ਬਰਸੀ ਸਮਾਗਮ.
ਲੁਧਿਆਣਾ ਤੋਂ ਪ੍ਰਿਤਪਾਲ ਸਿੰਘ ਪਾਲੀ ਦੀ ਰਿਪੋਰਟ
*ਫੈਡਰੇਸ਼ਨ ਆਗੂ ਭਾਈ ਪਰਮਜੀਤ ਸਿੰਘ ਖਾਲਸਾ ਦੀ ਯਾਦ 'ਚ ਦੂਜਾ ਬਰਸੀ ਸਮਾਗਮ ਹੋਇਆ
*ਨਿਰਾਸ਼ਾਵਾਦੀ ਨੂੰ ਆਸ਼ਾਵਾਦੀ ਬਣਾਉਣਾ ਭਾਈ ਪਰਮਜੀਤ ਸਿੰਘ ਖਾਲਸਾ ਦਾ ਜੀਵਨ ਮਨੋਰਥ ਸੀ - ਗਿਆਨੀ ਪਿੰਦਰਪਾਲ ਸਿੰਘ
---ਲੰਮਾ ਸਮਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣ ਵਾਲੇ ਭਾਈ ਪਰਮਜੀਤ ਸਿੰਘ ਖਾਲਸਾ ਦੀ ਯਾਦ 'ਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਆਗੂਆਂ ਭਾਈ ਮੇਜਰ ਸਿੰਘ ਖਾਲਸਾ, ਭਾਈ ਬਲਜੀਤ ਸਿੰਘ ਬੀਤਾ ਸਮੂੰਹ ਮੈਂਬਰਾਂ ਵਲੋਂ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਦੂਜਾ ਬਰਸੀ ਸਮਾਗਮ ਹੋਇਆ। ਭਾਈ ਸੁਰਿੰਦਰ ਸਿੰਘ ਯੂ.ਐੱਸ.ਏ. ਭਾਈ ਅਰਵਿੰਦਰ ਸਿੰਘ ਨੂਰ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗੋਬਿੰਦਰ ਸਿੰਘ ਅਲਮਪੁਰੀ ਅਤੇ ਭਾਈ ਗੁਰਸੇਵਕ ਸਿੰਘ ਦੇ ਰਾਗੀ ਜੱਥਿਆਂ ਨੇ ਵੈਰਾਗਮਈ ਤੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਭਾਈ ਸਾਬ੍ਹ ਦੇ ਨਿਕਟਵਰਤੀ ਸਾਥੀਆਂ ਵਿੱਚੋਂ, ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਆਪਣੇ ਰੰਗੁਲੇ ਸੱਜਣ ਦੇ ਜੀਵਨ ਦੀਆਂ ਯਾਦਾਂ ਅਤੇ ਗੁਰਬਾਣੀ ਦੀ ਰੋਸ਼ਨੀ ਚ ਜੀਵੇ ਜੀਵਨ ਦਾ ਜਿਕਰ ਕਰਦਿਆਂ ਕਿਹਾ ਕਿ ਭਾਈ ਪਰਮਜੀਤ ਸਿੰਘ ਖਾਲਸਾ ਨੇ ਜੀਵਨ ਦੌਰਾਨ ਦ੍ਰਿੜ ਨਿਸ਼ਚੇ, ਸੰਸਾਰ ਰੂਪੀ ਰਣ-ਭੂਮੀ 'ਚ ਵਿਕਾਰਾਂ ਵਿਰੁੱਧ ਸੂਰਮਿਆਂ ਵਾਂਗੂੰ ਡਟ ਕੇ ਮਨੁੱਖਾ ਜੀਵਨ ਵਿਚ ਵਿਕਾਰਾਂ ਨਾਲ ਸੰਘਰਸ਼ ਕਰਦਿਆਂ ਸਫਲਤਾ ਹਾਸਲ ਕੀਤੀ। ਭਾਈ ਸਾਬ੍ਹ ਨੇ ਗੁਰਬਾਣੀ ਸ਼ਬਦਾਂ ਦੇ ਹਵਾਲੇ ਨਾਲ ਕਿਹਾ ਕਿ ਅਸਲ ਸੂਰਮਾ ਉਹੀ ਹੈ ਜੋ ਸਭ ਪ੍ਰਕਾਰੀ ਵਿਕਾਰਾਂ ਤੇ ਕਾਬੂ ਪਾਉਂਦਾ ਹੈ, ਰੱਬੀ ਰਜ਼ਾ 'ਚ ਉੱਚੀਆਂ ਅਧਿਆਤਮਿਕ ਮੰਡਲਾਂ ਦੀਆਂ ਉਡਾਰੀਆਂ ਲਾਉਂਦਾ ਹੈ, ਜਿੱਥੇ ਸੰਸਾਰਕ ਵਿਕਾਰ ਨਹੀਂ ਪਹੁੰਚ ਸਕਦੇ। ਸੰਤ ਬਾਬਾ ਅਮੀਰ ਸਿੰਘ ਜੀ ਨੇ ਅੰਤਿਮ ਅਰਦਾਸ ਕੀਤੀ। ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਪ੍ਰਵਾਰ ਅਤੇ ਜਥੇਬੰਦੀ ਵਲੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਿਰਸੰਦੇਹ, ਭਾਈ ਪਰਮਜੀਤ ਸਿੰਘ ਖਾਲਸਾ ਦੀ ਨੌਜਵਾਨਾਂ ਲਈ ਕਾਰਗੁਜ਼ਾਰੀ, ਪੰਥਕ ਜਜ਼ਬੇ, ਉੱਚ ਅਧਿਆਤਮਿਕ ਅਵਸਥਾ ਆਦਿ ਦਾ ਜਿਕਰ ਕਰਦਿਆਂ ਕਿਹਾ ਕਿ ਉਸਦਾ ਬੀਰ ਰਸੀ ਜੀਵਨ ਉਸਦੇ ਸਾਥੀਆਂ ਲਈ ਹਰ ਖੇਤਰ 'ਚ ਮਿਹਨਤ ਅਥਵਾ ਅਧਿਆਤਮਿਕ ਮੰਡਲਾਂ 'ਤੇ ਪਹੁੰਚ ਲਈ ਮਾਰਗ ਦਰਸ਼ਨ ਕਰਦਾ ਰਹੇਗਾ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਸਰਬਜੀਤ ਸਿੰਘ ਸੋਹਲ, ਹਰਪਾਲ ਸਿੰਘ ਖਾਲਸਾ ਫਰਨੀਚਰ ਵਾਲੇ, ਭਾਈ ਸਰਬਜੀਤ ਸਿੰਘ ਛਾਪਾ, ਭਾਈ ਦਲੇਰ ਸਿੰਘ ਡੋਡ, ਅਮਰਬੀਰ ਸਿੰਘ ਢੋਟ, ਲਵਪ੍ਰੀਤ ਸਿੰਘ ਗਿੱਲ, ਸੁਖਦੇਵ ਸਿੰਘ ਪ੍ਰਧਾਨ, ਬਲਵੀਰ ਸਿੰਘ ਭਾਟੀਆ, ਕੇ.ਬੀ. ਸਿੰਘ ਪੀਐਨਬੀ, ਤੇਜਿੰਦਰ ਸਿੰਘ ਡੰਗ, ਪ੍ਰਿਤਪਾਲ ਸਿੰਘ ਪਾਲੀ, ਗੁਰਿੰਦਰ ਸਿੰਘ, ਹਰਿੰਦਰ ਸਿੰਘ ਕਾਕਾ, ਰਣਜੀਤ ਸਿੰਘ ਖਾਲਸਾ, ਹਰਪਾਲ ਸਿੰਘ ਕੋਹਲੀ, ਜਤਿੰਦਰ ਪਾਲ ਸਿੰਘ ਸਲੂਜਾ, ਰਾਜਵੰਤ ਸਿੰਘ ਵੋਹਰਾ, ਪਰਸ਼ੋਤਮ ਸਿੰਘ ਵੋਹਰਾ, ਦਲਵੀਰ ਸਿੰਘ ਮੱਕੜ, ਮਾਤਾ ਬਲਦੇਵ ਕੌਰ, ਮਾਤਾ ਵਿਪਨਪ੍ਰੀਤ ਕੌਰ, ਰਣਜੋਧ ਸਿੰਘ, ਗੁਰਮੀਤ ਸਿੰਘ, ਬਾਬਾ ਅਜੀਤ ਸਿੰਘ, ਜਥੇਦਾਰ ਹੀਰਾ ਸਿੰਘ ਗਾਬੜੀਆ, ਕੁਲਵਿੰਦਰ ਸਿੰਘ ਬੈਨੀਪਾਲ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਕਲਗੀਧਰ ਸਿੰਘ ਸਭਾ, ਤਜਿੰਦਰਪਾਲ ਸਿੰਘ, ਜਰਨੈਲ ਸਿੰਘ, ਕਵਰਦੀਪ ਸਿੰਘ ਬਵੇਜਾ, ਪਰਵਿੰਦਰ ਸਿੰਘ ਬੱਗਾ, ਜਸਪਾਲ ਸਿੰਘ ਇਸਲਾਮਗੰਜ ਆਦਿ ਤੋਂ ਇਲਾਵਾ ਫੈਡਰੇਸ਼ਨ ਦੇ ਆਗੂਆਂ ਵਰਕਰਾਂ, ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂ ਬਰਸੀ ਸਮਾਗਮ 'ਚ ਹਾਜ਼ਰ ਹੋਏ।
