ਮੁੱਦਾ ਪ੍ਰਦੂਸ਼ਣ ਦਾ .
*ਟਾਇਰ ਸਾੜਨ ਵਾਲੀ ਫੈਕਟਰੀ ਨੇ ਇਲਾਕੇ ਦੇ ਲੋਕਾਂ ਦਾ ਜਿਉਣਾ ਕੀਤਾ ਦੁੱਭਰ, ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਖਾਮੋਸ਼*
*ਐਸ ਡੀ ਐਮ ਖੰਨਾ ਨੂੰ ਕਾਰਵਾਈ ਕਰਨ ਲਈ ਭੇਜਿਆ ਗਿਆ ਸੀ ਪ੍ਰੰਤੂ ਪੰਜ ਸਾਲ ਬੀਤ ਜਾਣ ਤੋਂ ਬਾਅਦ ਵੀ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ==ਸੰਤੋਖ ਸਿੰਘ ਬੈਨੀਪਾਲ*
ਖੰਨਾ, 20 ਜੁਲਾਈ ਮਨਜੀਤ ਸਿੰਘ ਧੀਮਾਨ ਖੰਨਾ ਦੇ ਨੇੜੇ ਭਗਤ ਪੂਰਨ ਸਿੰਘ ਮਾਰਗ ਉੱਪਰ ਸਥਿਤ ਪਿੰਡ ਨਰਾਇਣਗੜ੍ਹ ਦੇ ਨਜ਼ਦੀਕ ਚੱਲਦੀ ਟਾਇਰ ਸਾੜਨ ਵਾਲੀ ਫੈਕਟਰੀ ਦਾ ਮਾਮਲਾ ਦਿਨੋ ਦਿਨ ਤੂਲ ਫੜਦਾ ਜਾ ਰਿਹਾ ਹੈ। ਬੀਤੇ ਦਿਨੀ ਅਮਿਤੋਜ਼ ਮਾਨ ਅਤੇ ਖੁਸ਼ਵਿੰਦਰ ਸਿੰਘ ਦੋਵੇਂ ਵਾਤਾਵਰਣ ਪ੍ਰੇਮੀ ਆਪਣੀਆਂ ਟੀਮਾਂ ਸਮੇਤ ਵਿਵਾਦਤ ਫੈਕਟਰੀ ਦਾ ਦੌਰਾ ਕਰਨ ਪੁੱਜੇ ਨੇੜੇ ਦੇ ਇਲਾਕਾ ਨਿਵਾਸੀਆਂ ਕੋਲੋਂ ਫੈਕਟਰੀ ਕਾਰਨ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ ਇਸ ਸਮੇਂ ਅਮਿਤੋਜ਼ ਮਾਨ ਅਤੇ ਖੁਸ਼ਵਿੰਦਰ ਸਿੰਘ ਉਹਨਾਂ ਨੇ ਫੈਕਟਰੀ ਦੇ ਬਾਹਰ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਸਨ ਤਾਂ ਉਸ ਸਮੇਂ ਫੈਕਟਰੀ ਦੇ ਅੰਦਰੋਂ ਕੁਝ ਵਰਕਰ ਦੁਪਹਿਰ ਦੀ ਰੋਟੀ ਖਾਣ ਲਈ ਬਾਹਰ ਆਏ ਤਾਂ ਉਹਨਾਂ ਦੇ ਚਿਹਰੇ, ਹੱਥ ਪੈਰ ਅਤੇ ਸਰੀਰ ਦੇ ਸਾਰੇ ਅੰਗਾਂ ਉੱਪਰ ਕਾਲੇ ਰੰਗ ਦੀ ਧੂੜ ਜੰਮੀ ਹੋਈ ਸੀ ਇਹਨਾਂ ਮਜ਼ਦੂਰਾਂ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਇਹਨਾਂ ਮਜ਼ਦੂਰਾਂ ਤੋਂ ਅਣਮਨੁੱਖੀ ਢੰਗ ਨਾਲ ਕੰਮ ਕਰਵਾਇਆ ਜਾ ਰਿਹਾ ਹੋਵੇ ਇਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਫੈਕਟਰੀ ਦੇ ਰੂਲਾਂ ਮੁਤਾਬਿਕ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਸਾਰੇ ਵਰਕਰਾਂ ਨੂੰ ਰੂਲ ਮੁਤਾਬਿਕ ਫੈਕਟਰੀ ਸੇਫਟੀ ਕਿੱਟ ਮਾਲਕ ਮਜ਼ਦੂਰਾਂ ਨੂੰ ਦੇਣ ਲਈ ਪਾਬੰਦ ਹੁੰਦਾ ਹੈ ਇਸ ਸਮੇਂ ਮੌਕੇ ਤੇ ਮੌਜੂਦ ਇਲਾਕੇ ਦੇ ਲੰਬੜਦਾਰ ਸੰਤੋਖ ਸਿੰਘ ਬੈਨੀਪਾਲ, ਵਾਤਾਵਰਨ ਪ੍ਰੇਮੀ ਅਮਿਤੋਜ਼ ਮਾਨ ਵਾਤਾਵਰਨ ਪ੍ਰੇਮੀ ਖੁਸ਼ਵਿੰਦਰ ਸਿੰਘ ਅਤੇ ਪਿੰਡ ਨਰਾਇਣਗੜ੍ਹ ਦੇ ਵਾਸੀ ਮਨਪ੍ਰੀਤ ਸਿੰਘ, ਰਣਧੀਰ ਸਿੰਘ, ਕੁਲਵਿੰਦਰ ਸਿੰਘ, ਡਾਕਟਰ ਰਾਮ ਚੰਦ ਸਿੰਘ,ਸਿਮਰਨ ਹੁੰਦਲ ਵਗੈਰਾ ਨੇ ਦੱਸਿਆ ਕਿ ਇਹ ਫੈਕਟਰੀ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਲੰਬੜਦਾਰ ਬੈਨੀਪਾਲ ਨੇ ਦੱਸਿਆ ਕਿ ਜੁਲਾਈ 2021 ਵਿੱਚ ਵੀ ਇਸੇ ਫੈਕਟਰੀ ਦੀ ਵੀਡੀਓ ਬਣਾ ਕੇ ਮੌਕੇ ਦੇ ਹਾਲਤਾਂ ਬਾਰੇ ਸ਼ਿਕਾਇਤ ਡੀਸੀ ਲੁਧਿਆਣਾ ਨੂੰ ਕੀਤੀ ਗਈ ਸੀ। ਡੀਸੀ ਲੁਧਿਆਣਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਫੈਕਟਰੀ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਗਏ ਸਨ ਉਸ ਸਮੇਂ ਵੀ ਇਸ ਫੈਕਟਰੀ ਦੇ ਪ੍ਰਬੰਧਾਂ ਵਿੱਚ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਵੱਲੋਂ ਭੇਜੀ ਗਈ ਰਿਪੋਰਟ ਵਿੱਚ ਵੱਡੇ ਪੱਧਰ ਉੱਪਰ ਖਾਮੀਆਂ ਪਾਈਆਂ ਗਈਆਂ ਸਨ। ਉਸ ਸਮੇਂ ਦੀ ਰਿਪੋਰਟ ਵਾਤਾਵਰਣ ਇੰਜੀਨੀਅਰ ਵੱਲੋਂ ਤਿਆਰ ਕਰਕੇ ਸੀਨੀਅਰ ਵਾਤਾਵਰਣ ਇੰਜੀਨੀਅਰ ਪਟਿਆਲਾ ਨੂੰ ਭੇਜਦੇ ਹੋਏ ਲਿਖਿਆ ਸੀ ਕਿ ਉਕਤ ਫੈਕਟਰੀ, ਉਦਯੋਗ ਬੋਰਡ ਦੀਆਂ ਮੁੱਖ ਹਿਦਾਇਤਾਂ ਦੀ ਪਾਲਣਾ ਨਹੀਂ ਕਰ ਰਹੀ ਉਪਰੋਕਤ ਤੱਥਾਂ ਨੂੰ ਦੇਖਦੇ ਹੋਏ ਵਾਟਰ ਐਕਟ 1974 ਦੀ ਧਾਰਾ 25 ਅਤੇ ਹਵਾ ਐਕਟ 1981 ਦੀ ਧਾਰਾ 31ਏ ਅਧੀਨ ਇਸ ਫੈਕਟਰੀ ਵਿਰੁੱਧ ਕਾਰਵਾਈ ਕਰਨ ਸਬੰਧੀ ਸਿਫਾਰਿਸ਼ ਕੀਤੀ ਗਈ ਸੀ।ਇਸ ਰਿਪੋਰਟ ਦਾ ਉਤਾਰਾ ਪੱਤਰ ਨੰਬਰ 2550 ਮਿਤੀ 09 ਜੁਲਾਈ 2021 ਰਾਹੀਂ ਐਸਡੀਐਮ ਖੰਨਾ ਨੂੰ ਅਗੇਰਲੀ ਕਾਰਵਾਈ ਕਰਨ ਲਈ ਭੇਜਿਆ ਗਿਆ ਸੀ ਪ੍ਰੰਤੂ ਪੰਜ ਸਾਲ ਬੀਤ ਜਾਣ ਤੋਂ ਬਾਅਦ ਵੀ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ। ਜਦੋਂ ਇਲਾਕੇ ਦੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਤਾਂ ਇਲਾਕੇ ਦੇ ਅੱਕੇ ਲੋਕਾਂ ਨੇ ਅੱਕ ਚੱਬ ਕੇ ਫੇਰ ਤੋਂ ਐਸਡੀਐਮ ਖੰਨਾ ਨੂੰ ਇੱਕ ਲਿਖਤੀ ਫਰਿਆਦ 10 ਜੁਲਾਈ 2026 ਨੂੰ ਕੀਤੀ ਜਿਸ ਤੇ ਐਸਡੀਐਮ ਖੰਨਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਐਕਸੀਅਨ ਪ੍ਰਦੂਸ਼ਣ ਬੋਰਡ ਤੋਂ ਤਿੰਨ ਦਿਨਾਂ ਦੇ ਅੰਦਰ ਅੰਦਰ ਕਾਰਵਾਈ ਕਰਦੇ ਹੋਏ ਉਸ ਦੀ ਰਿਪੋਰਟ ਮੰਗੀ ਗਈ ਸੀ ਪ੍ਰੰਤੂ 10 ਦਿਨ ਬੀਤ ਜਾਣ ਤੋਂ ਬਾਅਦ ਵੀ ਐਕਸੀਅਨ ਪ੍ਰਦੂਸ਼ਣ ਬੋਰਡ ਆਪਣੀ ਕੁੰਭ ਕਰਨੀ ਨੀਂਦ ਵਿੱਚੋਂ ਨਹੀਂ ਜਾਗਿਆ ਤੇ ਨਾ ਹੀ ਕੋਈ ਇਲਾਕੇ ਦੇ ਲੋਕਾਂ ਨੂੰ ਮੋਕੇ ਤੇ ਬੁਲਾਇਆ ਅਤੇ ਨਾ ਹੀ ਰਿਪੋਰਟ ਭੇਜੀ ਗਈ। ਇਹ ਸਭ ਕੁਝ ਦੇਖਦੇ ਹੋਏ ਇਲਾਕੇ ਦੇ ਲੋਕਾਂ ਨੇ ਖਾਦਿਸਾ ਜ਼ਾਹਿਰ ਕਰਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਬੋਰਡ ਦੀ ਮਿਲੀ ਭੁਗਤ ਕਾਰਨ ਹੀ ਇਹ ਫੈਕਟਰੀ ਚੱਲ ਰਹੀ ਹੈ ਅੱਕੇ ਹੋਏ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਫੈਕਟਰੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲਈ ਕਿਹਾ ਹੈ ਜੇਕਰ ਫੈਕਟਰੀ ਤੇ ਕੋਈ ਸਖਤ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਇਲਾਕੇ ਦੇ ਲੋਕ ਇਕੱਠੇ ਹੋ ਕੇ ਧਰਨਾ ਲਾਉਣ ਲਈ ਮਜਬੂਰ ਹੋਣਗੇ ।ਇਸ ਧਰਨੇ ਦੌਰਾਨ ਕੋਈ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਤਾਂ ਉਸਦਾ ਜਿੰਮੇਵਾਰ ਸਥਾਨਕ ਪ੍ਰਸ਼ਾਸਨ ਹੋਵੇਗਾ।
ਇਸ ਸਬੰਧੀ ਵਾਤਾਵਰਨ ਇੰਜੀਨੀਅਰ ਮੋਹਿਤ ਸਿੰਗਲਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਫੈਕਟਰੀ ਦੀ ਸ਼ਿਕਾਇਤ ਮੇਰੇ ਕੋਲ ਵਿਚਾਰ ਅਧੀਨ ਹੈ ਇਸ ਫੈਕਟਰੀ ਦੀ ਜਾਂਚ ਮੈਂ ਖੁਦ ਜਾ ਕੇ ਕਰਾਂਗਾ। ਉਹਨਾਂ ਦੱਸਿਆ ਇਸ ਫੈਕਟਰੀ ਦੇ ਪ੍ਰਬੰਧਾਂ ਵਿੱਚ ਪਾਈਆਂ ਖਾਮੀਆਂ ਕਾਰਨ ਵਿਭਾਗ ਵੱਲੋਂ ਸਾਲ 2025 ਵਿੱਚ ਵੀ ਇਸ ਫੈਕਟਰੀ ਨੂੰ ਦੋ ਲੱਖ ਦੇ ਕਰੀਬ ਜੁਰਮਾਨਾ ਕੀਤਾ ਸੀ।
