ਬਸ ਰਵਾਨਾ .
ਮਾਤਾ ਚਿੰਤਪੁਰਨੀ ਸੇਵਾ ਸੋਸਾਇਟੀ ਵਲੋਂ ਧਾਰਮਿਕ ਯਾਤਰਾ ਲਈ 158ਵੀਂ ਬਸ ਰਵਾਨਾ
ਲੁਧਿਆਣਾ, 27 ਅਗਸਤ (ਸੂਰਜ) ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਸ਼੍ਰੀ ਰਮਨ ਕੌੜਾ ਦੀ ਯੋਗ ਅਗਵਾਈ ਹੇਠ ਪਿਛਲੇ ਲਗਭਗ 15 ਸਾਲ ਤੋਂ ਲਗਾਤਾਰ ਹਰੇਕ ਮਹੀਨੇ ਕੀਤੀ ਜਾ ਧਾਰਮਿਕ ਯਾਤਰਾ ਦੀ ਲੜੀ ਤਹਿਤ ਅੱਜ ਲੁਧਿਆਣਾ ਦੇ ਜਨਤਾ ਨਗਰ ਤੋਂ ਸਦਾਸ਼ਿਵ ਮੰਦਿਰ ਅਤੇ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ 158ਵੀਂ ਬਸ ਰਵਾਨਾ ਹੋਈ। ਅੱਜ ਸਵੇਰੇ ਕੰਨਿਆ ਪੂਜਨ ਕਰਨ ਉਪਰੰਤ ਸ. ਨਿਰਮਲਾ ਪ੍ਰਭਾਕਰ (ਦੇਵਾ ਜੀ) ਅਤੇ ਸ਼੍ਰੀ ਮੋਹਨ ਲਾਲ ਅਰੋੜਾ ਨੇ ਪੂਜਾ ਤੋਂ ਬਾਅਦ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਰਮਨ ਕੌੜਾ ਨੇ ਕਿਹਾ ਕਿ ਧਰਮ ਸਾਨੂੰ ਜੋੜਨਾ ਸਿਖਾਉਂਦਾ ਹੈ ਇਸ ਲਈ ਸੰਗਤਾਂ ਆਪਣੇ ਨਿੱਜੀ ਰੁਝੇਵਿਆਂ ਵਿੱਚੋਂ ਵਕਤ ਕਢਕੇ ਆਪਣੇ ਧਰਮ ਵੱਲ ਧਿਆਨ ਦਿੰਦੀਆ ਹਨ।ਉਨ੍ਹਾਂ ਕਿਹਾ ਕਿ ਸੱਚੇ ਮਨ ਨਾਲ ਕੀਤੀ ਗਈ ਯਾਤਰਾ ਅਤੇ ਮਹਾਂਮਾਈ ਦੇ ਦਰਬਾਰ ਤੇ ਨਤਮਸਤਿਕ ਹੋਣ ਨਾਲ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।ਯਾਤਰਾ ਦੌਰਾਨ ਸ਼੍ਰੀ ਸ਼ੀਸ਼ਪਾਲ ਗੋਇਲ, ਨੰਦ ਕਿਸ਼ੋਰ ਉੱਪਲ, ਰਜਨੀਸ਼ ਕੌੜਾ, ਬਲਵਿੰਦਰ ਸ਼ਰਮਾ, ਸੁਰਿੰਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਓਮ ਪ੍ਰਕਾਸ਼ ਪਾਂਡੂ, ਰੋਹਿਤ ਕੌੜਾ, ਵਿਪਨ ਚੋਪੜਾ, ਸੁਨੀਲ ਸੋਨੀ ਅਤੇ ਜਤਿੰਦਰ ਪਾਲ ਸ਼ਰਮਾ ਆਦਿ ਹਾਜਰ ਸਨ। ਇਸ ਯਾਤਰਾ ਦੌਰਾਨ ਸਤਪਾਲ ਸਤੀ ਅਤੇ ਹੋਰ ਸ਼ਰਧਾਲੂਆਂ ਨੇ ਭਜਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
