਦੌਰੇ ਤੇ ਸਨ ਜਿੱਥੇ ਉਹਨਾਂ ਨੂੰ ਅਣਪਛਾਤੇ ਨੰਬਰ ਤੋਂ ਫੋਨ ਕਾਲ ਤੇ ਜਾਨੋ ਮਾਰਨ ਦੀ ਧਮਕੀ ਮਿਲੀ ਜਿਸ ਦੀ ਸੂਚਨਾ ਉਹਨਾਂ ਫੌਰੀ ਤੌਰ ਤੇ ਲੁਧਿਆਣਾ ਪੁਲਿਸ ਥਾਣਾ ਡਵੀਜ਼ਨ ਨੰਬਰ ਦੋ ਦੇ ਐਸਐਚਓ ਨੂੰ ਦਿੱਤੀ। ਉਹਨਾਂ ਦੱਸਿਆ ਕਿ ਬੀਤੇ ਦਿਨੀ ਇਕ ਪੱਤਰ ਦੇ ਰਾਹੀਂ ਅਤੇ ਲਗਾਤਾਰ ਸੋਸ਼ਲ ਮੀਡੀਆ ਦੇ ਜਰੀਏ ਸ਼ਾਹੀ ਇਮਾਮ ਪੰਜਾਬ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਸ਼ਾਹੀ ਇਮਾਮ ਸਾਹਿਬ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਸੰਬੰਧ ਵਿੱਚ ਕਈ ਵਾਰ ਪੰਜਾਬ ਦੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਲਿਖਤੀ ਪੱਤਰ ਅਤੇ ਈਮੇਲ ਦੇ ਜਰੀਏ ਭੇਜੇ ਗਏ ਹਨ। ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਇਹੋ ਜਿਹੀਆਂ ਧਮਕੀਆਂ ਤੋਂ ਉਹ ਡਰਨ ਵਾਲੇ ਨਹੀਂ ਲੇਕਿਨ ਧਮਕੀਆਂ ਦੇਣ ਵਾਲਿਆਂ ਨੂੰ ਵੀ ਬੇਨਕਾਬ ਕਰਨਾ ਅਤੇ ਉਹਨਾਂ ਨੂੰ ਸਜ਼ਾ ਦਵਾਣਾ ਜਰੂਰੀ ਹੈ ਉਹਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਦੇ ਨਾਲ ਜਾਮਾ ਮਸਜਿਦ ਲੁਧਿਆਣਾ ਦੀ ਟੀਮ ਡੂੰਘਾਈ ਦੇ ਨਾਲ ਇਸ ਵਿਸ਼ੇ ਵਿੱਚ ਸਤਰਕ ਹੈ ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਦੇ ਮੁਸਲਮਾਨਾਂ ਦੇ ਪ੍ਰਮੁੱਖ ਧਾਰਮਿਕ ਵਿਦਵਾਨਾਂ ਵਿੱਚ ਗਿਣੇ ਜਾਂਦੇ ਹਨ ਅਤੇ ਹਰ ਮਹੀਨੇ ਉਹਨਾਂ ਦੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੁਸਲਮਾਨ ਅਤੇ ਗੈਰ ਮੁਸਲਿਮ ਭਰਾ ਸ਼ਾਮਿਲ ਹੁੰਦੇ ਹਨ। ਮੁਹੰਮਦ ਮੁਸਤਕੀਮ ਨੇ ਕਿਹਾ ਕਿ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਵੀ ਚੂਕ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਲਗਾਤਾਰ ਮਿਲ ਰਹੀਆਂ ਧਮਕੀਆਂ ਸਿਰਫ ਇਹ ਸਮਝ ਕੇ ਨਜ਼ਰ ਅੰਦਾਜ ਨਹੀਂ ਕੀਤੀਆ ਜਾ ਸਕਦੀਆਂ ਕੀ ਇਹ ਸੋਸ਼ਲ ਮੀਡੀਆ ਤੇ ਕੁਝ ਸ਼ਰਾਰਤੀ ਤੱਤਾਂ ਦਾ ਕੰਮ ਹੈ ਬਲਕਿ ਇਸ ਦੇ ਪਿੱਛੇ ਕਈ ਦੇਸ਼ ਵਿਰੋਧੀ ਚਾਹੁੰਦੇ ਹਨ ਕਿ ਕਈ ਬੜੇ ਸ਼ਰਾਰਤੀ ਤੱਤ ਸ਼ਾਹੀ ਇਮਾਮ ਪੰਜਾਬ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਰੱਖਦੇ ਹਨ ਜਿਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕੀਤਾ ਜਾਏਗਾ।
ਫੋਟੋ :- ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ
