ਪੁਸਤਕ ਲੋਕ ਅਰਪਣ .
ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ, ਪ੍ਰੋ. ਜਗਮੋਹਨ ਸਿੰਘ, ਗੁਜ਼ਰ ਪੰਧੇਰ ਅਤੇ ਮਲਕੀਤ ਸਿੰਘ Aulakh ਵੱਲੋਂ
ਲਲਿਤ ਬੇਰੀ ਦੀ ਲਿਖੀ ਅੰਗਰੇਜ਼ੀ ਪੁਸਤਕ ' 'ਸਨਸ਼ਾਈਨ... ਰਿਮਿੰਸਿੰਗ ਆਦਿੱਤਯ ਜੇਤਲੀ' ਲੋਕ ਅਰਪਣ
ਲੁਧਿਆਣਾ (ਤਮੰਨਾ ਬੇਦੀ) - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਰੰਗ ਮੰਚ ਰੰਗ ਨਗਰੀ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਲਲਿਤ ਬੇਰੀ ਦੁਆਰਾ ਲਿਖੀ ਪੁਸਤਕ "ਸਨਸ਼ਾਈਨ: ਰਿਮਿੰਸਿੰਗ ਆਦਿੱਤਯ ਜੇਤਲੀ" ਪੁਸਤਕ ਨੂੰ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਅਤੇ ਉੱਘੇ ਨਾਟਕਕਾਰ ਸ੍ਰੀ ਅਸ਼ਵਨੀ ਚੈਟਲੇ ਵੱਲੋਂ ਲੋਕ ਅਰਪਿਤ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਜਗਮੋਹਨ ਸਿੰਘ (ਸ਼ਹੀਦ ਭਗਤ ਸਿੰਘ ਜੀ ਦੇ ਭਣੇਵੇਂ), ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ, ਕਲਚਰਲ ਸਕੱਤਰ ਡਾ. ਹਰੀ ਸਿੰਘ ਜਾਚਕ ਅਤੇ ਸ: ਮਲਕੀਤ ਸਿੰਘ Aulakh ਹਾਜ਼ਿਰ ਰਹੇ। ਇਸ ਮੌਕੇ ਬੋਲਦਿਆਂ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਚੈਟਲੇ ਨੇ ਉੱਘੇ ਫੋਟੋ ਕਲਾਕਾਰ ਅਤੇ ਰੰਗ ਮੰਚ ਨਾਲ ਜੁੜੇ ਰਹੇ ਸਵਰਗੀ ਆਦਿੱਤਯ ਜੇਤਲੀ ਬਾਰੇ ਲੰਬੀ ਕਵਿਤਾ ਦੇ ਰੂਪ ਵਿਚ ਪੁਸਤਕ ਲਿਖਣ ਦਾ ਸ਼ਲਾਘਾਯੋਗ ਉਪਰਾਲਾ ਕਰਨ ਲਈ ਇਸਦੇ ਲੇਖਕ ਲਲਿਤ ਬੇਰੀ ਦੀ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਹਾਊਸ ਆਫ਼ ਲਿਟਰੇਚਰ ਦੇ ਵਿਜੇ ਕੁਮਾਰ ਵਲੋਂ ਇਸਨੂੰ ਖੂਬਸੂਰਤ ਦਿੱਖ ਵਿਚ ਪ੍ਰਕਾਸ਼ਿਤ ਕਰਨ ਦੀ ਵੀ ਪ੍ਰਸ਼ੰਸਾ ਕੀਤੀ। ਉਹਨਾਂ ਕਲਾ, ਸਾਹਿਤ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਨਿਰੰਤਰਤਾ ਬਣਾਈ ਰੱਖਣ ਲਈ ਰੰਗ ਮੰਚ ਰੰਗ ਨਗਰੀ ਦੇ ਪ੍ਰਧਾਨ ਸ: ਤਰਲੋਚਨ ਸਿੰਘ ਨਾਟਕਕਾਰ ਅਤੇ ਅਸ਼ਵਨੀ ਜੇਤਲੀ ਨੂੰ ਪ੍ਰੇਰਿਤ ਕਰਦਿਆਂ ਇਸ ਕਾਰਜ ਲਈ ਆਪਣੇ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪ ਜਗਦੀਪ ਸਿੰਘ, ਕੁਲਜੋਤ ਸਿੰਘ, ਭੁਪਿੰਦਰ ਸਿੰਘ ਬਸਰਾ, ਰੌਸ਼ਨ ਲਾਲ ਆਰੀਆ, ਰਵੀ ਭਾਟੀਆ, ਵਰਿੰਦਰ ਸਹਿਗਲ , ਸਰਬਜੀਤ ਲੁਧਿਆਣਵੀ, ਅਮਨਦੀਪ ਚੀਮਾ ਅਤੇ ਖੇਤੀਬਾੜੀ ਸਹਿਕਾਰੀ ਬੈਂਕ ਲੁਧਿਆਣਾ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਹੁੰਦਲ ਵੀ ਹਾਜ਼ਰ ਸਨ।
