ਫੁੱਟਬਾਲ ਕੱਪ.
ਚੀਮਾ ਦੀ ਟੀਮ ਨੇ ਅਜੀਤਵਾਲ ਨੂੰ ਹਰਾ ਕੇ ਜਿੱਤਿਆ ਭਾਮੀਆਂ ਕਲਾਂ ਦਾ ਫੁੱਟਬਾਲ ਕੱਪ
ਭਾਮੀਆਂ ਕਲਾਂ, 5 ਅਕਤੂਬਰ (ਜਿੰਮੀ) -
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਾਮੀਆਂ ਕਲਾਂ ਵਿਖੇ ਬਾਬਾ ਕੇਹਰਦਾਸ ਜੀ ਕੂਕਰਾਂ ਵਾਲਿਆਂ ਦੀ ਨਿੱਘੀ ਯਾਦ ਵਿੱਚ ਕਰਵਾਇਆ ਜਾਣ ਵਾਲਾ ਪੰਜ ਰੋਜ਼ਾ ਸਾਲਾਨਾ ਪੇਂਡੂ ਖੇਡ ਮੇਲਾ ਫਿਰ ਮਿਲਣ ਦੇ ਵਾਅਦੇ ਨਾਲ ਸੰਪੰਨ ਹੋ ਗਿਆ। ਬਾਬਾ ਕੇਹਰਦਾਸ ਸਪੋਰਟਸ ਕਲੱਬ ਵਲੋਂ ਸਮੂਹ ਨਗਰ, ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਖੇਡ ਮੇਲੇ ਵਿੱਚ ਜਿੱਥੇ ਜਗਦੇਵ ਸਿੰਘ ਭੰਗੂ, ਅਕਾਲੀ ਆਗੂ ਸਿਮਰਨਜੀਤ ਸਿੰਘ ਢਿੱਲੋਂ, ਸਰਪੰਚ ਖ਼ਾਸੀ ਕਲਾਂ ਕਰਮਜੀਤ ਸਿੰਘ ਗਰੇਵਾਲ, ਦਲਜੀਤ ਸਿੰਘ ਗਰੇਵਾਲ, ਸਰਕਲ ਪ੍ਰਧਾਨ ਭਾਮੀਆਂ ਕਲਾਂ ਅੰਮ੍ਰਿਤਪਾਲ ਸਿੰਘ ਸਿੱਧੂ, ਤਜਿੰਦਰ ਸਿੰਘ ਸਿੱਧੂ, ਸਰਪੰਚ ਰਾਜਿੰਦਰ ਸਿੰਘ ਹੁੰਦਲ, ਬਲਜੀਤ ਸਿੰਘ ਗਿੱਲ, ਗੁਰਮੀਤ ਸਿੰਘ ਹੁੰਦਲ, ਸਿਮਰਜੀਤ ਸਿੰਘ ਹੁੰਦਲ, ਇੰਦਰਪਾਲ ਸਿੰਘ ਗਰੇਵਾਲ ਆਪ ਆਗੂ, ਮਨਪ੍ਰੀਤ ਸਿੰਘ ਕਕੜ, ਗੁਰਮੀਤ ਸਿੰਘ ਕੈਂਥ ਸੇਵਾਮੁਕਤ ਬੈਂਕ ਮੈਨੇਜਰ, ਜਗਦੀਪ ਸਿੰਘ ਚੀਮਾ ਸਾਬਕਾ ਸਰਪੰਚ, ਮਨਿੰਦਰ ਸਿੰਘ ਕਾਕਾ, ਇੰਸਪੈਕਟਰ ਪ੍ਰਦੀਪ ਕੁਮਾਰ ਨੇ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ, ਉੱਥੇ ਖੇਡ ਮੇਲੇ ਦੇ ਆਖਰੀ ਦਿਨ ਸੇਵਾਮੁਕਤ ਬੈਂਕ ਮੈਨੇਜਰ ਜਗਤਾਰ ਸਿੰਘ ਕੈਂਥ, ਸਾਬਕਾ ਸਰਪੰਚ ਠੇਕੇਦਾਰ ਪ੍ਰਿਥੀਪਾਲ ਸਿੰਘ, ਇੰਦਰਪਾਲ ਸਿੰਘ ਹੁੰਦਲ, ਬਲਵਿੰਦਰ ਸਿੰਘ ਰੋਡਾ ਕੈਂਥ ਜਿਲ੍ਹਾ ਵਾਈਸ ਚੇਅਰਮੈਨ, ਰਾਕੇਸ਼ ਸਿੰਘ ਰਿਸ਼ੀ, ਪ੍ਰਗਟ ਸਿੰਘ ਚੀਮਾ, ਡੀ.ਐਨ. ਯਾਦਵ, ਅਮਨ ਚੰਡੋਕ, ਕੁਲਦੀਪ ਸਿੰਘ ਕੀਪੀ, ਦੀਪਕ ਕੁਮਾਰ, ਗੁਰਪ੍ਰੀਤ ਸਿੰਘ ਗੋਪੀ ਨੇ ਪਹੁੰਚਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਸਪੋਰਟਸ ਕਲੱਬ ਦੇ ਪ੍ਰਧਾਨ ਮਨਵੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਫੁੱਟਬਾਲ ਕਲੱਬ ਦੇ ਹੋਏ ਫਸਵੇਂ ਮੁਕਾਬਲਿਆਂ ਵਿਚੋਂ ਜਿੱਤ ਹਾਸਿਲ ਕਰਕੇ ਪਿੰਡ ਚੀਮਾ, ਅਜੀਤਵਾਲ, ਸਾਹਿਬਾਣਾ ਅਤੇ ਭੁਖੜੀ ਦੀਆਂ ਟੀਮਾਂ ਸੇਮੀਫ਼ਾਈਨਲ ਵਿੱਚ ਪਹੁੰਚੀਆਂ, ਜਿੱਥੇ ਫਾਈਨਲ ਮੁਕਾਬਲਾ ਚੀਮਾ ਦੀ ਟੀਮ ਨੇ ਅਜੀਤਵਾਲ ਨੂੰ ਹਰਾਕੇ ਜਿੱਤਿਆ, ਜਦਕਿ ਭੁਖੜੀ ਨੂੰ ਤੀਜ਼ੇ ਅਤੇ ਸਾਹਾਬਣਾ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ। ਪ੍ਰਧਾਨ ਰੰਧਾਵਾ ਨੇ ਦੱਸਿਆ ਕਿ ਖੇਡ ਮੇਲੇ ਲਈ ਰਾਣਾ ਗਰੇਵਾਲ ਕੈਨੇਡਾ, ਜਗਦੀਪ ਸਿੰਘ ਗਰੇਵਾਲ ਕੈਨੇਡਾ, ਨਵਨਾਜ਼ ਸਿੰਘ ਕੈਨੇਡਾ ਸਣੇ ਪਿੰਡ ਅਤੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਵਲੋਂ ਮਾਲੀ ਮਦਦ ਕੀਤੀ ਗਈ। ਕਲੱਬ ਵਲੋਂ ਪ੍ਰਧਾਨ ਮਨਵੀਰ ਸਿੰਘ ਰੰਧਾਵਾ, ਸਤਵਿੰਦਰ ਸਿੰਘ ਬੱਗਾ, ਓਂਕਾਰ ਸਿੰਘ ਗਰੇਵਾਲ, ਅੰਮ੍ਰਿਤਪਾਲ ਸਿੰਘ ਬੰਟੀ, ਸਤਨਾਮ ਸਿੰਘ ਸੱਤਾ, ਦਿਲਦਾਰ ਸਿੰਘ ਦਾਰੀ, ਸੰਦੀਪ ਸੋਨੂੰ, ਜੱਸੀ ਚੀਮਾ, ਗੁਰਪ੍ਰੀਤ ਦੀਪਾ, ਲਵਪ੍ਰੀਤ ਲਾਪੀ, ਜਸਵਿੰਦਰ ਬਾਬਾ, ਧਰਮਪ੍ਰੀਤ ਬਿੱਲੂ, ਦਿਲਪ੍ਰੀਤ ਦੁੱਲਾ, ਰਜਿੰਦਰ ਸੋਨੀ, ਏਕਮ, ਕਰਨ ਅਤੇ ਹੋਰ ਸਾਥੀਆਂ ਨੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ।
