ਸਰਪੰਚ ਕਰਮਜੀਤ ਸਿੰਘ ਗਰੇਵਾਲ ਸਨਮਾਨਿਤ.

ਵਿੱਤ ਮੰਤਰੀ ਵੱਲੋਂ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ "ਰਤਨ-ਏ-ਪੰਜਾਬ ਅਵਾਰਡ 2026" ਨਾਲ ਸਨਮਾਨਿਤ


 ਲੁਧਿਆਣਾ 29 ਸਤੰਬਰ (ਕਰਨ ਜੇਤਲੀ) ਚੰਡੀਗੜ੍ਹ ਵਿਖੇ ਹੋਏ "ਰਤਨ-ਏ-ਪੰਜਾਬ ਅਵਾਰਡ 2026" ਸਮਾਰੋਹ ਦੌਰਾਨ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਉੱਘੇ ਸਮਾਜਸੇਵੀ ਤੇ ਪਿੰਡ ਖਾਸੀ ਕਲਾਂ ਦੇ ਸਰਪੰਚ ਸ੍ਰ ਕਰਮਜੀਤ ਸਿੰਘ ਗਰੇਵਾਲ ਨੂੰ ਉਨ੍ਹਾਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਬਦਲੇ ਰਤਨ-ਏ-ਪੰਜਾਬ ਅਵਾਰਡ 2026 ਨਾਲ ਸਨਮਾਨਿਤ ਕੀਤਾ। ਵਿੱਤ ਮੰਤਰੀ ਚੀਮਾ ਨੇ ਉਨ੍ਹਾਂ ਦੀਆਂ ਸਮਾਜਸੇਵੀ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰ ਗਰੇਵਾਲ ਵਰਗੀਆਂ ਸਖਸ਼ੀਅਤਾਂ ਤੋਂ ਪ੍ਰੇਰਣਾ ਲੈਕੇ ਸਮਾਜਸੇਵਾ ਦਾ ਕਾਰਜ ਕਰਦੇ ਹੋਏ ਜਰੂਰਮੰਦਾਂ ਲੋਕਾਂ ਦੀ ਬਾਂਹ ਫੜ੍ਹਨ। ਸ੍ਰ ਗਰੇਵਾਲ ਨੇ ਏਹ ਸਨਮਾਨ ਮਿਲਣ 'ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮਾਜਸੇਵਾ ਦਾ ਕਾਰਜਾਂ ਨੂੰ ਹੋਰ ਵੀ ਬੇਹਤਰ ਢੰਗ ਨਾਲ ਅਪਣੀ ਪੂਰੀ ਟੀਮ ਨਾਲ ਕਰਦੇ ਰਹਿਣਗੇ। ਦੱਸ ਦੇਈਏ ਕਿ ਕਰਮਜੀਤ ਸਿੰਘ ਗਰੇਵਾਲ ਅਤੇ ਉਨ੍ਹਾਂ ਦੇ ਯੂਐਸਏ ਤੋਂ ਐਨਆਰਆਈ ਸਪੱਤਰ ਘਰ 'ਚ ਆਏ ਹਰ ਲੋੜਵੰਧ ਦੀ ਸਹਾਇਤਾ ਕਰਨ ਲਈ ਮਸ਼ਹੂਰ ਹਨ। ਉਨ੍ਹਾਂ ਵੱਲੋਂ ਅੱਜ ਤੱਕ ਕੀਤੀ ਲੋਕ ਸੇਵਾ ਬਿਨ੍ਹਾਂ ਕਿਸੇ ਸਵਾਰਥ ਅਤੇ ਭੇਦਭਾਵ ਤੋਂ ਦਿੱਤੀ ਜਾ ਰਹੀ ਹੈ। ਸ੍ਰ ਗਰੇਵਾਲ ਅਤੇ ਉਨ੍ਹਾਂ ਦਾ ਪਰਿਵਾਰ ਇਸ ਸਮਾਜਸੇਵਾ ਨੂੰ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲਿਆਂ ਦੀ ਪ੍ਰੇਰਣਾ ਮੰਨਦਾ ਹੈ ਜਿਨ੍ਹਾਂ ਧਾਰਮਿਕ ਖੇਤਰ ਦੇ ਨਾਲ ਵਿੱਦਿਆ ਦੇ ਖੇਤਰ 'ਚ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ ਹੈ। ਇਸ ਮੌਕੇ ਦਲਜੀਤ ਸਿੰਘ ਗਰੇਵਾਲ, ਪੱਪਾ ਗਿੱਲ, ਰਾਜਾ ਸੋਮਲ, ਪ੍ਰਿਤਪਾਲ ਸਿੰਘ ਗਰੇਵਾਲ, ਲਾਲੀ ਗਰੇਵਾਲ, ਨਿਿਤਨ ਬੈਂਸ ਅਤੇ ਹੋਰ ਹਾਜਰ ਸਨ।