ਨਫ਼ਰੀ ਘਟੀ.
**ਪੁਲਿਸ ਜਿਲ੍ਹਾ ਖੰਨਾ ਅਧੀਨ ਪੈਂਦੇ ਮਾਛੀਵਾੜਾ ਪੁਲਸ ਥਾਣੇ ਵਿਚ ਮੁਲਾਜਮਾਂ ਦੀ ਨਫ਼ਰੀ ਘਟੀ*
*ਪੁਲਸ ਥਾਣਾ ਅਧੀਨ ਪੈਂਦੀ ਸ਼ੇਰਪੁਰ ਚੌਂਕੀ ਪਿਛਲੇ ਕਈ ਸਾਲਾਂ ਤੋਂ ਮੁਲਾਜਮ ਨਾ ਹੋਣ ਕਾਰਨ ਬੰਦ ਕਰ ਦਿੱਤੀ*
*ਜ਼ੁਰਮ ਤੇ ਸ਼ਿਕਾਇਤਾਂ ਵਧੀਆਂ
ਸਵਾ ਲੱਖ ਤੋਂ ਵੱਧ ਅਬਾਦੀ ਦੀ ਸੁਰੱਖਿਆ ਕੇਵਲ 15 ਕਰਮਚਾਰੀਆਂ ਦੇ ਸਿਰ*
*ਪੁਲਿਸ ਮੁਲਾਜ਼ਮਾਂ ਦੀ ਘਾਟ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ ਐਸ.ਐਸ.ਪੀ ਡਾ. ਆਹਲੂਵਾਲੀਆ*
ਖੰਨਾ/ਮਾਛੀਵਾੜਾ ਸਾਹਿਬ, 08 ਅਗਸਤ (ਮਨਜੀਤ ਸਿੰਘ ਧੀਮਾਨ ) - ਮਾਛੀਵਾੜਾ ਪੁਲਸ ਥਾਣਾ ਅਤੇ ਇਸ ਅਧੀਨ ਪੈਂਦੀਆਂ 2 ਚੌਂਕੀਆਂ ਪਿਛਲੇ ਕਾਫ਼ੀ ਸਮੇਂ ਤੋਂ ਮੁਲਾਜਮਾਂ ਦੀ ਘਾਟ ਨਾਲ ਜੂਝ ਰਹੀਆਂ ਹਨ ਅਤੇ ਹੁਣ ਹਾਲਾਤ ਇਹ ਹੋ ਗਏ ਹਨ ਕਿ ਇੱਥੇ ਨਫ਼ਰੀ ਹੋਣ ਘਟ ਗਈ ਹੈੈ ਜਦਕਿ ਜ਼ੁਰਮ ਤੇ ਲੋਕ ਦੀਆਂ ਸ਼ਿਕਾਇਤਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਪੁਲਸ ਥਾਣਾ ਵਿਚ ਜੋ ਅੱਜ ਦੇ ਹਾਲਾਤ ਹਨ ਉਹ ਅੰਕੜੇ ਹੈਰਾਨੀਜਨਕ ਹਨ ਜਿਸ ਵਿਚ ਇਲਾਕੇ ਦੀ ਸਵਾ ਲੱਖ ਤੋਂ ਵੱਧ ਅਬਾਦੀ ਲਈ ਥਾਣੇਦਾਰਾਂ ਸਮੇਤ 15 ਕਰਮਚਾਰੀ ਹੀ ਤਾਇਨਾਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਪੁਲਸ ਥਾਣਾ ਵਿਚ ਇੱਕ ਥਾਣਾ ਮੁਖੀ, ਇਸ ਦੇ ਨਾਲ 2 ਸਹਾਇਕ ਥਾਣੇਦਾਰ, 2 ਵਾਹਨ ਡਰਾਇਵਰ, 1 ਔਰਤ ਸਿਪਾਹੀ, ਦਿਨ-ਰਾਤ ਵਾਲੇ 2 ਮੁੱਖ ਮੁਨਸ਼ੀ, ਇੱਕ ਸਹਾਇਕ ਮੁਨਸ਼ੀ, 1 ਮਾਲਖਾਨਾ ਮੁਨਸ਼ੀ ਅਤੇ 112 ਦੀਆਂ ਸ਼ਿਕਾਇਤਾਂ ਨਿਪਟਾਉਣ ਲਈ 2 ਕਰਮਚਾਰੀ ਮੌਜੂਦ ਹਨ। ਇਸ ਤੋਂ ਇਲਾਵਾ ਮਾਛੀਵਾੜਾ ਪੁਲਸ ਥਾਣਾ ਅਧੀਨ ਪੈਂਦੀ ਸ਼ੇਰਪੁਰ ਚੌਂਕੀ ਪਿਛਲੇ ਕਈ ਸਾਲਾਂ ਤੋਂ ਮੁਲਾਜਮ ਨਾ ਹੋਣ ਕਾਰਨ ਬੰਦ ਕਰ ਦਿੱਤੀ ਗਈ ਹੈ ਜਦਕਿ ਦੂਜੀ ਪੁਲਸ ਚੌਂਕੀ ਬਹਿਲੋਲਪੁਰ ਦੇ ਹਾਲਾਤ 1ਇਹ ਹਨ ਕਿ ਉੱਥੇ ਇੱਕ ਸਹਾਇਕ ਥਾਣੇਦਾਰ, ਇੱਕ ਮੁਨਸ਼ੀ ਤਾਇਨਾਤ ਹੈ ਅਤੇ ਜਦੋਂ ਉਨ੍ਹਾਂ ਨੂੰ ਕਿਤੇ ਗਸ਼ਤ ਜਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜਾਣਾ ਪੈਂਦਾ ਹੈ ਤਾਂ ਚੌਂਕੀ ਨੂੰ ਤਾਲ੍ਹਾ ਲਗਾਉਣਾ ਪੈਂਦਾ ਹੈ। ਮਾਛੀਵਾੜਾ ਇਲਾਕੇ ਵਿਚ ਇਸ ਸਮੇਂ ਕੇਵਲ 15 ਮੁਲਾਜਮ ਹਨ ਜੋ ਕਿ ਦਿਨ-ਰਾਤ ਡਿਊਟੀ ਕਰਦੇ ਹਨ ਅਤੇ ਐਨੀ ਘੱਟ ਨਫ਼ਰੀ ਨਾਲ ਸਵਾ ਲੱਖ ਅਬਾਦੀ ਜਿਸ ਵਿਚ ਮਾਛੀਵਾੜਾ ਸ਼ਹਿਰ, 100 ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਸੰਭਵ ਹੀ ਨਹੀਂ। ਜੇਕਰ ਮਾਛੀਵਾੜਾ ਪੁਲਸ ਥਾਣਾ ਵਿਚ ਜ਼ੁਰਮ ਦੀ ਗੱਲ ਕਰੀਏ ਤਾਂ ਇੱਥੇ ਬੇਤਹਾਸ਼ਾ ਵਾਧਾ ਹੋਇਆ ਹੈ। ਹਰੇਕ ਮਹੀਨੇ ਔਸਤਨ 40 ਤੋਂ 50 ਤੋਂ ਅਪਰਾਧਿਕ ਮਾਮਲੇ ਦਰਜ ਹੋ ਰਹੇ ਹਨ, 250 ਤੋਂ ਵੱਧ ਲੋਕਾਂ ਦੀਆਂ ਹਰੇਕ ਮਹੀਨੇ ਸ਼ਿਕਾਇਤਾਂ ਆਉਂਦੀਆਂ ਹਨ ਜਿਨ੍ਹਾਂ ਦਾ ਨਿਪਟਾਰਾ ਵੀ ਇਨ੍ਹਾਂ 15 ਪੁਲਸ ਮੁਲਾਜਮਾਂ ਵਲੋਂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ 15 ਮੁਲਾਜਮਾਂ ਸਿਰ ਲੋਕਾਂ ਦੀ ਸੁਰੱਖਿਆ ਹੀ ਨਹੀਂ ਬਲਕਿ ਮਾਣਯੋਗ ਅਦਾਲਤਾਂ ਵਿਚ ਜਾ ਕੇ ਗਵਾਹੀਆਂ, ਕੇਸਾਂ ਦੀਆਂ ਤਰੀਕਾਂ, ਵੀ.ਆਈ.ਪੀ. ਰੂਟ ਦੀ ਡਿਊਟੀ ਅਤੇ ਆਸਪਾਸ ਲੱਗਦੇ ਧਰਨਿਆਂ ਵਿਚ ਅਮਨ, ਕਾਨੂੰਨ ਦੀ ਸਥਿਤੀ ਬਹਾਲ ਰੱਖਣਾ ਵੀ ਮੌਜੂਦ ਹੈ। ਮਾਛੀਵਾੜਾ ਪੁਲਸ ਥਾਣਾ ਵਿਚ ਲੱਗੇ ਮੁਲਾਜਮ ਸੇਵਾਮੁਕਤ ਹੁੰਦੇ ਜਾ ਰਹੇ ਹਨ ਅਤੇ ਲਗਾਤਾਰ ਨਫ਼ਰੀ ਘਟਦੀ ਜਾ ਰਹੀ ਹੈ ਜਿਸ ਕਾਰਨ ਇੱਥੇ ਤਾਇਨਾਤ ਮੁਲਾਜਮਾਂ ਸਿਰ ਕੰਮ ਦਾ ਬੋਝ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਜੇਕਰ ਪੁਲਸ ਦੇ ਉੱਚ ਅਧਿਕਾਰੀਆਂ ਨੇ ਜਲਦ ਇੱਥੇ ਮੁਲਾਜਮ ਨਾ ਭੇਜੇ ਤਾਂ ਇਲਾਕੇ ਵਿਚ ਜਿੱਥੇ ਜੁਰਮ ਨੂੰ ਨੱਥ ਪਾਉਣ ਵਿਚ ਵੱਡੀ ਸਮੱਸਿਆ ਆਵੇਗੀ ਉੱਥੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਵੀ ਸਮੇਂ ਸਿਰ ਨਿਪਟਾਰਾ ਸੰਭਵ ਨਹੀਂ ਹੋਵੇਗਾ।
*ਬਾਕਸ*
ਅਬਾਦੀ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਘੱਟੋ ਘੱਟ 50 ਤੋਂ 75 ਮੁਲਾਜਮ ਜ਼ਰੂਰੀ
ਮਾਛੀਵਾੜਾ ਇਲਾਕੇ ਦੀ ਅਬਾਦੀ ਵਧਦੀ ਜਾ ਰਹੀ ਹੈ ਕਿਉਂਕਿ ਇੱਥੇ ਉਦਯੋਗਿਕ ਇਕਾਈਆਂ ਹੋਣ ਕਾਰਨ ਅਤੇ ਦੂਜਾ ਖੇਤੀਬਾੜੀ ਵਾਲਾ ਰਕਬਾ ਜਿਆਦਾ ਹੋਣ ਕਾਰਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮਾਛੀਵਾੜਾ ਪੁਲਸ ਥਾਣਾ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਤੇ ਵਧਦੇ ਜ਼ੁਰਮ ਅਨੁਸਾਰ 50 ਤੋਂ 75 ਮੁਲਾਜਮ ਜ਼ਰੂਰੀ ਹਨ। ਦੋਵੇਂ ਪੁਲਸ ਚੌਂਕੀਆਂ ਵਿਚ 5-5 ਮੁਲਾਜਮ ਤਾਇਨਾਤ ਰਹਿਣ ਤਾਂ ਹੀ ਲੋਕਾਂ ਨੂੰ ਇਨਸਾਫ਼ ਮਿਲੇਗਾ ਅਤੇ ਅਪਰਾਧ ਨੂੰ ਨੱਥ ਪਵੇਗੀ।
**ਬਾਕਸ* ਲਈ*
ਮਾਛੀਵਾੜਾ ਪੁਲਸ ਥਾਣਾ ’ਚ ਮੁਲਾਜਮਾਂ ਦੀ ਘਾਟ ਸਬੰਧੀ ਆਡਿਟ ਕਰਾਂਗੇ: ਐੱਸ.ਐੱਸ.ਪੀ.
ਮਾਛੀਵਾੜਾ ਪੁਲਸ ਥਾਣਾ ਵਿਚ ਲਗਾਤਾਰ ਘਟਦੇ ਜਾ ਰਹੇ ਮੁਲਾਜਮਾਂ ਸਬੰਧੀ ਜਦੋਂ ਐੱਸ.ਐੱਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਮੀਖਿਆ ਕਰਨਗੇ ਅਤੇ ਘਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ।
*ਫੋਟੋ ਕੈਪਸ਼ਨ: ਐੱਸ.ਐੱਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਜਾਣਕਾਰੀ ਦਿੰਦੇ ਹੋਏ l*
