ਜਗਰਾਓਂ ਦੇ ਫਰਿਸਕੋ ਆਰਟਿਸਟ ਗੁਰਪ੍ਰੀਤ ਸਿੰਘ ਮਾਣਕੂ ਨੂੰ ਰਾਸ਼ਟਰਪਤੀ ਪੁਰਸਕਾਰ .
ਜਗਰਾਓਂ ਨਾਲ ਸੰਬੰਧਤ ਮਸ਼ਹੂਰ ਫਰਿਸਕੋ ਆਰਟਿਸਟ ਗੁਰਪ੍ਰੀਤ ਸਿੰਘ ਮਣਕੂ ਨੇ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ। ਰਾਸ਼ਟਰਪਤੀ ਭਵਨ ਵਿੱਚ 10 ਦਿਨਾਂ ਤੱਕ ਰਹਿ ਕੇ ਉਨ੍ਹਾਂ ਨੇ ਸਿੱਖ ਮਿਨੀਏਚਰ ਅਤੇ ਮੋਰਾਕਾਸ਼ੀ ਲਘੂ ਚਿੱਤਰ ਸ਼ੈਲੀ ਵਿੱਚ ਵਿਸ਼ੇਸ਼ ਕਲਾ ਕਿਰਤ ਤਿਆਰ ਕੀਤੀ, ਜਿਸ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਬੇਹੱਦ ਸਰਾਹਿਆ ਗਿਆ।
ਦੱਸ ਦਈਏ ਕਿ 40 ਮਾਹਿਰਾਂ ਦੇ ਸਖ਼ਤ ਚੋਣ ਪੈਨਲ ਵੱਲੋਂ ਚੁਣੇ ਗਏ ਗੁਰਪ੍ਰੀਤ ਮਣਕੂ ਨੇ ਕਿਹਾ ਕਿ ਇਹ ਸਨਮਾਨ ਕੇਵਲ ਉਨ੍ਹਾਂ ਦੀ ਨਿੱਜੀ ਪ੍ਰਾਪਤੀ ਨਹੀਂ, ਸਗੋਂ ਜਗਰਾਓਂ, ਪੰਜਾਬ ਅਤੇ ਪੂਰੀ ਸਿੱਖ ਕੌਮ ਲਈ ਮਾਣ ਦਾ ਪਲ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਪ੍ਰੀਤ ਮਣਕੂ ਇਹ ਮਾਣ ਹਾਸਲ ਕਰਨ ਵਾਲੇ ਪਹਿਲੇ ਸਿੱਖ ਫਰਿਸਕੋ ਆਰਟਿਸਟ ਬਣੇ ਹਨ।
ਕਾਬਿਲੇਗੌਰ ਹੈ ਕਿ ਜਗਰਾਓਂ ਦੀ ਧਰਤੀ ਤੋਂ ਉੱਠੀ ਕਲਾ ਅੱਜ ਰਾਸ਼ਟਰਪਤੀ ਭਵਨ ਤੱਕ ਪਹੁੰਚ ਚੁੱਕੀ ਹੈ। ਗੁਰਪ੍ਰੀਤ ਮਣਕੂ ਦੀ ਇਹ ਉਪਲਬਧੀ ਪੰਜਾਬ ਦੀ ਰਵਾਇਤੀ ਕਲਾ ਨੂੰ ਰਾਸ਼ਟਰੀ ਪੱਧਰ 'ਤੇ ਨਵੀਂ ਪਛਾਣ ਦਿਵਾਉਣ ਵਾਲਾ ਇਤਿਹਾਸਕ ਪਲ ਬਣ ਗਈ ਹੈ।
