ਪ੍ਰੋ ਮੋਹਨ ਸਿੰਘ ਮੇਲਾ 19 ਨੂੰ .
19 ਅਕਤੂਬਰ ਨੂੰ ਪ੍ਰੋ ਮੋਹਨ ਸਿੰਘ ਦੇ ਬੁੱਤ ’ਤੇ ਫੁੱਲਮਾਲਾ ਨਾਲ ਮਨਾਇਆ ਜਾਵੇਗਾ 48ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸਭਿਅਚਾਰਕ ਮੇਲਾ
ਲੁਧਿਆਣਾ (ਕਰਨ ਜੇਤਲੀ) : ਅੱਜ ਇਥੇ ਪ੍ਰੋਫੈਸਰਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਕਿ 48ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸਭਿਅਚਾਰਕ ਮੇਲਾ 19 ਅਕਤੂਬਰ ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ।ਇਹ ਇਕੱਤਰਤਾ ਸ. ਪਰਗਟ ਸਿੰਘ ਗਰੇਵਾਲ ਦੀ ਸਰਪ੍ਰਸਤੀ ਵਿੱਚ ਹੋਈ ਜਿਸਦੀ ਪ੍ਰਧਾਨਗੀ ਰਾਜੀਵ ਕੁਮਾਰ ਲਵਲੀ ਅਤੇ ਗੁਰਨਾਮ ਸਿੰਘ ਧਾਲੀਵਾਲ ਨੇ ਕੀਤੀ । ਇਕੱਤਰਤਾ ਵਿੱਚ ਲਏ ਫੈਸਲਿਆਂ ਬਾਰੇ ਦਸਦਿਆਂ ਲਵਲੀ ਅਤੇ ਧਾਲੀਵਾਲ ਨੇ ਕਿਹਾ ਕਿ 20 ਅਕਤੂਬਰ ਦਾ ਦੁਸਿਹਰਾ ਹੋਣ ਕਰਕੇ ਸਿਰਫ 19 ਅਕਤੂਬਰ ਨੂੰ ਸਧਾਰਨ ਪ੍ਰੋਗਰਾਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 19 ਅਕਤੂਬਰ ਨੂੰ ਸਵੇਰੇ ਦਸ ਵਜੇ ਪੰਜਾਬੀ ਭਵਨ ਦੇ ਨਜ਼ਦੀਕ ਪ੍ਰੋ ਮੋਹਨ ਸਿੰਘ ਦੇ ਬੁੱਤ ਤੇ ਫੁੱਲਮਾਲਾ ਹੋਵੇਗੀ ਅਤੇ ਸ ਜਗਦੇਵ ਸਿੰਘ ਜੱਸੋਵਾਲ ਅਤੇ ਪ੍ਰੋ ਮੋਹਨ ਸਿੰਘ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਜਾਵੇਗੀ।
ਰਾਜੀਵ ਕੁਮਾਰ ਲਵਲੀ ਅਤੇ ਗੁਰਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਫੁੱਲਮਾਲਾ ਦੌਰਾਨ ਬੁੱਤ ਉਤੇ ਹਾਜ਼ਰ ਗਾਇਕਾਂ ,ਕਵੀਆਂ ਅਤੇ ਸਾਹਿਤਕਾਰਾਂ ਵੱਲੋਂ ਆਪਣੇ ਆਪਣੇ ਅੰਦਾਜ਼ ਵਿੱਚ ਪ੍ਰੋ ਮੋਹਨ ਸਿੰਘ ਨੂੰ ਯਾਦ ਕੀਤਾ ਜਾਵੇਗਾ। ਉਹਨਾਂ ਸਮੂਹ ਪੰਜਾਬੀ ਕਲਾ ਪ੍ਰੇਮੀਆਂ ਅਤੇ ਪ੍ਰੋ ਮੋਹਨ ਸਿੰਘ ਮੇਲੇ ਨਾਲ ਜੁੜੀਆਂ ਸਖਸ਼ੀਅਤਾਂ ਨੂੰ 19 ਅਕਤੂਬਰ ਨੂੰ ਸਵੇਰੇ ਦਸ ਵਜੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ।
ਤਸਵੀਰ : ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਇਕੱਤਰਤਾ ਵਿੱਚ ਪਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ ਅਤੇ ਰਾਜੀਵ ਕੁਮਾਰ ਲਵਲੀ ਗੱਲਬਾਤ ਕਰਦੇ ਹੋਏ

HINDI PRESS NOTE
19 अक्टूबर को प्रो. मोहन सिंह की प्रतिमा पर पुष्पमाला अर्पित करके मनाया जाएगा 48वां प्रो मोहन सिंह यादगारी सांस्कृतिक मेला