ਪਰਗਟ ਸਿੰਘ ਨੂੰ ਮਿਲੇ ਗੱਗੀ ਗਿੱਲ .

ਪੰਜਾਬ ਕਾਂਗਰਸ ਦੇ ਬੁਲਾਰੇ ਗੱਗੀ ਗਿੱਲ ਨੇ ਸਾਥੀਆਂ ਸਮੇਤ ਪ੍ਰਧਾਨ ਪਰਗਟ ਸਿੰਘ ਨਾਲ ਕੀਤੀ ਮੁਲਾਕਾਤ

 ਹਲਕਾ ਗਿੱਲ ਸਬੰਧੀ ਕੀਤੀਆਂ ਸਿਆਸੀ ਵਿਚਾਰਾ


 ਲੁਧਿਆਣਾ ਸਾਹਨੇਵਾਲ

 

 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਕੁਲਜੀਤ ਸਿੰਘ ਗੱਗੀ ਗਿੱਲ ਨੇ ਅੱਜ ਪੰਜਾਬ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨਾਲ ਆਪਣੇ ਸਾਥੀਆਂ ਸਮੇਤ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ  ਕਾ ਜਿਲਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ, ਸਵਰਨ ਸਿੰਘ ਲਾਦੀਆਂ, ਸਾਬਕਾ ਸਰਪੰਚ ਹਰਜੀਤ ਸਿੰਘ ਚੀਮਾ, ਸਾਬਕਾ ਬਲਾਕ ਸੰਮਤੀ ਮੈਂਬਰ ਹਰਦੇਵ ਸਿੰਘ ਲਾਦੀਆਂ, ਸਾਬਕਾ ਸਰਪੰਚ ਸੁੱਖੂ ਮਹੰਤ, ਗੁਰਜੀਤ ਸਿੰਘ ਧਾਂਦਰਾ ਸਾਬਕਾ ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਬਬਲੂ ਜੱਸੋਵਾਲ, ਸਾਬਕਾ ਸਰਪੰਚ ਵਿਜੇ ਸਿੰਘ ਅੰਮ੍ਰਿਤ ਪਾਲ ਸਿੰਘ ਜਰਖੜ, ਗੁਰਦੀਪ ਸਿੰਘ ਬਾੜੇਵਾਲ ਵੀ ਹਾਜ਼ਰ ਸਨ 

 ਇਸ ਮੌਕੇ ਕਾਂਗਰਸ ਦੇ ਬੁਲਾਰੇ ਕੁਲਜੀਤ ਸਿੰਘ ਗੱਗੀ ਗਿੱਲ ਨੇ ਹਲਕਾ ਗਿੱਲ ਬਾਰੇ ਨਵੇਂ ਪ੍ਰਧਾਨ ਪ੍ਰਗਟ ਸਿੰਘ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦੇਆਂ ਕਿਹਾ ਕਿ ਹਲਕਾ ਕਾਂਗਰਸੀ ਪੱਖੀ ਹੈ ਪਰ ਪਿਛਲੀ ਲੀਡਰ ਸ਼ਿਪ ਦੀਆਂ ਗਲਤੀਆਂ ਕਾਰਨ ਇਸ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਪਿਛਲੇ ਸਮੇਂ ਵਿੱਚ ਹਾਰ ਹੋਈ ਹੈ ਕਿਉਂਕਿ ਕਾਂਗਰਸ ਸਰਕਾਰ ਮੌਕੇ ਜਿੱਥੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਮਾਨ ਸਨਮਾਨ ਮਿਲਦਾ ਰਿਹਾ ਉਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਟਕਸਾਲੀ ਵਰਕਰਾਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਗਿਆ ਉਹਨਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੇਕਰ ਕਾਂਗਰਸ ਪਾਰਟੀ ਕਿਸੇ ਸਾਫ ਅਕਸ ਵਾਲੇ ਹਲਕਾ ਹਲਕੇ ਨਾਲ ਸੰਬੰਧਿਤ ਟਕਸਾਲੀ ਵਰਕਰ ਨੂੰ ਟਿਕਟ ਦੇ ਕੇ ਭੇਜੇਗੀ ਤਾਂ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜਿੱਤੇ ਸਕਦੀ ਹੈ।

 ਕੈਪਸ਼ਨ :: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਗੁਲਦਸਤਾ ਭੇਂਟ ਕਰਦੇ ਕੁਲਜੀਤ ਸਿੰਘ ਗੱਗੀ ਗਿੱਲ,ਬਲਵੀਰ ਸਿੰਘ ਬਾੜੇਵਾਲ ਅਤੇ ਹੋਰ