ਅੰਤਿਮ ਸੰਸਕਾਰ .

*ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਦੇ ਛੋਟੇ ਭਰਾ ਸਰਪੰਚ  ਅਮਰਜੀਤ ਸਿੰਘ (ਬੰਮਾ) ਦਾ  ਅੰਤਿਮ ਸੰਸਕਾਰ* 

 *ਸਵਰਗਵਾਸੀ ਸਰਪੰਚ  ਅਮਰਜੀਤ ਸਿੰਘ ਗਿੱਲ (ਬੰਮਾ) ਨੂੰ ਹਜ਼ਾਰਾਂ ਦੀ ਗਿਣਤੀ ਚ ਆਗੂਆਂ ਨੇ  ਨਮ ਅੱਖਾਂ ਨਾਲ ਸ਼ਰਧਾਂਜਲੀਆ ਭੇਂਟ ਕੀਤੀਆਂ l* 

 
 **ਬੀਤੇ ਦਿਨੀ ਗੁਰਦੁਆਰਾ ਕਲਗੀਧਰ ਸਾਹਿਬ ਦੇ ਸਾਹਮਣੇ ਖੰਨਾ ਦੀ ਖਰਾਬ ਟਰੈਫਿਕ ਵਿਵਸਥਾ ਅਤੇ ਸੜਕਾਂ ਉੱਪਰ ਪਏ ਖੱਡਿਆਂ ਦੀ ਭੇਂਟ ਚੜਿਆ ਸਰਪੰਚ ਅਮਰਜੀਤ ਸਿੰਘ* 

ਖੰਨਾ, 8 ਅਗਸਤ (ਮਨਜੀਤ ਸਿੰਘ ਧੀਮਾਨ )--ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ  ਜਗਤਾਰ ਸਿੰਘ ਦੇ ਛੋਟੇ ਭਰਾ ਸਰਪੰਚ ਅਮਰਜੀਤ ਸਿੰਘ ਰਤਨਹੇੜੀ ਦੀ ਬੀਤੇ ਦਿਨੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ l ਅੱਜ ਸਵਰਗੀ ਸਰਪੰਚ ਅਮਰਜੀਤ ਸਿੰਘ ਦੇ ਅੰਤਿਮ ਸੰਸਕਾਰ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਨਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ  ਤੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ l  ਸੰਸਕਾਰ ਮੌਕੇ ਸਰਪੰਚ ਅਮਰਜੀਤ ਸਿੰਘ ਗਿੱਲ ਨੂੰ  ਚਿਖਾ ਅਗਨੀ ਭੇਂਟ ਉਹਨਾਂ ਦੇ ਪੁੱਤਰ ਜੈਵੀਰ ਸਿੰਘ ਗਿੱਲ ਨੇ ਕੀਤੀ l ਇਸ ਦੌਰਾਨ  ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਐਡਵੋਕੇਟ ਜਗਤਾਰ ਸਿੰਘ ਗਿੱਲ ਦੇ ਘਰ ਵਿਖ਼ੇ ਅਫਸੋਸ ਕਰਨ ਲਈ ਅਨੇਕਾਂ ਰਾਜਨੀਤਿਕ ਧਾਰਮਿਕ ਅਤੇ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਪੁੱਜੀਆਂ l ਜਿਨਾਂ ਨੇ ਹੋਈ ਇਸ ਬੇਵਕਤ ਮੌਤ ਤੇ  ਗਹਿਰੇ ਅਫਸੋਸ ਦਾ ਪ੍ਰਗਟਾਵਾ ਕੀਤਾ l ਇਸ ਅਚਾਨਕ ਵਾਪਰੀ ਘਟਨਾ ਨਾਲ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਹਰ ਪਾਸੇ ਗਮ ਦਾ ਮਾਹੌਲ ਬਣਿਆ ਹੋਇਆ ਹੈ।ਗੋਰਤਲਬ ਹੈ ਕਿ ਸਰਪੰਚ ਅਮਰਜੀਤ ਸਿੰਘ ਗਿੱਲ ਆਪਣੇ ਪਿੱਛੇ 3 ਬੱਚੇ ਤੇ ਪਤਨੀ ਛੱਡ ਗਏ ਹਨ l ਪਤਾ ਲੱਗਾ ਹੈ ਕਿ  ਸਰਪੰਚ ਅਮਰਜੀਤ ਸਿੰਘ ਗਿੱਲ  ਦਾਣਾ ਮੰਡੀ ਤੋਂ ਆਪਣੇ ਪਿੰਡ ਰਤਨਹੇੜੀ ਨੂੰ ਵਾਪਸ ਜਾ ਰਹੇ ਸਨ l  ਜਦੋਂ ਉਹ ਗੁਰਦੁਆਰਾ ਕਲਗੀਧਰ ਸਾਹਿਬ ਦੇ ਸਾਹਮਣੇ ਪੁੱਜੇ  ਤਾਂ ਅਚਾਨਕ ਪਿੱਛੋਂ ਆ ਰਹੇ ਇਕ  ਟਰੱਕ ਨੇ ਆਪਣੀ ਲਪੇਟ ਚ ਲੈ ਲਿਆ ਤੇ ਇਹ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ  ਭਿਆਨਕ ਸੀ  ਕਿ ਜਿਸ ਸਰਪੰਚ   ਗੰਭੀਰ ਰੂਪ ਚ ਜਖਮੀ ਹੋ ਗਿਆ  ਅਤੇ ਉਸ ਦੇ ਸਰੀਰ ਵਿੱਚੋਂ ਕਾਫੀ ਜਿਆਦਾ ਖੂਨ ਨਿਕਲ ਗਿਆ। ਜਿਸ ਨੂੰ ਕੋਲੋਂ ਲੰਘ ਰਹੇ ਰਾਹਗੀਰਾਂ ਦੀ ਮਦਦ ਨਾਲ  ਉਹਨਾਂ ਨੂੰ ਲਿਬਾਸਾ ਹਸਪਤਾਲ ਖੰਨਾ ਲੈ ਗਏ ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ। ਹਾਦਸੇ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। 
ਸਰਪੰਚ ਅਮਰਜੀਤ ਸਿੰਘ ਰਤਨਹੇੜੀ ਆਪਣੇ ਮਿਲਾਪੜੇ ਸੁਭਾਅ, ਸਾਦਗੀ ਅਤੇ ਸਮਾਜ ਪ੍ਰਤੀ ਹਮੇਸ਼ਾ ਸਕਾਰਾਤਮਕ ਸੋਚ ਰੱਖਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਅਚਾਨਕ ਵਿਛੋੜੇ ਨੇ ਹਰ ਉਸ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜੋ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਜਾਣਦਾ ਸੀ। ਪਿੰਡ ਅਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਚਲੇ ਜਾਣਾ ਪਰਿਵਾਰ ਦੇ ਨਾਲ-ਨਾਲ ਸਮਾਜ ਲਈ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੁਖਦਾਈ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਖੰਨਾ ਸ਼ਹਿਰ ਦੀ ਟਰੈਫਿਕ ਵਿਵਸਥਾ ਉੱਪਰ ਉਂਗਲੀ ਉੱਠਣੀ ਸੁਭਾਵਿਕ ਹੈ। ਕਿਉਂਕਿ ਖੰਨਾ ਸ਼ਹਿਰ ਵਿੱਚ ਪਹਿਲਾਂ ਵੀ ਹਰ ਸਮੇਂ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਸੀ। ਜਿਸ ਦੇ ਹੱਲ ਲਈ ਡੀਸੀ ਲੁਧਿਆਣਾ ਨੇ ਖੰਨਾ ਸ਼ਹਿਰ ਵਿੱਚ ਸਵੇਰ ਦੇ ਅੱਠ ਤੋਂ ਸ਼ਾਮ ਦੇ 8 ਵਜੇ ਤੱਕ ਭਾਰੀ ਵਾਹਨਾਂ ਦੇ ਆਉਣ ਉੱਪਰ ਪਾਬੰਦੀ ਲਗਾਈ ਹੋਈ ਹੈ। ਪਰ ਸ਼ਾਮ ਦੇ 8 ਵਜੇ ਤੋਂ ਪਹਿਲਾਂ ਹੀ ਇਹ ਟਰੱਕ ਕਿਸ ਦੀ ਆਗਿਆ ਨਾਲ ਸ਼ਹਿਰ ਵਿੱਚ ਦਾਖਲ ਹੋਇਆ ਇਹ ਵੀ ਸਵਾਲ ਖੜ੍ਹੇ ਕਰਦਾ ਹੈ। 
ਇਸ ਦੁੱਖਦਾਈ ਘਟਨਾ ਤੋਂ ਪਹਿਲਾਂ ਵੀ ਮਿਊਸਪਲ ਕਮੇਟੀ ਖੰਨਾ ਦੇ ਸੀਨੀਅਰ ਵਾਈਸ ਪ੍ਰਧਾਨ ਹਰੀਸ਼  ਗੁਪਤਾ ਦੇ ਭਰਾ ਦੀ ਵੀ ਸੜਕ ਹਾਦਸੇ ਕਾਰਨ ਮੌਤ ਹੋ ਚੁੱਕੀ ਹੈ । ਉਸ ਦਾ ਕਾਰਨ ਵੀ ਟਰੈਫਿਕ ਵਿਵਸਥਾ ਅਤੇ ਸੜਕਾਂ ਕਿਨਾਰੇ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹੀ ਸਨ। ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਸਾਹਮਣੇ ਵੀ ਇੱਕ ਲੜਕੀ ਦੀ ਮੌਤ ਹੋ ਚੁੱਕੀ ਹੈ। ਹੁਣ ਸਰਪੰਚ ਅਮਰਜੀਤ ਸਿੰਘ ਰਤਨਹੇੜੀ ਵੀ ਖਰਾਬ ਟਰੈਫਿਕ ਵਿਵਸਥਾ  ਅਤੇ ਸੜਕਾਂ ਉੱਪਰ ਪਏ ਖੱਡਿਆਂ ਦੀ ਭੇਂਟ ਚੜ ਗਿਆ ਹੈ। ਸਵਾਲ ਇਹ ਹੈ ਕਿ ਪ੍ਰਸ਼ਾਸਨ ਇਸ ਪਾਸੇ ਕਦੋਂ ਧਿਆਨ ਦੇਵੇਗਾ ?
 ਇਸ ਮੌਕੇ ਦੁੱਖ ਦੀ ਘੜੀ ਵਿੱਚ ਚੇਅਰਮੈਨ ਜਗਤਾਰ ਸਿੰਘ ਗਿੱਲ ਨਾਲ  ਦੁੱਖ ਸਾਂਝਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ,ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ,ਨੇ ਕਿਹਾ ਕਿ ਅਮਰਜੀਤ ਸਿੰਘ ਦਾ ਭਰ ਜਵਾਨੀ ਚ ਤੁਰ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ l ਇਸ ਮੌਕੇ  ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਦ,             ਸਾਬਕਾ ਵਿਧਾਇਕ ਜੀ ਪੀ ਸਿੰਘ, ਅਮਲੋਹ ਦੇ ਵਿਧਾਇਕ ਗੈਰੀ ਬੜਿੰਗ. ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ, ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੀਰ ਸਿੰਘ ਦੂਲੋ,ਸਾਬਕਾ ਕੈਬਨਿਟ  ਮੰਤਰੀ ਪੰਜਾਬ ਗੁਰਕੀਰਤ  ਸਿੰਘ ਕੋਟਲੀ. ਸ਼੍ਰੋਮਣੀ ਅਕਾਲੀ ਦਲ ਖੰਨਾ ਦੇ ਸੀਨੀਅਰ ਆਗੂ  ਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਆੜਤੀ ਐਸੋਸੀਏਸ਼ਨ  ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਮਾਰਕੀਟ ਕਮੈਂਟੀ ਖੰਨਾ ਦੇ ਸਕੱਤਰ  ਕਮਲਦੀਪ ਸਿੰਘ ਮਾਨ, ਖੰਨਾ ਦੇ ਏ.ਐਫ.ਐਸ  ਓ.ਹਰਭਜਨ ਸਿੰਘ,ਫ਼ੂਡ ਸਪਲਾਈ ਇੰਸਪੈਕਟਰ ਪਰਮਿੰਦਰ ਸਿੰਘ, ਸਾਬਕਾ ਸਰਪੰਚ ਹਮੀਰ ਸਿੰਘ ਰਤਨਹੜੀ, ਰਸਪਾਲ ਸਿੰਘ ਭਗਤ ਰਤਨਹੇੜੀ, ਐਡਵੋਕੇਟ ਮਨੀਸ਼ ਖੰਨਾ,ਐਡਵੋਕੇਟ ਜਗਦੀਸ਼ ਸਿੰਘ ਰਾਣਾ ਭਾਦਲਾ,  ਯਾਦਵਿੰਦਰ ਸਿੰਘ ਲਿਬੜਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਗੁਰਦੀਪ ਸਿੰਘ ਰਸੂਲੜਾ , ਲਖਬੀਰ ਸਿੰਘ ਗਿੱਲ ਚੇਅਰਮੈਨ ਬਲਾਕ ਸਮਤੀ ਖੰਨਾ, ਸਾਬਕਾ ਬਲਾਕ ਸੰਮਤੀ ਖੰਨਾ ਦੇ  ਚੇਅਰਮੈਨ ਸਤਨਾਮ ਸਿੰਘ ਸੋਨੀ, ਰੋਹਣੋ ਕਲਾ,ਸਾਬਕਾ ਸਰਪੰਚ ਗੁਰਦੀਪ ਸਿੰਘ ਰਸੂਲੜਾ, ਸਾਬਕਾ ਚੇਅਰਮੈਨ ਬਲਾਕ ਸੰਮਤੀ ਖੰਨਾ  ਜੀਤ  ਸਿੰਘ ਢੀਂਡਸਾ ਅਲੋੜ, ਆਪ ਆਗੂ ਤੇ  ਜਿਲ੍ਹਾ ਪ੍ਰਧਾਨ ਦਰਸ਼ਨ  ਸਿੰਘ ਕੂਹਲੀ, ਜਿਲਾ ਪ੍ਰੀਸ਼ਦ ਦੇ ਚੇਅਰਮੈਨ ਰਿੰਕੂ ਸੇਹ, ਗੁਰਦੀਪ ਸਿੰਘ ਨੀਟੂ ਲਿਬੜਾ,  ਆੜਤੀ ਸੁਸ਼ੀਲ ਕੁਮਾਰ ਸ਼ੀਲਾ, ਭਰਪੂਰ ਚੰਦ ਵੈਕਟਰ,ਐਸ.ਐਸ ਪੀ  ਫਰੀਦਕੋਟ ਹਰਬੰਸ ਸਿੰਘ ਬੈਂਸ, ਐਸ.ਪੀ ਹੈਡ ਕੁਆਰਟਰ ਖੰਨਾ  ਮੈਡਮ ਰੁਪਿੰਦਰ ਕੌਰ ਗਿੱਲ, ਜਿਲਾ ਪਰਿਸ਼ਦ ਮੈਂਬਰ ਮਾਸਟਰ ਕੌਂਸਲਰ ਸੁਨੀਲ  ਕੁਮਾਰ ਨੀਟਾ, ਆਪ ਆਗੂ ਅਤੇ ਕੌਸਲਰ ਪਤੀ ਲਾਡੀ ਮਾਨ, ਕੌਂਸਲਰ ਗੁਰਮੇਲ ਸਿੰਘ ਕਾਲਾ, ਕੌਂਸਲਰ ਸੁਰਿੰਦਰ ਕੁਮਾਰ ਬਾਵਾ, ਕੌਂਸਲਰ ਰਜਿੰਦਰ ਸਿੰਘ ਜੀਤ,  ਅਵਤਾਰ ਸਿੰਘ ਦਹੜੂ, ਆਪ ਆਗੂ ਅਮਰਦੀਪ ਸਿੰਘ ਪੁਰੇਵਾਲ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ ਪਾਠਕ, ਸੀਨੀਅਰ ਵਾਈਸ ਪ੍ਰਧਾਨ ਹਰੀਸ਼ ਗੁਪਤਾ,  ਇੰਦਰਪਾਲ ਸਿੰਘ ਅਹਿਮਦਗੜ੍ਹ, ਡੀਐਸਪੀ ਖੰਨਾ ਵਿਨੋਦ ਕੁਮਾਰ, ਸਾਬਕਾ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਅਤੇ ਭਾਜਪਾ ਆਗੂ ਇਕਬਾਲ ਸਿੰਘ ਚੰਨੀ, ਏਐਸ ਮੈਨੇਜਮੈਂਟ  ਟਰਸਟ ਖੰਨਾ ਦੇ ਸਾਬਕਾ ਸੈਕਟਰੀ ਰਣਜੀਤ ਸਿੰਘ ਹੀਰਾ, ਦਲਜੀਤ ਸਿੰਘ ਮਾਨ, ਸਬਜ਼ੀ  ਮੰਡੀ  ਖੰਨਾ  ਦੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ, ਪੱਲੇਦਾਰ, ਅਤੇ ਮੁਨੀਮ ਤੇ  ਇਲਾਕੇ ਦੇ ਪੰਚ  ਸਰਪੰਚ ਧਾਰਮਿਕ ਰਾਜਨੀਤਿਕ ਸਮਾਜ ਸੇਵੀਆਂ ਨੇ ਸਰਪੰਚ ਅਮਰਜੀਤ ਸਿੰਘ ਗਿੱਲ  ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ l

 **ਫੋਟੋ ਕੈਪਸ਼ਨ ਅੰਤਿਮ ਸੰਸਕਾਰ ਮੌਕੇ ਸਰਪੰਚ ਅਮਰਜੀਤ ਸਿੰਘ ਗਿੱਲ ਨੂੰ  ਚਿਖਾ ਅਗਨੀ ਭੇਂਟ ਕਰਦੇ ਉਹਨਾਂ ਦੇ ਪੁੱਤਰ ਜੈਵੀਰ ਸਿੰਘ ਗਿੱਲ, ਨਾਲ ਚੇਅਰਮੈਨ ਜਗਤਾਰ ਸਿੰਘ ਅਤੇ ਪਰਿਵਾਰਕ ਮੇਂਬਰ ਸਕੇ ਸਬੰਦੀ, ਤੇ ਹੋਰ l*ਇਨਸੇਂਟ ਸਵਰਗੀ ਸਰਪੰਚ 
ਅਮਰਜੀਤ ਸਿੰਘ ਗਿੱਲ ਦੀ ਪੁਰਾਣੀ ਤਸਵੀਰ*