ਬੀਕੇਯੂ ਏਕਤਾ ਉਗਰਾਹਾਂ ਵੱਲੋਂ ਡੀ ਸੀ ਦਫ਼ਤਰ ਦਾ ਘੇਰਾਓ.
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਡੀਸੀ ਦਫਤਰ ਦਾ ਘਰਾਓ ਕੀਤਾ ਗਿਆ ਕਿਉਂਕਿ ਪਹਿਲਾਂ 16 ਦਿਨ ਲਗਾਤਾਰ ਡੀਸੀ ਦਫਤਰਾਂ ਦੀ ਧਰਨੇ ਦਿੱਤੇ ਗਏ ਪਰ ਕਿਸੇ ਨੇ ਕਿਸਾਨਾਂ ਦੀ ਬਾਤ ਮੰਗਾ ਬਾਰੇ ਗੱਲਬਾਤ ਨਹੀਂ ਕੀਤੀ ਤੇ ਅੱਜ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਡੀਸੀ ਦਫਤਰ ਦੀ ਸਾਰੀ ਗੇਟ ਬੰਦ ਕਰ ਦਿੱਤੇ ਗਏ ਅਤੇ ਇਸ ਵੇਲੇ ਆਗੂਆਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਅਸਲ ਵਿੱਚ ਸਰਕਾਰ ਟਾਲਾ ਵੱਟ ਕੇ ਆਪਣਾ ਡੰਗ ਟਪਾ ਰਹੀ ਹੈ ਅਤੇ ਕਾਰਪੋਰੇਟ ਪੱਖੀ ਲੈਂਡ ਪੋਲਿੰਗ ਨੀਤੀ, ਬਿਜਲੀ ਬਿੱਲ, ਬੀਜ ਬਿੱਲ ਅਤੇ ਹੋਰ ਬਿੱਲ ਲਿਆ ਆਮ ਜਨਤਾ ਦਾ ਕਚੂੰਬਰ ਕੱਢਣ ਜਾ ਰਹੀ ਹੈ, ਭਾਰਤ ਅਮਰੀਕਾ ਵਰਗਾ ਮ
ਮੁਕਤ ਵਪਾਰ ਸਮਝੌਤਾ ਕਰਕੇ ਇਥੋਂ ਦੀ ਕਿਸਾਨਾਂ ਨੂੰ, ਡੇਅਰੀ ਫਾਰਮ, ਛੋਟਾ ਉਦਯੋਗ, ਪਰਚੂਨ ਆਦਿ ਨੂੰ ਖਤਮ ਕਰਨਾ ਚਾਹੁੰਦੀ ਹੈ ਆਗੂਆਂ ਕਿਹਾ ਕਿ ਭਾਰਤ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਆਬਾਦਕਾਰਾਂ ਨੂੰ ਜਮੀਨੀ ਮਾਲਕੀ ਹੱਕ ਦਿੱਤੇ ਜਾਣ, ਕਿਸਾਨਾਂ ਮਜ਼ਦੂਰਾਂ ਦੀ ਕਰਜੇ ਖਤਮ ਕੀਤੇ ਜਾਣ ,ਹਰੇਕ ਤਬਕੇ ਤੇ ਜ਼ਬਰ ਕਰਨਾ ਬੰਦ ਕੀਤਾ ਜਾਵੇ ਅਤੇ ਕਿਸਾਨਾਂ ਤੇ ਪਾਏ ਕੇਸ ਵਾਪਸ ਲੈ ਜਾਣ, ਪਰਾਲੀ ਦੇ ਕੇਸ ਰੱਦ ਕੀਤੇ ਜਾਣ, ਬਿਜਲੀ ਬਿੱਲ , ਬੀਜ ਬਿੱਲ ਰੱਦ ਕੀਤੇ ਜਾਣ,ਮਨਰੇਗਾ ਸਕੀਮ ਚਾਲੂ ਰੱਖੀ ਜਾਵੇ, ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਡਾਕਟਰ ਸਵਾਮੀਨਾਥਨ ਦੇ ਸਿਫਾਰਸ਼ ਨਾਲ ਦਿੱਤੇ ਜਾਣ, ਹੜ ਪੀੜਤਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ, ਕਣਕ ਦੀ ਸੀਜਨ ਆਉਣ ਕਰਕੇ ਡੀਏਪੀ ਦਾ ਪ੍ਰਬੰਧ ਕੀਤਾ ਜਾਵੇ ਇਸ ਵੇਲੇ ਇਹਦਾ ਨਾਲ ਜ਼ਿਲਾ ਪ੍ਰਧਾਨ ਚਰਨ ਸਿੰਘ ਨੂਰਪੁਰ ਸਕੱਤਰ ਸੁਦਾਗਰ ਸਿੰਘ ਘੁਡਾਣੀ,ਮਨੋਹਰ ਸਿੰਘ ਕਲਾਹੜ ,ਬਲਵੰਤ ਸਿੰਘ ਘੁਡਾਣੀ ,ਚਰਨਜੀਤ ਸਿੰਘ ਫੱਲੇਵਾਲ, ਤੇ ਬਲਾਕਾਂ ਦੇ ਪ੍ਰਧਾਨ ਸਕੱਤਰ ਤੇ ਮਜ਼ਦੂਰ ਆਗੂ ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ
