2 ਕਾਬੂ .
*ਖੰਨਾ ਪੁਲਿਸ ਨੇ ਫ਼ਿਰੌਤੀ ਅਤੇ ਹਵਾਈ ਫ਼ਾਇਰਿੰਗ ਮਾਮਲੇ 'ਚ 2 ਮੁਲਜ਼ਮਾਂ ਨੂੰ ਕੀਤਾ ਕਾਬੂ*
*ਪੁਲਿਸ ਨੇ ਨਕਲੀ ਪਿਸਤੌਲ ਨਾਲ ਡਰਾ ਕੇ ਜਬਰੀ ਵਸੂਲੀ ਕਰਨ ਵਾਲਾ ਨਕਲੀ ਪੁਲਿਸ ਮੁਲਾਜ਼ਮ ਵੀ ਕਾਬੂ**
ਖੰਨਾ, 22 ਜੁਲਾਈ( ਮਨਜੀਤ ਸਿੰਘ ਧੀਮਾਨ)--- ਐੱਸ.ਐੱਸ.ਪੀ. ਖੰਨਾ ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਖੰਨਾ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ 02 ਮੁਲਜ਼ਮਾ ਨੂੰ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਸੰਬੰਧੀ ਐਸ.ਐਸ.ਪੀ ਡਾਕਟਰ ਦਰਪਣ ਆਲੂਵਾਲੀਆ ਨੇ ਦੱਸਿਆ ਕਿ 8 ਜੁਲਾਈ 2026 ਨੂੰ ਸੁਮਰਿੰਦਰ ਸੀੜਾ ਉਰਫ਼ ਸੁਮੇਰ ਸੀੜਾ (ਵਾਸੀ ਪਟਿਆਲਾ) ਦੀ ਸ਼ਿਕਾਇਤ 'ਤੇ ਥਾਣਾ ਸਿਟੀ ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ 7 ਜੁਲਾਈ ਨੂੰ ਜੀ.ਟੀ. ਰੋਡ 'ਤੇ ਸਕੂਟਰੀ ਸਵਾਰ ਦੋ ਨੌਜਵਾਨਾਂ ਨੇ ਹਵਾਈ ਫ਼ਾਇਰਿੰਗ ਕੀਤੀ ਸੀ ਅਤੇ ਬਾਅਦ ਵਿੱਚ ਫੇਸਬੁੱਕ ਮੈਸੇਂਜਰ ਰਾਹੀਂ 50 ਲੱਖ ਰੁਪਏ ਦੀ ਫ਼ਿਰੌਤੀ ਦੀ ਵੀਡੀਓ ਕਾਲ ਆਈ ਸੀ।ਪੁਲਿਸ ਵੱਲੋਂ ਜਦੋਂ CCTVs ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਹਾਈਵੇਅ 'ਤੇ ਸਕੂਟਰੀ ਸਵਾਰ ਵੱਲੋਂ ਖਿਡੌਣਾ ਪਿਸਤੌਲ ਨਾਲ ਹਵਾ ਵਿੱਚ ਫ਼ਾਇਰ ਕੀਤੇ ਗਏ ਸਨ। ਇਸ ਤੋਂ ਇਲਾਵਾ ਫੇਸਬੁੱਕ 'ਤੇ ਮੈਸੇਜ ਕਰਨ ਵਾਲੇ ਦੋਲਿੰਦਰ ਸੋਨੀ (ਵਾਸੀ ਹਾਥਰਸ, ਯੂ.ਪੀ.) ਨੂੰ 13 ਜੁਲਾਈ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋਲਿੰਦਰ ਨੇ ਆਪਣੇ 70 ਸਾਲਾ ਅੰਧੇ ਪਿਤਾ ਦੇ ਇਲਾਜ ਲਈ 5,000 ਰੁਪਏ ਦੀ ਮਦਦ ਮੰਗੀ ਸੀ। ਜਾਂਚ ਵਿੱਚ ਫ਼ਿਰੌਤੀ ਮੰਗਣ ਜਾਂ ਫ਼ਾਇਰਿੰਗ ਦਾ ਕੋਈ ਗੈਂਗਸਟਰ ਸਬੰਧ ਸਾਹਮਣੇ ਨਹੀਂ ਆਇਆ।
*ਨਕਲੀ ਪੁਲਿਸ ਵਾਲਾ ਬਣ ਕੇ ਵਸੂਲੀ ਕਰਨ ਵਾਲਾ ਵੀ ਪੁਲਿਸ ਨੇ ਕੀਤਾ ਕਾਬੂ*
ਦੂਜੇ ਮਾਮਲੇ ਵਿੱਚ, ਥਾਣਾ ਸਿਟੀ ਖੰਨਾ ਦੇ ਥਾਣੇਦਾਰ ਅਮਰਜੀਤ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਲਖਵੀਰ ਸਿੰਘ ਉਰਫ਼ ਲੱਕੀ ਵਾਸੀ ਪਿੰਡ ਰਾਹੋਣ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਆਪਣੇ ਆਪ ਨੂੰ ਸੀ. I ਸੀ ਆਈ. ਏ.ਸਟਾਫ਼ ਦਾ ਪੁਲਿਸ ਮੁਲਾਜ਼ਮ ਦੱਸ ਕੇ ਦਾਣਾ ਮੰਡੀ ਪਿੰਡ ਰਾਹੋਣ ਕੋਲ ਲੋਕਾਂ ਨੂੰ ਨਕਲੀ ਪਿਸਤੌਲ ਦਿਖਾ ਕੇ ਡਰਾਉਂਦਾ-ਧਮਕਾਉਂਦਾ ਸੀ ਅਤੇ ਜਬਰੀ ਵਸੂਲੀ ਕਰਦਾ ਸੀ। ਪੁਲਿਸ ਨੇ ਮੁਲਜੰਮ ਦੇ ਖ਼ਿਲਾਫ਼ ਥਾਣਾ ਸਿਟੀ ਖੰਨਾ 'ਚ ਮੁਕੱਦਮਾ ਨੰਬਰ 185 (ਮਿਤੀ 21.07.2026) ਅਧੀਨ BNS ਦੀਆਂ ਧਾਰਾਵਾਂ 204, 308 (3), 351 (3) ਅਤੇ 30 ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਉਸ ਪਾਸੋਂ 1 ਨਕਲੀ ਪਿਸਤੌਲ ਬਰਾਮਦ ਕਰ ਲਿਆ ਹੈ। ਪੁਲਿਸ ਨੇ ਰਿਮਾਂਡ ਦੌਰਾਨ ਮੁਲਜਮ ਕੋਲੋਂ ਹੋਰ ਡੁੰਗਾਈ ਨਾਲ ਪੁੱਛ ਪੜਤਾਲ ਕਰ ਰਹੀ ਹੈ l ਜਿਨਾਂ ਕੋਲੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ l
