ਗਣੇਸ਼ ਵਿਸਰਜਨ .

ਜਨਕਪੁਰੀ ’ਚ ਧੂਮਧਾਮ ਨਾਲ ਮਨਾਇਆ ਗਣੇਸ਼ ਉਤਸਵ

10 ਦਿਨਾਂ ਦੀ ਪੂਜਾ-ਅਰਚਨਾ ਤੋਂ ਬਾਅਦ ਸਤਲੁਜ ਦਰਿਆ ’ਚ ਕੀਤਾ ਗਣੇਸ਼ ਜੀ ਦਾ ਵਿਸਰਜਨ

ਲੁਧਿਆਣਾ, 26 ਸਤੰਬਰ (ਸਰਬਜੀਤ) : ਜਨਕਪੁਰੀ ਇਲਾਕੇ ਵਿੱਚ ਗਣੇਸ਼ ਉਤਸਵ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। 10 ਦਿਨਾਂ ਤੱਕ ਗਣੇਸ਼ ਜੀ ਦੀ ਵਿਧੀਵਤ ਪੂਜਾ-ਅਰਚਨਾ ਕੀਤੀ ਗਈ, ਜਿਸ ਵਿੱਚ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਰਧਾ ਨਾਲ ਭਾਗ ਲਿਆ। ਇਸ ਮੌਕੇ ਸਨੀ ਸ਼ਰਮਾ ਨੇ ਕਿਹਾ ਕਿ ਗਣੇਸ਼ ਉਤਸਵ ਲੋਕਾਂ ਨੂੰ ਆਪਸੀ ਭਾਈਚਾਰੇ, ਸ਼ਰਧਾ ਅਤੇ ਇਕਜੁੱਟਤਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਉਤਸਵ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਇਲਾਕਾ ਵਾਸੀਆਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।

ਗਣੇਸ਼ ਉਤਸਵ ਦੀ ਸਮਾਪਤੀ ਮੌਕੇ ਸ਼ਰਧਾਲੂਆਂ ਵੱਲੋਂ ਗਣੇਸ਼ ਜੀ ਦੀ ਮੂਰਤੀ ਨੂੰ ‘ਗਣਪਤੀ ਬੱਪਾ ਮੋਰਿਆ, ਅਗਲੇ ਬਰਸ ਤੂੰ ਫਿਰ ਆ’ ਦੇ ਜੈਕਾਰਿਆਂ ਨਾਲ ਸ਼ਰਧਾ ਪੂਰਵਕ ਸਤਲੁਜ ਦਰਿਆ ਵਿੱਚ ਵਿਸਰਜਨ ਕੀਤਾ ਗਿਆ।

ਇਸ ਮੌਕੇ ਪੰਕਜ ਹਾਂਡਾ, ਅਨਮੋਲ ਸਿੰਘ, ਮੁਨੀਸ਼ ਤਾਇਲ, ਵਰੁਣ ਚਿੰਟੂ, ਬੰਟੀ, ਸੋਨੂ, ਸ਼ਿਬੂ, ਪੱਪੂ ਸ਼ਰਮਾ, ਮਨੀ, ਰੇਖਾ ਰਾਣੀ, ਰਜਨੀ ਸ਼ਰਮਾ, ਮੀਨੂ ਤਾਇਲ, ਮੀਨਾ ਸ਼ਰਮਾ, ਪ੍ਰੀਤੀ, ਬੀਨਾ, ਸੁਖਵਿੰਦਰ ਕੌਰ, ਸਿੰਮੀ ਅਤੇ ਗੀਤਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।