ਜ਼ਿਲ੍ਹਾ ਪ੍ਰਧਾਨ ਨਿਯੁਕਤ .

ਮਨੁੱਖੀ ਅਧਿਕਾਰ ਮੰਚ ਵੱਲੋਂ ਸੰਤੋਖ ਸਿੰਘ ਦੁੱਗਲ ਨੂੰ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ - ਡਾਕਟਰ ਖੇੜਾ 


ਜਲੰਧਰ‌: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਜਲੰਧਰ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਬਲਬੀਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਕਾਰਵਾਈ ਗਈ। ਇਸ ਮੌਕੇ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਚੇਅਰਪਰਸਨ ਇਸਤਰੀ ਵਿੰਗ ਹੈਦਰਾਬਾਦ ਕਮਲ ਰਾਵਤ, ਕੌਮੀ ਚੇਅਰਮੈਨ ਐਂਟੀ ਕ੍ਰਾਈਮ ਸੈੱਲ ਦਲਵਿੰਦਰ ਸਿੰਘ ਮਰੋਕ,ਕੌਮੀ ਚੀਫ਼ ਅਡਵਾਈਜ਼ਰ ਆਰ ਟੀ ਆਈ ਸੈੱਲ ਪਰਮਜੀਤ ਭਲੋਵਾਲ, ਦਿਨੇਸ਼ ਕੁਮਾਰ ਚੇਅਰਮੈਨ ਬੁਧੀਜੀਵੀ ਸੈੱਲ ਪੰਜਾਬ, ਅਮਰਪ੍ਰੀਤ ਸਿੰਘ ਸੇਠ ਅਡਵਾਈਜ਼ਰ ਪੰਜਾਬ, ਕੁਲਦੀਪ ਸਿੰਘ ਲੱਧੜ ਸੈਕਟਰੀ ਪੰਜਾਬ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੀਟਿੰਗ ਵਿਚ ਸੰਸਥਾਂ ਵਲੋਂ ਕੁੱਝ ਨਵੀਂਆਂ ਨਿਯੁਕਤੀਆਂ ਕੀਤੀਆ ਗਈਆ। ਜਿਨ੍ਹਾਂ ਵਿੱਚ ਸੰਤੋਖ ਸਿੰਘ ਦੁੱਗਲ ਜ਼ਿਲ੍ਹਾ ਪ੍ਰਧਾਨ, ਪਰਮ ਦਾਸ ਹੀਰ ਜ਼ਿਲ੍ਹਾ ਚੈਅਰਮੈਨ ਕਲਚਰਲ ਸੈੱਲ, ਪਰਮਿੰਦਰਜੀਤ ਕੌਰ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਇਸਤਰੀ ਵਿੰਗ, ਦਿਨੇਸ਼ ਕੁਮਾਰ ਨੂੰ ਚੇਅਰਮੈਨ ਬੁੱਧੀਜੀਵੀ ਸੈੱਲ ਪੰਜਾਬ, ਅਮਰਪ੍ਰੀਤ ਸਿੰਘ ਸੇਠ ਨੂੰ ਅਡਵਾਈਜ਼ਰ ਪੰਜਾਬ, ਅਮਜ਼ਦ ਬੇਗ ਪੱਪੂ ਨੂੰ ਚੇਅਰਮੈਨ ਬਲਾਕ ਜਲੰਧਰ ਅਤੇ ਵੀਨਾ ਕੁਮਾਰੀ ਨੂੰ ਪ੍ਰਧਾਨ ਇਸਤਰੀ ਵਿੰਗ ਸਿਟੀ ਜਲੰਧਰ ਨਿਯੁਕਤ ਕਰਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚ ਵਿਚਰ ਰਹੇ ਲੋਕ ਇਸ ਕਰਕੇ ਵੀ ਦੁੱਖ ਝੱਲਦੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਦੀ ਪੂਰਨ ਤੌਰ ਤੇ ਜਾਣਕਾਰੀ ਨਹੀਂ, ਮਨੁੱਖੀ ਅਧਿਕਾਰ ਮੰਚ ਜਲਦੀ ਹੀ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਕਰ ਕੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਕੁਮਾਰ,ਮਦਨ ਕੁਮਾਰ, ਸੁਆਮੀ ਕੁਲਦੀਪ ਦਾਸ, ਰਾਮੇਸ਼ ਕੁਮਾਰ, ਧੀਰ ਕੁਮਾਰ,ਗੌਰਵ ਮੋਦੀ, ਜਗਪਾਲ ਸਿੰਘ, ਗੁਰਲੀਨ ਕੌਰ ਅਤੇ ਪਰਮਜੀਤ ਆਦਿ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।