ਚੈਂਪੀਅਨਸ਼ਿਪ.
ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦੇ ਆਖਰੀ ਦਿਨ ਖਿਡਾਰੀਆਂ ਨੇ ਦਿਖਾਏ ਜੌਹਰ
ਲੁਧਿਆਣਾ: ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਹਾਲ ਵਿੱਚ 21 ਜੁਲਾਈ ਤੋਂ ਚੱਲ ਰਹੀ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿp-2006 ਦੇ ਫਾਈਨਲ ਵਿੱਚ ਅੱਜ ਹੋਈ ਸਾਰੇ ਮੁਕਾਬਲੇ ਬੇਹੱਦ ਦਿਲਚਸਪ ਰਹੇ ਅਤੇ ਖਿਡਾਰੀ ਖੇਡ ਹੁਨਰ ਦੀਆਂ ਕਈ ਪੈੜਾਂ ਛੱਡ ਗਏ। ਮਰਦਾਂ ਦੇ ਡਬਲਜ਼ 60+ ਮੁਕਾਬਲੇ ਵਿੱਚ ਰਾਜੇਸ਼ ਗੋਇਲ ਤੇ ਰਾਕੇਸ਼ ਬੱਤਾ ਜੇਤੂ ਰਹੇ ਜਦੋਂਕਿ ਰਨਰਅੱਪ ਨਵਦੀਪ ਸਿੰਘ ਅਤੇ ਤਰਸਿੰਦਰ ਕੁਮਾਰ ਗੋਇਲ ਐਲਾਨੇ ਗਏ। ਮਰਦਾਂ ਦੇ ਸਿੰਗਲਜ਼ 60+ਮੁਕਾਬਲੇ ਵਿੱਚ ਅਮਰੀਕ ਸਿੰਘ ਧਾਲੀਵਾਲ ਪਹਿਲੇ ਸਥਾਨ 'ਤੇ, ਰਾਜੇਸ਼ ਗੋਇਲ ਦੂਸਰੇ, ਜਸਵਿੰਦਰ ਸਿੰਘ ਭਾਟੀਆ ਤੀਸਰੇ ਅਤੇ ਨਵਦੀਪ ਸਿੰਘ ਚੌਥੇ ਸਥਾਨ 'ਤੇ ਰਹੇ। ਮਰਦਾਂ ਦੇ ਸਿੰਗਲਜ਼ 55+ ਮੁਕਾਬਲੇ ਵਿੱਚ ਸੰਜੀਵ ਵੋਹਰਾ ਜੇਤੂ ਕਰਾਰ ਦਿੱਤੇ ਗਏ ਜਦੋਂ ਕਿ ਕੁਲਦੀਪ ਸਿੰਘ ਭੜੀ ਰਨਰਅਪ ਰਹੇ। ਮਰਦਾਂ ਦੇ ਡਬਲਜ਼ 50+ ਮੁਕਾਬਲੇ ਵਿੱਚ ਅਵਤਾਰ ਗਰੋਵਰ ਅਤੇ ਰਾਜੇਸ਼ ਗਰੋਵਰ ਜੇਤੂ ਰਹੇ। ਦੂਸਰੇ ਸਥਾਨ 'ਤੇ ਕੁਲਵੰਤ ਸਿੰਘ ਅਤੇ ਵਿਜੇ ਕੁਮਾਰ ਰਹੇ, ਜਦੋਂ ਕਿ ਤੀਜੇ ਸਥਾਨ ਤੇ ਭਗਵਿੰਦਰਜੀਤ ਸਿੰਘ ਅਤੇ ਦਿਨੇਸ਼ ਕੁਮਾਰ ਰਹੇ। ਮਰਦਾਂ ਦੇ ਡਬਲਜ਼ 45 ਮੁਕਾਬਲੇ ਵਿੱਚ ਲਖਵਿੰਦਰ ਪਾਲ ਸਿੰਘ ਅਤੇ ਰਜੇਸ਼ ਗਾਂਧੀ ਜੇਤੂ ਕਰਾਰ ਦਿੱਤੇ ਗਏ, ਜਦੋਂਕਿ ਨਮਨ ਜੈਨ ਅਤੇ ਰਮਨਦੀਪ ਸਿੰਘ ਦੂਸਰੇ ਸਥਾਨ 'ਤੇ ਰਹੇ। ਲੜਕਿਆਂ ਦੇ ਸਿੰਗਲਜ਼ ਅੰਡਰ-19 ਮੁਕਾਬਲੇ ਵਿੱਚ ਅਦਿਤਯਾ ਸ਼ਰਮਾ ਪਹਿਲੇ ਸਥਾਨ 'ਤੇ ਰਿਹਾ, ਦੂਸਰੇ ਸਥਾਨ ਤੇ ਕ੍ਰਿਸ਼ਵ ਕਪਲਿਸ਼ ਅਤੇ ਤੀਸਰੇ ਸਥਾਨ 'ਤੇ ਸਾਂਝੇ ਤੌਰ ਤੇ ਸਤਵਨ ਜੈਨ ਅਤੇ ਰਾਘਵ ਭਾਟੀਆ ਰਹੇ। ਲੜਕੀਆਂ ਦੇ ਡਬਲਜ਼ ਅੰਡਰ+17 ਮੁਕਾਬਲੇ ਵਿੱਚ ਅਮੀਲਾ ਭੱਕੂ ਅਤੇ ਅਨੰਨਿਆ ਨਿਜਾਵਨ ਜੇਤੂ ਰਹੀਆਂ। ਦੂਸਰੇ ਸਥਾਨ 'ਤੇ ਗੁਰਮਨਪ੍ਰੀਤ ਕੌਰ ਅਤੇ ਸੋਨਾਲੀ ਭਗਤ ਅਤੇ ਤੀਜੇ ਸਥਾਨ ਤੇ ਅਸਮਾ ਵਰਮਾ ਅਤੇ ਸਾਨਵੀ ਬੀਸਨ ਐਲਾਨੀਆਂ ਗਈਆਂ। ਲੜਕਿਆਂ ਦੇ ਡਬਲਜ਼ ਅੰਡਰ-17 ਮੁਕਾਬਲੇ ਵਿੱਚ ਆਦਵਿਕ ਭਾਟੀਆ ਤੇ ਸਾਤਵਿਕ ਭਾਟੀਆ ਜੇਤੂ ਰਹੇ। ਤਨੁਸ਼ ਪਰਾਸ਼ਰ ਅਤੇ ਵਿਹਾਲ ਬਾਂਸਲ ਰਨਰ ਅਪ ਰਹੇ। ਤੀਸਰੇ ਸਥਾਨ 'ਤੇ ਆਸ਼ੀਸ਼ ਵਰਮਾ ਅਤੇ ਮਾਧਵ ਗੋਇਲ ਅਤੇ ਤੀਸਰੇ ਸਥਾਨ 'ਤੇ
