ਵੀਨੂੰ ਗੋਇਲ ਨੇ ਕੀਤੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਲ ਮੁਲਾਕਾਤ.
*ਔਰਤਾਂ ਦੇ ਸਨਮਾਨ ਲਈ ਵੀਨੂ ਗੋਇਲ ਵੱਲੋਂ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਲ ਮੁਲਾਕਾਤ*
ਬਠਿੰਡਾ, 19 ਜੂਨ ਨਾਰੀ ਸਸ਼ਕਤੀਕਰਨ ਦੇ ਖੇਤਰ ਵਿੱਚ ਸਰਗਰਮ ਸਮਾਜ ਸੇਵਿਕਾ ਅਤੇ ਭਾਜਪਾ ਪੰਜਾਬ ਪ੍ਰਦੇਸ਼ ਮਹਿਲਾ ਮੋਰਚਾ ਦੀ ਕਾਰਕਾਰਨੀ ਮੈਂਬਰ ਵੀਨੂ ਗੋਇਲ ਨੇ ਅੱਜ ਪਟਿਆਲਾ ਵਿੱਚ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਵਿਜਯਾ ਰਾਹਟਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮਹਿਲਾਵਾਂ ਦੇ ਸਨਮਾਨ ਦੀ ਰੱਖਿਆ ਸਬੰਧੀ ਇੱਕ ਮੰਗ ਪੱਤਰ ਸੌਂਪਿਆ। ਵੀਨੂ ਗੋਇਲ ਨੇ ਮੰਗ ਕੀਤੀ ਕਿ ਮਹਿਲਾਵਾਂ ਪ੍ਰਤੀ ਵਰਤੇ ਜਾਂਦੇ ਅਪਮਾਨਜਨਕ ਅਤੇ ਭੱਦੇ ਸ਼ਬਦਾਂ ਉੱਤੇ ਰੋਕ ਲਗਾਉਣ ਲਈ ਪ੍ਰਭਾਵਸ਼ਾਲੀ ਕਾਨੂੰਨੀ ਪ੍ਰਬੰਧ ਕੀਤੇ ਜਾਣ।
