ਭੈਣੀ ਸਾਹਿਬ ਹੋਏ ਨਤਮਸਤਕ .
ਪਾਇਲਟ, ਪਰਗਟ ਸਿੰਘ, ਵੜਿੰਗ, ਆਸ਼ੂ, ਡਾਕਟਰ ਅਮਰ ਸਿੰਘ ਅਤੇ ਵਿਕਰਮ ਬਾਜਵਾ ਭੈਣੀ ਸਾਹਿਬ ਹੋਏ ਨਤਮਸਤਕ
ਲੁਧਿਆਣਾ /ਸਾਹਨੇਵਾਲ (ਰਵੀ) : ਸ਼੍ਰੀ ਭੈਣੀ ਸਾਹਿਬ ਵਿਖੇ ਹੋ ਰਹੇ ਸਲਾਨਾ ਸਮਾਗਮ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸਤਿਗੁਰੂ ਉਦੇ ਸਿੰਘ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ, ਮੈਂਬਰ ਪਾਰਲੀਮੈਂਟ ਰਾਜਾ ਵੜਿੰਗ, ਰਵਿੰਦਰ ਡਾਲਵੀ, ਹਲਕਾ ਸਾਹਨੇਵਾਲ ਦੇ ਇਨਚਾਰਜ ਵਿਕਰਮ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਾਰਾਏ, ਸਾਬਕਾ ਮੰਤਰੀ ਵਿਜੇੰਦਰ ਸਿੰਘਲਾ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਕਾਂਗਰਸ ਦੀ ਲੀਡਰਸ਼ਿਪ ਨੇ ਹਾਜ਼ਰੀ ਭਰੀ
ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਉਹ ਆਪਣੀ ਪੂਰੀ ਟੀਮ ਦੇ ਨਾਲ ਮੇਰੀ ਭੈਣੀ ਸਾਹਿਬ ਵਿੱਚ ਹੋਣ ਵਾਲੇ ਸਲਾਨਾ ਸਮਾਗਮ ਵਿੱਚ ਹਾਜ਼ਰੀ ਭਰਨ ਅਤੇ ਨਾਮਧਾਰੀ ਸੰਗਤਾਂ ਦੇ ਸਨਮੁਖ ਹੋਣ ਆਏ ਸਨ ਇਸ ਮੌਕੇ ਉਹਨਾਂ ਨੇ ਸਤਿਗੁਰੂ ਉਦੇ ਸਿੰਘ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪੰਜਾਬ ਦੀ ਚੜਦੀ ਕਲਾ ਅਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਜ਼ਿਲ੍ਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਭੈਣੀ, ਯੂਥ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਰਵਨੀਤ ਸਿੰਘ ਗਿੱਲ, ਸਨੀਤਾ ਤਨਜਾਨੀਆ, ਚੇਅਰਮੈਨ ਜਗਜੀਤ ਸਿੰਘ ਪ੍ਰਥੀਪੁਰ, ਰਾਜਦੀਪ ਸਿੰਘ ਬਿਲਗਾ, ਰਾਮ ਨਾਥ ਸਾਹਨੇਵਾਲ, ਬਲਵੀਰ ਸਿੰਘ ਬੁੱਢੇਵਾਲ, ਸਵਰਨ ਸਿੰਘ ਖਵਾਜ ਕੇ, ਜਸਪਾਲ ਸਿੰਘ ਗਾਹੀ ਭੈਣੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਵੀ ਹਾਜ਼ਰ ਸਨ।
ਕੈਪਸ਼ਨ: ਸ਼੍ਰੀ ਭੈਣੀ ਸਾਹਿਬ ਵਿਖੇ ਮੰਚ ਤੇ ਹਾਜ਼ਰੀ ਭਰਦੇ ਸਚਿਨ ਪਾਇਲਟ, ਪ੍ਰਗਟ ਸਿੰਘ, ਵੜਿੰਗ,ਆਸੂ, ਬੈਂਸ, ਵਿਕਰਮ ਸਿੰਘ ਬਾਜਵਾ ਅਤੇ ਡਾਕਟਰ ਅਮਰ ਸਿੰਘ ਬੋਪਾਰਾਏ
ਸਟੇਜ ਤੇ ਨਜ਼ਰ ਆਉਂਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਮਲਕੀਤ ਸਿੰਘ ਦਾਖਾ, ਵਿਕਰਮ ਬਾਜਵਾ ਅਤੇ ਲਖਬੀਰ ਸਿੰਘ ਲੱਖਾ
