ਜਲੂਸ ਏ ਮੁਹੰਮਦੀ.
1501 ਵਾਂ ਈਦ ਮਿਲਦ ਉਨ ਨਬੀ ਦੇ ਮੌਕੇ ਤੇ ਜਲੂਸ ਏ ਮੁਹੰਮਦੀ ਦਾ ਆਯੋਜਨ
ਲੁਧਿਆਣਾ 26 ਅਗਸਤ 2026 (ਰਾਜਾ) : ) ਇਸਲਾਮ ਦੇ ਆਖ਼ਰੀ ਨਬੀ ਪੈਗੰਬਰ ਹਜ਼ਰਤ ਮੁਹੰਮਦ ਸਾਹਬ ਜੀ ਦਾ ਜਨਮ ਦਿਨ ਅੱਜ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਮਸਜਿਦਾਂ, ਮਦਰੱਸੇ ਅਤੇ ਮਕਾਨਾਂ ਦੀ ਵਰਖਾ ਕੀਤੀ। ਸਾਰੇ ਸ਼ਹਿਰ ਵਿੱਚ ਕਈ ਥਾਵਾਂ
ਤੇ ਲੰਗਮ ਏ ਆਮ ਵਰਤਾਯਾ
1501 ਵਾਂ ਈਦ-ਮਿਲਦ-ਉਨ-ਨਬੀ ਦੇ ਜਲੂਸ ਵਿਚ ਉਲਾਮਾ ਏ ਕਿਰਮ, ਮਸ਼ਾਇਖ ਏ ਏਜ਼ਾਮ, ਸਿਆਸੀ ਲੀਡਰਾ ਅਤੇ ਹਜ਼ਾਰਾ ਮੁਸਲਮਾਨ ਸ਼ਰਧਾਲੂਆਂ ਨਾਲ ਵੱਖ ਵੱਖ ਦੀਨੀ ਸੰਸਥਾਵਾਂ ਅਤੇ ਵੱਖ ਵੱਖ ਸੰਗਠਨਾਂ ਨੇ ਭਾਗ ਲਿਆ। ਜਲੂਸ ਏ ਮੁਹੰਮਦੀ ਇੰਤਜ਼ਾਮੀਆ ਕਮੇਟੀ ਦੀ ਨਿਗਰਾਣੀ ਵਿਚ ਬਾਦ ਨਮਾਜ਼ ਏ ਜ਼ਹਰ ਦੁਪਹਿਰ 1:30 ਵਜੇ ਤਾਰੀਖੀ ਸੁੰਨੀ ਜਾਮਾ ਮਸਜਿਦ ਗੋਸੀਆ, ਮੁਹੱਲਾ ਸੁਨੇਤ, ਬੀ ਆਰ ਐਸ ਨਗਰ, ਫਿਰੋਜ਼ਪੁਰ ਰੋਡ ਤੋਂ ਸ਼ੁਰੂ ਹੁੰਦੇ ਹੋਇਆ ਵੇਰਕਾ ਮਿਲਕ ਪਲਾਂਟ, ਜਗਰਾਉਂ ਪੁਲ, ਸਲੀਮ ਟਾਬਰੀ ਤੋਂ ਲੰਘਿਆ ਅਤੇ ਦਾਣਾ ਮੰਡੀ, ਸ਼ੈੱਡ ਨੰਬਰ 2 ਵਿਖੇ ਇਹ ਇਕ ਕਾਨਫਰੰਸ ਵਿਚ ਬਦਲ ਗਿਆ। ਜੁਲੂਸ ਵਿਚ ਖਾਸ ਤੋਰ ਤੇ ਪੀਰ ਏ ਤਰੀਕਤ, ਰਹਿਬਰੇ ਰਾਹ ਏ ਸ਼ਰੀਅਤ, ਹੁਜ਼ੂਰ ਤਾਜੂਸ ਸੁੰਨਤ, ਹਜ਼ਰਤ ਅੱਲਾਮਾ ਮੌਲਾਨਾ ਮੁਫਤੀ ਤੌਸੀਫ ਰਜ਼ਾ ਖਾਨ ਕਾਦਰੀ ਦਰਗਾਹ ਏ ਆਲਾ ਹਜ਼ਰਤ ਬਰੈਲੀ ਸ਼ਰੀਫ਼ ਸ਼ਾਮਿਲ ਹੋਏ। ਸ਼ਾਮਿਲ ਸ਼ਰਧਾਲੂਆਂ ਨੇ ਆਲਾ ਹਜ਼ਰਤ ਦੁਆਰਾ ਲਿਖੀਆਂ ਨਾਤਾਂ, ਦੁਰੂਦ ਦਾ ਪਾਠ ਕੀਤਾ, ਉਹ ਨਾਅਰਾ ਲਗਾ ਰਹੇ ਸਨ, “ਨਾਰਾ ਏ ਤਕਬੀਰ-ਅੱਲ੍ਹਾਹੂਅਕਬਰ, ਨਾਰਾ-ਏ-ਰਿਸਾਲਤ -ਯਾ ਰਸੂਲਅੱਲ੍ਹਾ, ਮੇਰੇ ਨਬੀ ਕੀ ਯੇ ਹੈ ਸ਼ਾਨ-ਬੱਚਾ ਬੱਚਾ ਹੈ ਕੁਰਬਾਨ।
ਹਜ਼ਰਤ ਅੱਲਾਮਾ ਮੌਲਾਨਾ ਮੁਹੰਮਦ ਫਾਰੂਕ ਆਲਮ ਰਜ਼ਵੀ, ਸਦਰ ਏ ਆਲਾ ਇਦਾਰਾ ਏ ਸ਼ਰੀਆ ਪੰਜਾਬ ਨੇ ਜੁਲੂਸ ਦੀ ਸਰਪ੍ਰਸਤੀ ਕੀਤੀ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਗੰਬਰ ਹਜਰਤ ਮੁਹੰਮਦ ਸਾਹਬ ਜੀ ਪ੍ਰਤੀ ਪਿਆਰ, ਇਸਲਾਮ ਅਤੇ ਸਿਰਜਣਹਾਰ ਵਿਚ ਸੱਚੀ ਨਿਸ਼ਚਾ ਦਾ ਸਬੂਤ ਹਨ। ਜਿਹੜਾ ਵਿਅਕਤੀ ਪੈਗੰਬਰ ਹਜ਼ਰਤ ਮੁਹੰਮਦ ਸਾਹਬ ਜੀ ਨੂੰ ਇਸ਼ਕ ਕਰਦਾ ਹੈ ਉਹ ਹਮੇਸ਼ਾ ਦੂਜਿਆਂ ਲਈ ਬਿਹਤਰ ਸੋਚ ਰੱਖਦਾ ਹੈ ਅਤੇ ਦੇਸ਼ ਦੇ ਮੁਸਲਮਾਨ ਅੱਤਵਾਦ ਅਤੇ ਨਾਇਨਸਾਫੀ ਦੇ ਵਿਰੁੱਧ ਹਾਂ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਸਲਮਾਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਘੱਟੋ ਘੱਟ 10% (ਪ੍ਰਤੀਸ਼ਤ) ਰਾਖਵਾਂਕਰਨ ਦਿੱਤਾ ਜਾਵੇ ਅਤੇ ਈਦ ਮਿਲਾਦ ਉਨ ਨਬੀ ਦੇ ਦੀਨ ਗਜ਼ਟਿਡ ਛੁੱਟੀ ਦਾ ਏਲਨ ਕਿਤਾ ਜਾਵੇ ਅਤੇ ਫਿਰ ਉਹਨਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਪੈਗੰਬਰ ਹਜ਼ਰਤ ਮੁਹੰਮਦ ਸਾਹਬ ਜੀ ਦੀ ਸਿਖਿਆ ਨੂੰ ਆਮ ਕਿਤਾ ਜਾਣਾ ਚਾਹੀਦਾ ਹੈ ਅਤੇ ਆਪ ਜੀ ਦੀ ਮੁਹੱਬਤ ਇਮਾਨ ਦੀ ਪਹਿਚਾਨ ਹੈ।
ਹਜ਼ਰਤ ਮੁਫਤੀ ਮੁਹੰਮਦ ਸਮੀਰ ਆਲਮ ਰਜ਼ਵੀ, ਨਾਜ਼ਿਮ ਏ ਆਲਾ ਦਾਰੁਲ ਉਲੂਮ ਮੁਜੱਦੀਦ ਅਲਫ ਏ ਸਾਨੀ ਲੁਧਿਆਣਾ ਨੇ ਆਪਣਾ ਬਿਆਨ ਵਿਚ ਕਿਹਾ ਕਿ ਲੋਕਾਂ ਨੂੰ ਪੈਗੰਬਰ ਹਜ਼ਰਤ ਮੁਹੰਮਦ ਸਾਹਬ ਜੀ ਦੀ ਸੁੰਨਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਇਸਲਾਮ ਦੀ ਸਿੱਖਿਆ ਹੈ, ਅਤੇ ਇਸਲਾਮ ਸ਼ਾਂਤੀ, ਸਦਭਾਵਨਾ ਅਤੇ ਮਨੁੱਖਤਾ ਦਾ ਦੀਨ ਹੈ।
ਸਨਾ ਖ਼ਵਾਨ ਏ ਮੁਸਤਫ਼ਾ ਜਨਾਬ ਅਬਦੁਲ ਰਜ਼ਿਕ ਲੁਧਿਆਣਵੀ ਅਤੇ ਜਨਾਬ ਦਾਨਿਸ਼ ਰਜ਼ਾ ਲੁਧਿਆਣਵੀ ਨੇ ਪੈਗੰਬਰ ਏ ਇਸਲਾਮ ਦੀ ਸ਼ਾਨ ਵਿੱਚ ਨਾਤ ਪੇਸ਼ ਕੀਤੀ। ਸੰਮੇਲਨ ਦੇ ਅੰਤ ਵਿਚ ਵਿਸ਼ਵ ਸ਼ਾਂਤੀ ਲਈ, ਪੰਜਾਬ ਦੀ ਸੁਰੱਖਿਆ ਅਤੇ ਰਾਹਤ ਲਈ ਦੁਆ ਕੀਤੀਆਂ ਗਈਆਂ ਅਤੇ ਜੁਲੂਸ ਵਿਚ ਰਜਾਕਾਰਾ ਨੇ ਬੇਹਤਰੀਨ ਖਿਦਮਤ ਅੰਜਾਮ ਦਿੱਤੀ ।।
ਇਸ ਮੌਕੇ ਹਾਜੀ ਅਬਦੁਲ ਰਸ਼ੀਦ, ਹਾਜੀ ਗੁਲਾਮ ਮੁਹੰਮਦ, ਹਾਜੀ ਸਲੀਮ ਖਾਨ, ਅਬਦੁਲ ਸਲਾਮ ਮਾਰਬਲ, ਯਾਕੂਬ ਖਾਨ, ਮੁਹੰਮਦ ਇਸਲਾਮ ਠੇਕੇਦਾਰ, ਬਿੰਦੂ ਖਾਨ, ਸੂਫ਼ੀ ਅਬਦੁਲ ਜਲੀਲ, ਹਾਫਿਜ਼ ਬਾਦਸ਼ਾਹ ਆਦਿਲ, ਹਾਫਿਜ਼ ਮੁਨਤਜ਼ੀਰ ਰਜ਼ਾ, ਮੌਲਵੀ ਅਹਿਮਦ ਰਜ਼ਾ, ਮੁਹੱਮਦ ਸਲਾਹੂਦੀਨ, ਮਾਸਟਰ ਜ਼ਫਰ ਇਕਬਾਲ, ਮਾਸਟਰ ਸ਼ਮੀਮ ਫੁੱਲਾਂਵਾਲ, ਮਹਿਤਾਬ ਆਲਮ ਫੁੱਲਾਂਵਾਲ, ਖਾਮਿਦ ਅਲੀ, ਮਾਸਟਰ ਅੰਸਾਰ ਅਲੀ, ਸ਼ਾਹਵੇਜ਼ ਰਜ਼ਵੀ, ਮੁਹੰਮਦ ਬੱਬਲੂ ਸ਼ੇਖ, ਮੁਹੰਮਦ ਕਾਸਿਮ ਗੁੱਜਰ, ਫੁਰਕਾਨ ਖਾਨ, ਜ਼ੀਸ਼ਾਨ ਖਾਨ, ਆਰਿਫ ਰਜ਼ਾ, ਰਹਿਮਤ ਅਲੀ ਖਾਸ ਤੌਰ ਤੇ ਹਜ਼ਾਰ ਸਨ।
