ਮੇਲੇ ਵਿੱਚ ਲੱਗੇ ਝੂਲੇ ਦਾ ਟੁੱਟਿਆ ਨਟ ਬੋਲਟ, ਹਾਦਸੇ ਮਗਰੋਂ ਮਚੀ ਹਫਖੜ੍ਹਾਦਫੜ੍ਹੀ, ਝੂਲੇ ਦਾ ਮਾਲਿਕ ਫਰਾਰ.
ਫ਼ਿਲੌਰ : ਇਥੇ ਸਥਿਤ ਡੇਰਾ ਬਾਬਾ ਬ੍ਰਹਮਦਾਸ ਮੇਲੇ ਵਿੱਚ ਅੱਜ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਵੱਡਾ ਝੂਲਾ ਅਚਾਨਕ ਟੁੱਟ ਕੇ ਹੇਠਾਂ ਡਿੱਗ ਪਿਆ। ਹਾਦਸਾ ਸਮੇਂ ਝੂਲੇ ਵਿੱਚ ਕਰੀਬ 30 ਲੋਕ ਸਵਾਰ ਸਨ।
ਨਟ-ਬੋਲਟ ਟੁੱਟਣ ਕਾਰਨ ਵਾਪਰਿਆ ਹਾਦਸਾ
ਸੂਤਰਾਂ ਅਨੁਸਾਰ, ਝੂਲੇ ਦੇ ਨਟ-ਬੋਲਟ ਅਚਾਨਕ ਟੁੱਟਣ ਕਾਰਨ ਇਹ ਵਿਚਕਾਰੋਂ ਹੀ ਟੁੱਟ ਕੇ ਜ਼ਮੀਨ 'ਤੇ ਆ ਡਿੱਗਿਆ।
ਇਸ ਹਾਦਸੇ ਦੌਰਾਨ ਨਾ ਸਿਰਫ਼ ਝੂਲੇ ਵਿੱਚ ਬੈਠੇ ਲੋਕ ਸੱਟਾਂ ਦਾ ਸ਼ਿਕਾਰ ਹੋਏ, ਬਲਕਿ ਝੂਲੇ ਦੇ ਹੇਠਾਂ ਖੜ੍ਹੇ ਲੋਕ ਵੀ ਇਸ ਦੀ ਲਪੇਟ ਵਿੱਚ ਆ ਗਏ।
ਹਾਦਸੇ ਵਿੱਚ 4 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ।
ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖ਼ਮੀਆਂ ਨੂੰ ਫ਼ਿਲੌਰ ਦੇ ਸਥਾਨਕ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਝੂਲਾ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ, ਜਿਸ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਝੂਲੇ 'ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ ।ਅਤੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
(AI ਜੈਨਰੇਟਿਡ ਸੰਕੇਤਕ ਫੋਟੋ)
