ਵਧਾਈ ਦੇਣ ਪੁੱਜੇ .

ਨਗਰ ਕੌਂਸਲ ਦੇ ਨਵੇਂ ਬਣੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਨੂੰ ਵਧਾਈਆਂ ਦੇਣ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਮੁੱਖ ਸਲਾਹਕਾਰ, ਨੈਸ਼ਨਲ ਐਵਾਰਡੀ, ਸਾਬਕਾ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਦਫ਼ਤਰ ਪੁੱਜੇ ।

ਖੰਨਾ 8 ਜੁਲਾਈ (ਮਨਜੀਤ ਸਿੰਘ ਧੀਮਾਨ)- ਅੱਜ ਖੰਨਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਨੂੰ ਵਧਾਈਆਂ ਦੇਣ ਲਈ ਉਨ੍ਹਾਂ ਦੇ ਦਫ਼ਤਰ ਵਿਖ਼ੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ  ਮੁੱਖ ਸਲਾਹਕਾਰ, ਸਾਬਕਾ ਪ੍ਰਿੰਸੀਪਲ,ਨੈਸ਼ਨਲ ਅਵਾਰਡੀ ਸੁਖਦੇਵ ਸਿੰਘ ਰਾਣਾ ਪੁੱਜੇ । ਜਿਨ੍ਹਾਂ ਨੇ ਖੁਸ਼ੀ ਜਾਹਰ ਕੀਤੀ ਕਿ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਇਕ ਵੱਡੀ ਜੁੰਮੇਵਾਰੀ ਸੋਪੀ l ਇਸ ਮੌਕੇ ਸੁਖਦੇਵ ਸਿੰਘ ਰਾਣਾ ਨੇ ਉਨ੍ਹਾਂ ਦੇ ਵਾਰਡ ਵਿੱਚ ਆ ਰਹੀਆਂ ਸਮੱਸਿਆਵਾਂ ਵਾਰੇ ਜਾਣੂ ਕਰਵਾਇਆl ਇਸ ਮੌਕੇ ਉਹਨਾਂ ਖੁਸ਼ੀ ਜਾਹਿਰ ਕੀਤੀ ਤੇ ਖੰਨਾ ਸ਼ਹਿਰ ਦਾ ਹੋਣਹਾਰ ਨੌਜਵਾਨ ਇਸ ਅਹੁਦੇ ਤੇ ਪਹੁੰਚਿਆ l ਇਸ ਮੌਕੇ ਹਰੀਸ਼ ਗੁਪਤਾ  ਭਰੋਸਾ ਦਿੱਤਾ ਕਿ ਉਹ ਖੰਨਾ ਸ਼ਹਿਰ ਦੇ ਵਿਕਾਸ ਲਈ  ਕੋਈ ਕਸਰ ਬਾਕੀ ਨਹੀਂ ਛਡਣਗੇ l ਉਹਨਾਂ ਕਿਹਾ ਕਿ ਹਰੀਸ ਗੁਪਤਾ ਨੇ ਪਹਿਲੇ ਦਿਨ ਹੀ ਕੁਰਸੀ ਦੇ ਬੈਠਦੇਆਂ ਸ਼ਹਿਰ ਦੇ ਵੱਖ ਵੱਖ ਵਾਰਡਾ ਦਾ ਦੌਰਾ ਕੀਤਾ ਗਿਆ l ਇਸ ਮੌਕੇ ਹਰੀਸ਼ ਗੁਪਤਾ ਨੇ ਕਿਹਾ ਕਿ ਉਹ ਬਿਨਾਂ ਕਿਸੇ ਭੇਦ ਭਾਵ, ਅਤੇ ਪੱਖਪਾਤ ਤੋਂ ਸ਼ਹਿਰ ਦੇ ਹਰ ਇੱਕ ਵਾਰਡ ਦੇ ਕੰਮ ਕਰਵਾਉਣਗੇ l  ਇਸ ਮੌਕੇ ਪ੍ਰਧਾਨ ਗੁਪਤਾ ਨੇ ਕਿਹਾ ਕਿ ਖੰਨਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਅਜੇ ਵੀ ਬਹੁਤ ਕੰਮ ਬਹੁਤ ਅਧੂਰੇ ਪਏ ਹਨ lਜਿਨਾਂ ਨੂੰ ਇੱਕ ਇਕ ਕਰਕੇ ਨੇਪਰੇ ਚਾੜਿਆ ਜਾਵੇਗਾ l ਉਹਨਾਂ ਕਿਹਾ ਕਿ ਖੰਨਾ ਦੇ ਵਿਕਾਸ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ l ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਨੂੰ ਇਕ ਨਮੂਨੇ ਦਾ ਗ੍ਰੀਨ ਐਂਡ ਕਲੀਨ ਸ਼ਹਿਰ ਬਣਾਇਆ ਜਾਵੇਗਾ l ਪ੍ਰਧਾਨ ਹਰੀਸ ਗੁਪਤਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮਕਾਰ ਕਰਵਾਉਣ ਲਈ ਬਿਨਾ ਕਿਸੇ ਡਰ ਤੇ ਭੇਦਭਾਵ ਤੋਂ  ਦਫਤਰ ਵਿਖੇ ਜਰੂਰ ਮਿਲਣl ਜਿਨਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ ਗੁਪਤਾ ਨੇ ਜਿਹੜੀਆਂ ਸਮੱਸਿਆਵਾਂ ਇਹਨਾਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਨੂੰ ਪਹਿਲ ਦੇ ਅਧਾਰ  ਪੂਰੀਆਂ ਕੀਤੀਆਂ ਜਾਣਗੀਆਂ  l ਉਹਨਾਂ ਕਿਹਾ ਕਿ ਉਹਨਾਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ, ਅਤੇ ਬਜ਼ੁਰਗਾਂ ਔਰਤਾਂ ਦੇ ਬੱਚਿਆਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾl ਇਸ ਮੌਕੇ ਗੁਰਸਿਮਰਨ ਸਿੰਘ ਰਾਣਾ ਅਤੇ ਗੁਰਸ਼ਾਨ ਸਿੰਘ ਰਾਣਾ ਆਦਿ ਹਾਜ਼ਰ ਸਨ l
 ਫੋਟੋ ਕੈਪਸ਼ਨ -ਨਵੇਂ ਬਣੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਨੂੰ ਗੁਲਦਸਤਾ ਦਿੰਦੇ ਹੋਏ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਮੁੱਖ ਸਲਾਹਕਾਰ, ਸਾਬਕਾ ਪ੍ਰਿੰਸੀਪਲ,ਨੈਸ਼ਨਲ ਅਵਾਰਡੀ ਸੁਖਦੇਵ ਸਿੰਘ ਰਾਣਾ ਅਤੇ ਹੋਰ l