ਅਸਤੀਫੇ ਦੀ ਮੰਗ .

ਭਾਜਪਾ ਲੋਕਤੰਤਰ ਅਤੇ ਆਪ ਲੁੱਟ ਰਹੀ ਹੈ ਪੰਜਾਬ ਦਾ ਖਜ਼ਾਨਾ : ਵਿਕਰਮ ਬਾਜਵਾ

 ਮੁੱਖ ਚੋਣ ਕਮਿਸ਼ਨਰ ਅਤੇ ਮੰਤਰੀ ਹਰਦੀਪ ਮੁੰਡਿਆਂ ਤੋਂ ਅਸਤੀਫਾ ਦੇਣ

 ਲੁਧਿਆਣਾ/ ਸਾਹਨੇਵਾਲ 28 ਸਤੰਬਰ (ਰ)

 ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਖਿਲਾਫ ਵੋਟ ਚੋਰੀ ਕਰਨ ਦੇ ਦੋਸ਼ ਲਗਾਉਂਦਿਆਂ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨਨੇਸ ਕੁਮਾਰ ਦਾ ਅਸਤੀਫਾ ਮੰਗਿਆ! ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ ਵੀ ਹਾਜ਼ਰ ਸਨ। 
 ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰਵੋਟ ਚੋਰੀ ਕਰਕੇ ਦੇਸ਼ ਦਾ ਲੋਕਤੰਤਰ ਲੁੱਟ ਰਹੀ ਹੈ ਜਦੋਂ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੋਹੀ ਹੱਥੀ ਪੰਜਾਬ ਦਾ ਖਜ਼ਾਨਾ ਲੁੱਟ ਰਹੀ ਹੈ। ਉਹਨਾਂ ਕਿਹਾ ਕਿ ਜਿਸ ਦੀ ਤਾਜ਼ਾ ਮਿਸਾਲ ਮੰਤਰੀ ਹਰਦੀਪ ਵੱਡੀਆਂ ਉੱਪਰ ਗਲਾਡਾ ਅਤੇ ਗਮਾਡਾ ਵਿੱਚ ਕਰੀਬ 10 ਹਜਾਰ ਕਰੋੜ ਦੇ ਘਟਾਲੇ ਦੀ ਈਡੀ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਲਗਾਇਆ ਜਾ ਸਕਦਾ ਹੈ ਉਹਨਾਂ ਕਿਹਾ ਕਿ ਕੱਟੜ ਇਮਾਨਦਾਰ ਅਖਵਾਉਣ ਵਾਲਿਆਂ ਨੇ ਲੁੱਟ ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਉਹਨਾਂ ਕਿਹਾ ਕਿ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆਏ ਕੇਜਰੀਵਾਲ ਦੇ ਚਿਹਰੇ ਤੇ ਬੈਠੇ ਹਨ ਉਹਨਾਂ ਕਿਹਾ ਕਿ ਮੰਤਰੀ ਹਰਦੀਪ ਮੁੰਡੀਆ ਆਪਣੇ ਆਪ ਨੂੰ ਪਾਕ ਸਾਫ ਹੋਣ ਦਾ ਪ੍ਰਚਾਰ ਕਰ ਰਹੇ ਹਨ ਜਦਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਈਡੀ ਉਹਨਾਂ ਨੂੰ ਨੋਟਿਸ ਦੇ ਕੇ ਗਈ ਹੈ ਨਾ ਕਿ ਕਲੀਨ ਚੈਟ ਆਉਣ ਵਾਲੇ ਦਿਨ ਵਿੱਚ ਜਿਵੇਂ ਪੰਜਾਬ ਦਾ ਇਹਨਾਂ ਲੋਕਾਂ ਨੇ ਖਜ਼ਾਨਾ ਲੁੱਟਿਆ ਹੈ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਜਰੂਰ ਮਿਲਣੀਆਂ ਚਾਹੀਦੀਆਂ ਹਨ ਅਤੇ ਜੇਕਰ ਇਹ ਇਮਾਨਦਾਰ ਹਨ ਤਾਂ ਇਹਨਾਂ ਨੂੰ ਤੁਰੰਤ ਅਸਤੀਫਾ ਦੇ ਕੇ ਈਡੀ ਦੀ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਤਾਜ ਪਰਮਿੰਦਰ ਸਿੰਘ ਸੋਨੂ, ਬਲਵੀਰ ਸਿੰਘ ਬੁੱਢੇਵਾਲ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।