ਨਵੇਂ ਜੋੜਿਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਵਿਕਰਮ ਸਿੰਘ ਬਾਜਵਾ .
ਲੁਧਿਆਣਾ /ਸਾਹਨੇਵਾਲ (ਰਬ) - ਡਾਕਟਰ ਭੀਮ ਰਾਓ ਅੰਬੇਦਕਰ ਟਰਸਟ ਵੱਲੋਂ ਸਾਹਨੇਵਾਲ ਵਿੱਚ ਹਰ ਸਾਲ ਦੀ ਲੋੜਵੰਦ ਜੋੜਿਆਂ ਦੇ ਵਿਆਹ ਕਰਵਾਏ ਗਏ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇਨਚਾਰਜ ਵਿਕਰਮ ਸਿੰਘ ਬਾਜਵਾ ਨੇ ਪਹੁੰਚ ਕੇ ਨਵੇਂ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ
ਇਸ ਮੌਕੇ ਵਿਕਰਮ ਸਿੰਘ ਬਾਜਵਾ ਨੇ ਪ੍ਰਬੰਧਕਾਂ ਵੱਲੋਂ ਹਰ ਸਾਲ ਕਰਵਾਏ ਜਾ ਰਹੇ ਇਸ ਕਾਰਜ ਦੀ ਤਾਰੀਫ ਕਰਦਿਆਂ ਕਿਹਾ ਕਿ ਸਾਡੇ ਸਮਾਜ ਦੇ ਅੰਦਰ ਕੰਨਿਆਂ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ ਪਰ ਇਸ ਕਾਰਜ ਦੇ ਪ੍ਰਬੰਧਕ ਹਰ ਸਾਲ ਅਨੇਕਾਂ ਲੋੜਵੰਦ ਧੀਆਂ ਦੇ ਕੰਨਿਆਂ ਦਾਨ ਕਰਦੇ ਹਨ ਇਸ ਮੌਕੇ ਡਾਕਟਰ ਭੀਮ ਰਾਓ ਅੰਬੇਦਕਰ ਟਰਸਟ ਦੇ ਮੁੱਖ ਸੇਵਾਦਾਰ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਵਿਕਰਮ ਸਿੰਘ ਬਾਜਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਏਐਸਆਈ ਲਖਵੀਰ ਸਿੰਘ, ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਪੱਪੂ, ਕੌਂਸਲਰ ਅਵਤਾਰ ਸਿੰਘ ਚਾਹਲ, ਕੌਂਸਲਰ ਸ਼ਮਸ਼ੇਰ ਸਿੰਘ ਸ਼ੇਰੀ, ਰੋਬਨ ਮੈਨੀ, ਕੌਂਸਲਰ ਅਮਨ ਪਨੇਸਰ, ਸੁਨੀਤਾ ਤਨਜਾਨੀਆ, ਕਰਨ ਆਨੇਜਾ, ਸੰਦੀਪ ਸੋਨੀ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।
ਕੈਪਸ਼ਨ : ਡਾਕਟਰ ਭੀਮ ਰਾਓ ਅੰਬੇਡਕਰ ਟਰਸਟ ਵੱਲੋਂ ਕਰਵਾਏ ਨਵੇਂ ਜੋੜਿਆਂ ਦੇ ਵਿਆਹ ਸਮਾਗਮ ਵਿੱਚ ਹਾਜ਼ਰੀ ਭਰਦੇ ਵਿਕਰਮ ਸਿੰਘ ਬਾਜਵਾ ਅਤੇ ਉਹਨਾਂ ਦੇ ਸਾਥੀ
