ਸਰਕਾਰ ਤੁਹਾਡੇ ਦੁਆਰ ਸਕੀਮ ਦਾ ਲੱਖਾਂ ਲੋਕਾਂ ਨੇ ਲਾਭ ਲਿਆ.

ਸਰਕਾਰ, ਤੁਹਾਡੇ ਦੁਆਰ' ਸਕੀਮ ਦੇ ਤਹਿਤ, ਪੰਜਾਬ ਸਰਕਾਰ ਦੀ 1076 ਹੈਲਪਲਾਈਨ ਅਤੇ ਘਰ-ਘਰ ਸੇਵਾਵਾਂ ਪਹੁੰਚਾਉਣ (ਡੋਰਸਟੈਪ ਡਿਲੀਵਰੀ) ਦੀ ਪ੍ਰਣਾਲੀ ਲੋਕਾਂ ਦੇ ਸਰਕਾਰੀ ਕੰਮ ਕਰਵਾਉਣ ਦੇ ਤਰੀਕੇ ਨੂੰ ਬਦਲ ਰਹੀ ਹੈ। ਇਸ ਸੁਵਿਧਾ ਨਾਲ ਹੁਣ ਸਰਕਾਰੀ ਕੰਮਾਂ ਵਿੱਚ ਦੇਰੀ ਘੱਟ ਹੋ ਰਹੀ ਹੈ, ਵਿਚੋਲਿਆਂ 'ਤੇ ਨਿਰਭਰਤਾ ਖ਼ਤਮ ਹੋ ਰਹੀ ਹੈ ਅਤੇ ਪ੍ਰਸ਼ਾਸਨ ਦਾ ਕੰਮਕਾਜ ਵਧੇਰੇ ਪਾਰਦਰਸ਼ੀ ਤੇ ਜਨਤਾ ਦੇ ਅਨੁਕੂਲ ਬਣ ਰਿਹਾ ਹੈ।

ਇਸ ਤਕਨਾਲੋਜੀ-ਅਧਾਰਤ ਪ੍ਰਣਾਲੀ ਨੇ ਨਾਗਰਿਕਾਂ ਨੂੰ 3.10 ਲੱਖ ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਇਸ ਦੇ ਨਾਲ ਹੀ ਵੱਖ-ਵੱਖ ਵਿਭਾਗਾਂ ਵਿੱਚ ਬਕਾਇਆ ਪਏ ਕੰਮਾਂ (ਪੈਂਡੈਂਸੀ) ਦੀ ਦਰ ਘਟ ਕੇ ਮਹਿਜ਼ 0.33 ਫ਼ੀਸਦੀ ਰਹਿ ਗਈ ਹੈ।