ਇੰਸਟਰਕਟਰਾਂ ਦੀ ਭਰਤੀ.

*ਸਰਕਾਰੀ ਆਈ.ਟੀ.ਆਈ. ਲਾਢੋਵਾਲ ਐਟ ਹੁਸੈਨਪੁਰਾ ’ਚ ਇੰਸਟਰੱਕਟਰਾਂ ਦੀ ਭਰਤੀ*

ਲੁਧਿਆਣਾ, 17 ਜੂਨ (000) - ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ  ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਰਕਾਰੀ ਆਈ.ਟੀ.ਆਈ. ਲਾਡੋਵਾਲ ਐਟ ਹੁਸੈਨਪੁਰਾ (ਲੁਧਿਆਣਾ) ਵਿਖੇ ਇੰਸਟਰੱਕਟਰਾਂ ਦੀ ਭਰਤੀ ਕੀਤੀ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਅਕਾਦਮਿਕ ਸ਼ੈਸ਼ਨ 2026-27 ਲਈ, ਫਿਟਰ-1, ਇਲੈਕਟ੍ਰੀਸ਼ਨ-1 ਅਤੇ ਇੰਡਸਟਰੀਅਲ ਰੋਬੋਟਿਕ ਐਂਡ ਡਿਜੀਟਲ ਮੈਨੁਫੈਕਚਰਿੰਗ ਟੈਕਨੀਸੀਅਨ-1 ਟਰੇਡਾਂ ਲਈ ਗੈਸਟ ਫੈਕਲਟੀ ਆਧਾਰ ਤੇ ਬਿਲਕੁਲ ਆਰਜੀ ਤੌਰ ’ਤੇ ਟਰੇਡ ਵਾਇਜ ਇੰਸਟਰੱਕਟਰਾਂ ਦੀ ਜਰੂਰਤ ਹੈ।

ਮਾਨਭੇਟਾ ਫਿਕਸ 15000/- ਰੁਪਏ ਮਹੀਨਾ ਦਿੱਤੀ ਜਾਵੇਗੀ। ਡਿਪਟੀ ਡਾਇਰੈਕਟਰ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਲੁਧਿਆਣਾ ਵੱਲੋਂ ਯੋਗ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗਤਾ ਤਜਰਬੇ ਅਤੇ ਹੋਰ ਵੇਰਵਿਆ ਲਈ http://dgt.gov.in/cts-details ਵੈਬਸਾਈਟ ’ਤੇ ਦੇਖਿਆ ਜਾ ਸਕਦਾ ਹੈ। 

ਉਹਨਾ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੀਆਂ ਅਰਜੀਆਂ ਅਤੇ ਅਸਲ ਦਸਤਾਵੇਜ ਮਿਤੀ 22.06.2026 ਨੂੰ ਇੰਟਰਵਿਉ ਦੇ ਸਥਾਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲਾਡੋਵਾਲ ਐਟ ਹੁਸੈਨਪੁਰਾ, ਲੁਧਿਆਣਾ ਵਿਖੇ ਨਾਲ ਲੈ ਕੇ ਜਾਣ।

ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।