SIR.
*ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਐਸ.ਆਈ.ਆਰ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਕੀਤੀ ਅਹਿਮ ਮੀਟਿੰਗ*
*ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਜਨੀਤਿਕ ਪਾਰਟੀਆਂ ਬੀ.ਐਲ.ਏ-1 ਅਤੇ 2 ਦੀ ਤੁਰੰਤ ਕਰਨ ਨਿਯੁਕਤੀ: ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ*
ਲੁਧਿਆਣਾ, 19 ਜੂਨ:(ਮਨਜੀਤ ਸਿੰਘ ਧੀਮਾਨ )ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ) ਦਾ ਕੰਮ 15 ਜੂਨ, 2026 ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧ ਵਿੱਚ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ ਦੇ ਆਦੇਸ਼ਾਂ ਅਨੁਸਾਰ ਬੀ.ਐਲ.ਏ 1 ਅਤੇ 2 ਨਿਯੁਕਤ ਕਰਨ ਲਈ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨਾਲ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਆਪਣੇ ਦਫਤਰ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਆਪ, ਭਾਜਪਾ, ਕਾਂਗਰਸ, ਬਸਪਾ, ਅਕਾਲੀ ਦਲ ਅਤੇ ਸੀ.ਪੀ.ਆਈ (ਐਮ) ਦੇ ਨੁਮਾਇੰਦੇ ਸ਼ਾਮਲ ਹੋਏ।
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੀ.ਐਲ.ਏ 1 ਅਤੇ 2 ਤੁਰੰਤ ਨਿਯੁਕਤ ਕਰਨ ਲਈ ਕਿਹਾ ਗਿਆ ਅਤੇ ਉਨ੍ਹਾਂ ਵੱਲੋ ਹਦਾਇਤਾਂ ਅਨੁਸਾਰ ਇਹ ਵੀ ਦੱਸਿਆ ਗਿਆ ਕਿ ਹਲਕਾ ਪੱਧਰ 'ਤੇ ਬੀ.ਐਲ.ਏ ਦੀ ਮਿਲਣੀ ਬੀ.ਐਲ.�" ਨਾਲ 20 ਜੂਨ ਤੋਂ 21 ਜੂਨ 2026 ਤੱਕ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਕਰਵਾਈ ਜਾਣੀ ਹੈ। ਬੀ.ਐਲ.�" ਵੱਲੋ ਬੀ.ਐਲ.ਏ-2 ਨਾਲ ਵੀ 23 ਜੂਨ ਤੋਂ 24 ਜੂਨ 2026 ਤੱਕ ਪੋਲਿੰਗ ਸਟੇਸ਼ਨ/ਜਨਤਕ ਥਾਵਾਂ ਤੇ ਮੀਟਿੰਗ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫਸਰ ਵੱਲੋ ਸਮੂਹ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਜਿਨ੍ਹਾਂ ਪੋਲਿੰਗ ਬੂਥਾਂ ਤੇ 1200 ਤੋਂ ਵੱਧ ਵੋਟਾਂ ਹੋਣਗੀਆਂ, ਉਨ੍ਹਾਂ ਪੋਲਿੰਗ ਬੂਥਾਂ ਦੀ ਈ.ਆਰ.�" ਵੱਲੋ ਰੈਸਨਾਲਾਈਜੇਸ਼ਨ 24 ਜੁਲਾਈ 2026 ਤੱਕ ਕੀਤੀ ਜਾਣੀ ਹੈ। ਜੇਕਰ ਕੋਈ ਬਿਲਡਿੰਗ ਤਬਦੀਲ ਹੋਣ ਵਾਲੀ ਹੈ ਤਾਂ ਇਸ ਸਬੰਧੀ ਲਿਖਤੀ ਰਿਪੋਰਟ ਅਤੇ ਆਪਣੇ ਸੁਝਾਅ ਇੱਕ ਹਫਤੇ ਦੇ ਅੰਦਰ ਜ਼ਿਲ੍ਹਾ ਚੋਣ ਦਫਤਰ ਵਿਖੇ ਭੇਜਣੇ ਯਕੀਨੀ ਬਣਾਏ ਜਾਣ।
