ਭਾਈ ਭੌਰਲਾ ਨਹੀਂ ਰਹੇ.
ਅੰਤਰਰਾਸ਼ਟਰੀ ਰਾਗੀ ਭਾਈ ਅਵਤਾਰ ਸਿੰਘ ਭੌਰਲਾ ਨਹੀ ਰਹੇ, ਬੱਸ ਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
ਖੰਨਾ /ਬੀਜਾ 23 ਜੂਨ (ਮਨਜੀਤ ਸਿੰਘ ਧੀਮਾਨ )- ਦੇਸ ਵਿਦੇਸ ਚ ਸਿੱਖੀ ਦਾ ਪ੍ਰਚਾਰ ਤੇ ਪ੍ਰਸ਼ਾਰ ਕਰਨ ਵਾਲੀ ਇਲਾਕੇ ਦੀ ਧਾਰਮਿਕ ਸਖਸ਼ੀਅਤ ਗਿਆਨੀ ਅਵਤਾਰ ਸਿੰਘ ਭੌਰਲਾ ਨਹੀ ਰਹੇ ਉਹਨਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਭਾਈ ਅਵਤਾਰ ਸਿੰਘ ਭੌਰਲਾ ਘਰੇਲੂ ਸਮਾਨ ਖ੍ਰੀਦਣ ਲਈ ਕਸਬਾ ਬੀਜਾ ਤੋ ਬਸ ਰਾਹੀ ਖੰਨਾ ਪਹੁੰਚੇ ਤੋ ਉਥੋਂ ਵਾਪਸ ਸਮਾਨ ਖਰੀਦ ਕੇ ਜਰਗ ਚੌਂਕ ਚੋ ਬੀਜਾ ਲਈ ਬਸ ਚੜੇ ਤੇ ਜਦੋਂ ਉਹ ਦਹਿੜੂ ਚੌਂਕ ਪਾਰ ਕਰਕੇ ਅੱਗੇ ਵਧੇ ਤਾਂ ਬੱਸ ਚ ਉਹਨਾ ਨੂੰ ਦਿਲ ਦਾ ਦੌਰਾ ਪਿਆ ਜੋ ਜਾਨ ਲੇਵਾ ਸਾਬਤ ਹੋਇਆ। ਅਵਤਾਰ ਸਿੰਘ ਭੌਰਲਾ 62 ਸਾਲਾਂ ਦੇ ਸਨ ਤੇ ਉਹ ਕਥਾ ਕੀਰਤਨ ਦੀ ਸੇਵਾ ਕਰਦੇ ਸਨ। ਅਵਤਾਰ ਸਿੰਘ ਭੌਰਲਾ ਦਾ ਅੰਤਿਮ ਸੰਸਕਾਰ ਉਹਨਾ ਦੇ ਸਪੁੱਤਰ ਦੇ ਕੈਨੇਡਾ ਤੋ ਆਉਣ ਉਪਰੰਤ ਪਿੰਡ ਭੌਰਲਾ ਵਿਖੇ ਕੀਤਾ ਜਾਵੇਗਾ। ਕੈਪਸ਼ਨ- ਗਿਆਨੀ ਅਵਤਾਰ ਸਿੰਘ ਭੌਰਲਾ ਦੀ ਪੁਰਾਣੀ ਤਸਵੀਰ
