ਰੇਰੁ ਸਾਹਿਬ ਗੁਰਦੁਆਰਾ ਵਿਖੇ ਨਤਮਸਤਕ ਹੋਏ ਜਗਦੀਪ ਸਿੰਘ ਗਿੱਲ .

 

 ਹਲਕਾ ਸਾਹਨੇਵਾਲ ਦੇ ਘਰ ਘਰ ਲੈ ਕੇ ਜਾਵਾਂਗੇ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਦੀ ਸੋਚ : ਜਗਦੀਪ ਗਿੱਲ 

 ਲੁਧਿਆਣਾ /ਸਾਹਨੇਵਾਲ 7 ਸਤੰਬਰ (ਰ) :  ਵਾਰਿਸ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਕਾਲਾ ਘਵੱਦੀ ਨੇ ਅੱਜ ਆਪਣੇ ਸਾਥੀਆਂ ਦੇ ਨਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋ ਪ੍ਰਾਪਤ ਗੁਰਦੁਆਰਾ ਰੇਰੂ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਉਪਰੰਤ ਹਲਕਾ ਸਾਹਨੇਵਾਲ ਅੰਦਰ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ ਕਰਨ ਦਾ ਐਲਾਨ ਕੀਤਾ ਇਸ ਮੌਕੇ ਰਾਗੀ ਸਿੰਘਾਂ ਵੱਲੋਂ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਜੀਤ ਸਿੰਘ ਹਰਾ ਨੇ ਗੁਰੂ ਘਰ ਵੱਲੋਂ ਜਗਦੀਪ ਸਿੰਘ ਗਿੱਲ ਨੂੰ ਸਿਰੋਪਾ ਭੇਂਟ ਕੀਤਾ 

 ਇਸ ਮੌਕੇ ਆਪਣੇ ਸੰਬੋਧਨ ਵਿੱਚ ਜਗਦੀਪ ਸਿੰਘ ਕਾਲਾ ਗਿੱਲ ਨੇ ਕਿਹਾ ਕਿ ਉਹ ਮਰਹੂਮ ਦੀਪ ਸਿੱਧੂ ਅਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਦੀ ਸੋਚ ਨੂੰ ਘਰ ਘਰ ਲੈ ਕੇ ਜਾਣਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਇੱਕ ਪੰਜਾਬ ਹਿਤੈਸ਼ੀ  ਸੋਚ ਦੀ ਸਰਕਾਰ ਬਣਾ ਕੇ ਪੰਜਾਬ ਦੇ ਅੰਦਰੋਂ ਬੇਰੁਜ਼ਗਾਰੀ ਨਸ਼ਾ  ਬੰਦ ਕੀਤਾ ਜਾ ਸਕੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ, ਗੁਰਮੀਤ ਸਿੰਘ ਗੁਰੀ, ਇੰਦਰਪਾਲ ਸਿੰਘ ਪਵਾ, ਕੁਲਦੀਪ ਸਿੰਘ ਪੱਪੀ, ਮਾਸਟਰ ਮਨਜੀਤ ਸਿੰਘ, ਡਾਕਟਰ ਦਲਜੀਤ ਸਿੰਘ, ਸਵਰਨ ਸਿੰਘ, ਜਗਿੰਦਰ ਸਿੰਘ, ਦਲਜੀਤ ਸਿੰਘ, ਪ੍ਰਧਾਨ ਜ਼ੋਰਾ ਸਿੰਘ, ਇੰਦਰਪਾਲ ਸਿੰਘ ਕਾਲਾ, ਰਾਜਵੀਰ ਸਿੰਘ ਰਾਜੂ, ਪਰਮਜੀਤ ਸਿੰਘ ਪੰਮਾ, ਬਲਜੀਤ ਸਿੰਘ, ਹਰਵਿੰਦਰ ਸਿੰਘ, ਰਾਜਪਾਲ ਸਿੰਘ, ਪਰਮਿੰਦਰ ਸਿੰਘ, ਹਰਮਨ ਸਿੰਘ ਗਿੱਲ, ਰਾਜਪਾਲ ਸਿੰਘ ਰਾਜੂ, ਹਰਨੈਕ ਸਿੰਘ, ਰਾਜ ਸਿੰਘ, ਜਸਵੀਰ ਸਿੰਘ ਸੀਰਾ, ਭਾਈ ਗੁਰਦਿਆਲ ਸਿੰਘ,ਸੰਦੀਪ ਸਿੰਘ ਸੈਂਡੀ, ਗੁਰੀ ਮਾਨ, ਹਨੀ ਹਰਾ, ਹਨੀ ਗਿੱਲ, ਹਰਪ੍ਰੀਤ ਗਰਚਾ, ਕਰਮਜੀਤ ਸਿੰਘ ਸੋਨੂ ਸਮੇਤ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਾਥੀ ਹਾਜ਼ਰ ਸਨ

 ਕੈਪਸ਼ਨ: ਗੁਰਦੁਆਰਾ ਰੇਰੂ ਸਾਹਿਬ ਵਿਖੇ ਸਾਥੀਆਂ ਦੇ ਨਾਲ  ਨਤਮਸਤਕ ਹੁੰਦੇ ਜਗਦੀਪ ਸਿੰਘ ਕਾਲਾ ਅਤੇ ਉਹਨਾਂ ਨੂੰ ਸਿਰੋਪਾ ਦਿੰਦੇ ਭਾਈ ਬਲਜੀਤ ਸਿੰਘ ਹਰਾ