ਫਰੈਸ਼ਰ ਪਾਰਟੀ ਤੇ ਪ੍ਰਤਿਭਾ ਖੋਜ ਮੁਕਾਬਲੇ .
ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ 'ਚ ਦਾਖਲ ਹੋਏ ਨਵੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਤੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ
ਲੁਧਿਆਣਾ (ਤਮੰਨਾ ਬੇਦੀ) - ਰਿਸ਼ੀ ਨਗਰ ਸਥਿਤ ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਸਾਲ 2026-27 ਵਿੱਚ ਦਾਖਲ ਹੋਏ ਨਵੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਅਤੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ।
ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵੱਜੋ ਕਾਲਜ ਦੇ ਪ੍ਰਿੰਸੀਪਲ ਇੰਜ: ਮਨੋਜ ਕੁਮਾਰ ਜਾਂਬਲਾ ਨੇ ਸ਼ਮਾ ਰੋਸ਼ਨ ਕਰਕੇ ਇਸ ਸਮਾਰੋਹ ਦੀ ਸ਼ੁਰੂਆਤ ਕੀਤੀ। ਵਿਦਿਆਰਥੀਆਂ ਵੱਲੋ ਸ਼ਬਦ ਗਾਇਨ ਕਰਕੇ ਸਮਾਗਮ ਦਾ ਆਰੰਭ ਕੀਤਾ ਗਿਆ ਅਤੇ ਇਸ ਤੋ ਉਪਰੰਤ ਪ੍ਰਿੰਸੀਪਲ ਇੰਜ: ਮਨੋਜ ਕੁਮਾਰ ਜਾਂਬਲਾ ਨੇ ਸਮਾਰੋਹ ਵਿੱਚ ਆਏ ਸਮੂਹ ਸਟਾਫ ਮੈਬਰਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਸੰਬੋਧਨ ਕੀਤਾ ਕਿ ਤਕਨੀਕੀ ਸਿਖਿਆ ਦਾ ਵਿਦਿਆਰਥੀਆਂ ਦੇ ਜੀਵਨ ਵਿਚ ਇਕ ਅਹਿਮ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਭਾਗ ਲੈਣਾ ਜ਼ਰੂਰੀ ਹੈ, ਜਿਸ ਨਾਲ ਉਹਨਾਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਆਉਂਦਾ ਹੈ ਅਤੇ ਕਿਹਾ ਕਿ ਇਹ ਕਾਲਜ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਦਿਨ-ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ।
ਕਾਲਜ ਦੇ ਵਿਦਿਆਰਥੀ ਮਾਮਲਿਆਂ ਦੇ ਐਸ.ਆਰ.ਸੀ. ਪ੍ਰਧਾਨ ਕੁਲਵਿੰਦਰ ਸਿੰਘ, ਮੁੱਖੀ ਵਿਭਾਗ ਅਤੇ ਐਸ.ਆਰ.ਸੀ. ਸੈਕਟਰੀ ਹਰਨੀਤ ਕੌਰ, ਲੈਕਚਰਾਰ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਮਿਸ ਅਤੇ ਮਿਸਟਰ ਫੇਅਰਵੈਲ ਕੰਪੀਟੀਸ਼ਨ ਵੀ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਲੋਕ ਗੀਤ, ਡਾਂਸ, ਸਕਿੱਟ, ਕੋਰੀਓਗ੍ਰਾਫੀ, ਗਿੱਧਾ, ਭੰਗੜਾ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਸਮਾਰੋਹ ਵਿੱਚ ਰੁਪਿੰਦਰ ਕੌਰ, ਮੁਖੀ ਵਿਭਾਗ ਅਤੇ ਜਸਵੀਰ ਸਿੰਘ, ਵਰਕਸ਼ਾਪ ਸੁਪਰਡੰਟ ਵੱਲੋ ਮੰਚ ਸੰਚਾਲਨ ਦੀ ਡਿਊਟੀ ਨਿਭਾਈ ਗਈ।
ਇਸ ਕਾਲਜ ਦੀ ਮਿਸ ਫੇਅਰਵੈਲ ਮਿਸ ਚੰਚਲ ਜੀ.ਐਮ.ਟੀ. ਪਹਿਲਾ ਸਾਲ ਰਹੀ, ਅਤੇ 1stRunner-Up ਸੁਖਦੀਪ ਕੌਰ, ਐਫ.ਡੀ. ਪਹਿਲਾ ਸਾਲ ਅਤੇ 2nd Runner-Up ਮਹਿਕ ਸ਼ਰਮਾ ਐਫ.ਡੀ. ਪਹਿਲਾ ਸਾਲ ਰਹੀਆਂ। ਮਿਸਟਰ ਫੇਅਰਵੈਲ ਮਿਸਟਰ ਗੁਰਪ੍ਰੀਤ ਸਿੰਘ ਈ.ਸੀ.ਈ. ਲੀਟ ਦੂਜਾ ਸਾਲ, 1stRunner-Up ਸੌਰਵ, ਆਈ.ਟੀ. ਪਹਿਲਾ ਸਾਲ ਅਤੇ 2nd Runner-Up ਯੂਵਰਾਜ, ਆਈ.ਟੀ. ਪਹਿਲਾ ਸਾਲ ਰਹੇ।
ਅੰਤ ਵਿੱਚ ਕਾਲਜ ਪ੍ਰਿੰਸੀਪਲ ਮਨੋਜ ਕੁਮਾਰ ਜਾਂਬਲਾ ਵਲੋਂ ਮਿਸ ਅਤੇ ਮਿਸਟਰ ਨੂੰ ਇਨਾਮ ਵੰਡੇ ਗਏ।
ਇਸ ਮੌਕੇ ਜਸਪ੍ਰੀਤ ਕੌਰ ਮੁਖੀ ਵਿਭਾਗ, ਕੁਲਵਿੰਦਰ ਸਿੰਘ ਮੁਖੀ ਵਿਭਾਗ ਸੀ.ਐਸ.ਈ, ਸੁਖਵਿੰਦਰਪਾਲ ਸਿੰਘ ਮੁਖੀ ਵਿਭਾਗ., ਰੁਪਿੰਦਰ ਕੌਰ ਮੁਖੀ ਵਿਭਾਗ, ਕਨੂ ਸ਼ਰਮਾ ਮੁੱਖੀ ਵਿਭਾਗ, ਜਸਵੀਰ ਸਿੰਘ ਮੁਖੀ ਵਿਭਾਗ ਵਰਕਸ਼ਾਪ ਵਿਭਾਗ, ਹਰਨੀਤ ਕੌਰ ਸੈਕਟਰੀ ਐਸ.ਆਰ.ਸੀ. ਅਤੇ ਸਮੂਹ ਸਟਾਫ ਹਾਜ਼ਰ ਸਨ।
---------
ਵਧੇਰੇ ਜਾਣਕਾਰੀ ਲਈ : ਡਾ. ਪਵਨ ਕੁਮਾਰ, ਪ੍ਰੈਸ ਕੌਆਰਡੀਨੇਟਰ 94784-63507

ਬਲਾਕ ਸਮਰਾਲਾ ਦੇ ਪਿੰਡ ਗੋਹ ’ਚ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ
- ਡੇਅਰੀ ਫਾਰਮਰਾਂ ਨੂੰ ਵਿਭਾਗ ਦੀਆਂ ਸਬਸਿਡੀ ਸਕੀਮਾਂ, ਕੈਟਲ ਸ਼ੈੱਡ, ਮਿਲਕਿੰਗ ਮਸ਼ੀਨ