ਐਗਜ਼ਾਮੀਨੇਸ਼ਨ ਕੀਤਾ ਪਾਸ .

*ਐਡਵੋਕੇਟ ਸਤੀਸ਼ ਦੂਆ ਨੇ  ਆਲ  ਇੰਡੀਆ ਬਾਰ ਐਗਜ਼ਾਮੀਨੇਸ਼ਨ ਪਾਸ ਕੀਤਾ|* 
ਖੰਨਾ, 22 ਜੁਲਾਈ (ਮਨਜੀਤ ਸਿੰਘ ਧੀਮਾਨ )----ਸਿਵਲ ਕੋਰਟ ਖੰਨਾ ਵਿੱਚ ਪਿਛਲੇ ਦੋ ਸਾਲਾਂ ਤੋਂ ਪ੍ਰੈਕਟਿਸ ਕਰ ਰਹੇ ਐਡਵੋਕੇਟ ਸਤੀਸ਼ ਦੂਆ ਨੇ ਬਾਰ ਕੌਂਸਲ ਆਫ ਇੰਡੀਆ ਦੇ ਦੁਆਰਾ ਕੰਡਕਟ ਕੀਤਾ ਗਿਆ (ਏ. ਆਈ. ਬੀ. ਈ )ਟੈਸਟ ਚੰਗੇ ਅੰਕਾਂ ਵਿਚ ਪਾਸ ਕੀਤਾ.l ਜੋ ਕਿ ਹਰੇਕ ਵਕੀਲ ਨੂੰ ਐਲ.ਐਲ.ਬੀ ਕਰਨ ਤੋਂ ਬਾਅਦ ਇਹ ਟੈਸਟ ਪਾਸ ਕਰਨਾ ਹੁੰਦਾ ਹੈ|  ਇਸ ਖੁਸ਼ੀ ਦੇ ਮੌਕੇ ਤੇ ਸੀਨੀਅਰ ਐਡਵੋਕੇਟ ਜਗਜੀਤ ਸਿੰਘ ਔਜਲਾ ਦੇ ਚੈਬਰ ਵਿੱਚ ਇੱਕ ਪਾਰਟੀ ਰੱਖੀ ਗਈ| ਐਡਵੋਕੇਟ ਜਗਜੀਤ ਸਿੰਘ ਔਜਲਾ ਨੇ ਕਿਹਾ ਕਿ ਟੈਸਟ ਪਾਸ ਕਰਨ ਤੋਂ ਬਾਅਦ ਵਕੀਲ ਨੂੰ ਸਰਟੀਫਿਕੇਟ ਆਫ ਪ੍ਰੈਕਟਿਸ ਮਿਲ ਜਾਂਦਾ ਹੈ| ਇਸ ਸਰਟੀਫਿਕੇਟ ਪ੍ਰਾਪਤ ਹੋਣ ਤੋਂ ਬਾਅਦ ਕੋਈ ਵੀ ਵਕੀਲ ਪੂਰੇ ਭਾਰਤ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਆਪਣੀ ਪ੍ਰੈਕਟਿਸ ਕਰ ਸਕਦਾ ਹੈ| ਬੇਸ਼ਕ ਇਸ ਟੈਸਟ  ਓਪਨ ਬੁੱਕ ਐਗਜ਼ਾਮ ਹੁੰਦਾ ਹੈ ਪਰੰਤੂ ਫਿਰ ਵੀ ਇਸ ਲਈ ਬਹੁਤ ਹਾਈ ਲੈਵਲ ਦੀ ਤਿਆਰੀ ਚਾਹੀਦੀ ਹੈ| ਐਡਵੋਕੇਟ ਸਤੀਸ਼ ਦੂਆ ਨੇ ਇਸ ਟੈਸਟ ਨੂੰ ਪਹਿਲੀ ਵਾਰ ਵਿੱਚ ਹੀ ਕਲੀਅਰ ਕੀਤਾ| ਬਾਰ ਐਸੋਸੀਏਸ਼ਨ  ਖੰਨਾ ਦੇ ਸੀਨੀਅਰ ਐਡਵੋਕੇਟ ਜਗਜੀਤ ਸਿੰਘ ਔਜਲਾ ਨੇ ਇਸ ਮੌਕੇ ਐਡਵੋਕੇਟ ਸਤੀਸ਼ ਦੂਆ ਦਾ ਮੂੰਹ ਮਿੱਠਾ ਕਰਵਾਇਆ ਅਤੇ  ਵਧਾਈਆਂ ਦਿੱਤੀਆਂ| ਐਡਵੋਕੇਟ ਸਤੀਸ਼ ਦੂਆ ਨੇ ਮੌਜੂਦ ਸਾਰੇ ਐਡਵੋਕੇਟ ਦਾ ਧੰਨਵਾਦ ਕੀਤਾ l ਇਸ ਖੁਸ਼ੀ ਦੇ ਮੌਕੇ ਤੇ  ਐਡਵੋਕੇਟ ਕੁਲਵਿੰਦਰ ਸਿੰਘ, ਐਡਵੋਕੇਟ ਅਮਿਤ ਵਰਮਾ, ਐਡਵੋਕੇਟ ਮਨਦੀਪ ਲਹਿਰੀ,ਐਡਵੋਕੇਟ ਸਤੀਸ਼ ਸ਼ਰਮਾ, ਐਡਵੋਕੇਟ ਸੰਜੀਵ ਸਹੋਤਾ ਅਤੇ ਹੋਰ ਐਡਵੋਕੇਟ ਆਦਿ ਹਾਜ਼ਰ ਸਨ l