ਚੈਕਅਪ ਕੈਂਪ .
ਪ੍ਰਵੀਨ ਸਿੰਗਲਾ ਤੋਂ ਪ੍ਰਾਪਤ ਰਿਪੋਰਟ
*ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ, ਕਿਰਪਾਲ* *ਆਸ਼ਰਮ, ਭਾਮੀਆਂ ਕਲਾਂ, ਲੁਧਿਆਣਾ ਵਿਖੇ ਫੋਰਟਿਸ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ ਇੱਕ ਮੁਫ਼ਤ* *ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ*
ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ, ਕਿਰਪਾਲ ਆਸ਼ਰਮ, ਭਾਮੀਆਂ ਕਲਾਂ, ਲੁਧਿਆਣਾ ਵਿਖੇ 9 ਅਗਸਤ ਨੂੰ ਫੋਰਟਿਸ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ ਇੱਕ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਵਿੱਚ ਸੈਂਕੜੇ ਮਰੀਜ਼ਾਂ ਦੀ ਜਨਰਲ ਮੈਡੀਸਨ ਅਤੇ ਅੱਖਾਂ ਦੇ ਰੋਗਾਂ ਸਬੰਧੀ ਜਾਂਚ ਕੀਤੀ ਗਈ।
ਇਸ ਕੈਂਪ ਵਿੱਚ ਫੋਰਟਿਸ ਹਸਪਤਾਲ ਦੇ ਮਾਹਿਰ ਡਾਕਟਰ ਡਾ. ਆਰਿਸ਼ ਬਾਲੀ ਅਤੇ ਡਾ. ਪ੍ਰਵੀਨ ਰਾਣੀ ਅਤੇ ਉਹਨਾਂ ਦੀ ਟੀਮ ਨੇ ਕੈਂਪ ਵਿੱਚ ਆਏ ਸੈਂਕੜੇ ਭੈਣ-ਭਰਾਵਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ।
ਇਸ ਤੋਂ ਇਲਾਵਾ, ਇਸ ਕੈਂਪ ਵਿੱਚ ਆਏ ਮਰੀਜ਼ਾਂ ਦੇ ਬੀ.ਪੀ., ਬਲੱਡ ਸ਼ੂਗਰ ਆਦਿ ਟੈਸਟ ਵੀ ਮੁਫ਼ਤ ਕੀਤੇ ਗਏ।
ਕੈਂਪ ਵਿੱਚ ਆਏ ਡਾਕਟਰਾਂ ਨੇ ਮਰੀਜ਼ਾਂ ਨੂੰ ਆਧੁਨਿਕ ਜੀਵਨ ਵਿੱਚ ਸਿਹਤ ਦੇ ਸਹੀ ਰੱਖ-ਰਖਾਅ ਲਈ ਖਾਣ-ਪੀਣ ਸਬੰਧੀ ਮਹੱਤਵਪੂਰਨ ਹਦਾਇਤਾਂ ਅਤੇ ਪਰਹੇਜ਼ ਬਾਰੇ ਜਾਣਕਾਰੀ ਦਿੱਤੀ।
ਡਾਕਟਰਾਂ ਨੇ ਸਲਾਹ ਦਿੱਤੀ ਕਿ ਫਾਸਟ-ਫੂਡ ਅਤੇ ਜੰਕ-ਫੂਡ ਦਾ ਬਿਲਕੁਲ ਵੀ ਸੇਵਨ ਨਾ ਕਰੋ ਅਤੇ ਘਰ ਦਾ ਬਣਿਆ ਖਾਣਾ ਹੀ ਖਾਓ। ਨਾਲ ਹੀ ਰੋਜ਼ ਸਵੇਰੇ ਕਸਰਤ ਕਰੋ ਅਤੇ ਭੱਜ-ਦੌੜ ਤੇ ਚਿੰਤਾ ਨੂੰ ਘੱਟ ਕਰੋ।
ਕੈਂਪ ਦੇ ਅੰਤ ਵਿੱਚ ਸਾਰੇ ਭੈਣ-ਭਰਾਵਾਂ ਨੂੰ *ਗੁਰੂ ਦਾ ਲੰਗਰ* ਵੀ ਵਰਤਾਇਆ ਗਿਆ।
*ਸੰਤ ਰਾਜਿੰਦਰ ਸਿੰਘ ਜੀ ਮਹਾਰਾਜ* ਦੀ ਰਹਿਨੁਮਾਈ ਹੇਠ ਕੰਮ ਕਰ ਰਿਹਾ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਸਮੇਂ-ਸਮੇਂ 'ਤੇ ਖੂਨਦਾਨ ਕੈਂਪ, ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ ਕੈਂਪ, ਮੁਫ਼ਤ ਸਿਹਤ ਜਾਂਚ ਕੈਂਪ, ਰਾਸ਼ਨ, ਵਸਤਰ ਅਤੇ ਪੌਦੇ ਵੰਡ ਪ੍ਰੋਗਰਾਮ ਆਯੋਜਨ ਕੀਤੇ ਜਾਂਦੇ ਹਨ। ਸਰੀਰਕ ਤੌਰ 'ਤੇ ਅਪਾਹਜ ਭੈਣ-ਭਰਾਵਾਂ ਨੂੰ ਸਹਾਇਤਾ ਲਈ ਉਪਕਰਣ ਵੀ ਵੰਡੇ ਜਾਂਦੇ ਹਨ। ਕੁਦਰਤੀ ਆਫ਼ਤਾਂ ਦੇ ਸਮੇਂ ਵੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਪੀੜਤ ਲੋਕਾਂ ਨੂੰ ਜ਼ਰੂਰੀ ਸਮਾਨ, ਗਰਮ ਕੱਪੜੇ, ਕੰਬਲ, ਸਵੈਟਰ, ਗੱਦੇ ਅਤੇ ਦਵਾਈਆਂ ਆਦਿ ਵੰਡੀਆਂ ਜਾਂਦੀਆਂ ਹਨ।
*ਸੰਤ ਰਾਜਿੰਦਰ ਸਿੰਘ ਜੀ ਮਹਾਰਾਜ* ਅੱਜ ਵਿਸ਼ਵ ਭਰ ਵਿੱਚ ਧਿਆਨ-ਅਭਿਆਸ ਦੀ ਵਿਧੀ ਸਿਖਾ ਕੇ ਲੱਖਾਂ ਲੋਕਾਂ ਨੂੰ *ਪਿਆਰ, ਏਕਤਾ ਅਤੇ ਸ਼ਾਂਤੀ* ਦਾ ਸੰਦੇਸ਼ ਦੇ ਰਹੇ ਹਨ। ਉਹਨਾਂ ਨੂੰ ਵੱਖ-ਵੱਖ ਦੇਸ਼ਾਂ ਵੱਲੋਂ ਕਈ ਸ਼ਾਂਤੀ ਪੁਰਸਕਾਰਾਂ ਅਤੇ ਪੰਜ ਡਾਕਟਰੇਟ ਦੀਆਂ ਉਪਾਧੀਆਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਸਮੁੱਚੇ ਵਿਸ਼ਵ ਵਿੱਚ *3500 ਤੋਂ ਵੱਧ ਕੇਂਦਰ* ਸਥਾਪਿਤ ਹਨ ਅਤੇ ਮਿਸ਼ਨ ਦਾ ਸਾਹਿਤ ਵਿਸ਼ਵ ਦੀਆਂ *55 ਤੋਂ ਵੱਧ ਭਾਸ਼ਾਵਾਂ* ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ। ਇਸਦਾ ਮੁੱਖ ਦਫਤਰ *ਵਿਜੇ ਨਗਰ, ਦਿੱਲੀ* ਵਿੱਚ ਹੈ ਅਤੇ ਅੰਤਰਾਸ਼ਟਰੀ ਹੈੱਡਕੁਆਰਟਰ *ਨੇਪਰਵਿਲੇ, ਅਮਰੀਕਾ* ਵਿੱਚ ਸਥਿਤ ਹੈ।
