ਪੂਨਮ ਅਰੋੜਾ ਨੇ ਪਨਬਸ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ .
- ਇਸ ਜਿੰਮੇਵਾਰੀ ਲਈ ਪੰਜਾਬ ਸਰਕਾਰ ਦਾ ਵੀ ਕੀਤਾ ਧੰਨਵਾਦ
-ਕਿਹਾ! ਯਾਤਰੀਆਂ ਦੀ ਸਹੂਲਤ ਹਰ ਸੰਭਵ ਉਪਰਾਲੇ ਕੀਤੇ ਜਾਣਗੇ
ਲੁਧਿਆਣਾ, 29 ਸਤੰਬਰ (ਕਰਨ ਜੇਤਲੀ):
ਪੂਨਮ ਅਰੋੜਾ ਨੇ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ (ਪਨਬਸ) ਦੇ ਡਾਇਰੈਕਟਰ ਵਜੋਂ ਅਹੁੱਦਾ ਸੰਭਾਲ ਲਿਆ ਹੈ। ਅਹੁੱਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਇਸ ਜ਼ਿੰਮੇਵਾਰੀ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਟਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ, ਅਨੁਰਾਗ ਵਰਮਾ ਆਈ.ਏ.ਐਸ. ਵੱਲੋਂ, ਡਾਇਰੈਕਟਰ ਪੂਨਮ ਅਰੋੜਾ ਨੂੰ ਅਹੁੱਦਾ ਸੰਭਾਲਣ ਮੌਕੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਨਬਸ ਨੂੰ ਹੁਣ ਹੋਰ ਮਜ਼ਬੂਤੀ ਮਿਲੇਗੀ।
ਇਸ ਮੌਕੇ ਪਨਬਸ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਕੁਮਾਰ ਗੁਪਤਾ, ਆਈ.ਏ.ਐਸ. ਵੀ ਮੌਜੂਦ ਸਨ ਜਿਨ੍ਹਾਂ ਪਨਬਸ ਦੀ ਕਾਰਜਸ਼ੈਲੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਡਾਇਰੈਕਟਰ ਪੂਨਮ ਅਰੋੜਾ ਨੇ ਕਿਹਾ ਕਿ ਉਹ ਆਪਣੀ ਇਸ ਨਵੀਂ ਜਿੰਮੇਵਾਰੀ ਨੂੰ ਸਖ਼ਤ ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਨਬਸ ਪੰਜਾਬ ਸਰਕਾਰ ਦੀ ਪੰਜਾਬ ਰੋਡਵੇਜ ਅਧੀਨ ਚੱਲਣ ਵਾਲੀ ਇੱਕ ਪ੍ਰਮੁੱਖ ਅਤੇ ਭਰੋਸੇਮੰਦ ਬੱਸ ਸੇਵਾ ਹੈ ਜਿਸਦੀ ਸ਼ਾਨ ਬਹਾਲ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਸਪੱਸ਼ਟ ਕੀਤਾ ਯਾਤਰੀਆਂ ਦੀ ਆਵਾਜਾਈ ਨੂੰ ਹੋਰ ਸੁਖਾਵਾਂ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਤਾਂ ਜੋ ਬੱਚਿਆਂ, ਮਹਿਲਾਵਾਂ, ਬਜ਼ੁਰਗਾਂ, ਦਿਵਿਆਂਗਜਨਾਂ ਨੂੰ ਆਪਣੀ ਬੱਸ ਯਾਤਰਾਂ ਸਮੇਂ ਕਿਸੇ ਤਰ੍ਹਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ।
