ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ਹੋਈ ਕੰਟਰੋਲ ਤੋਂ ਬਾਹਰ : ਵਿਕਰਮ ਸਿੰਘ ਬਾਜਵਾ .
ਸਾਹਨੇਵਾਲ/ ਕੁਹਾੜਾ 17 ਜੂਨ (ਰਵੀ ਭਾਟੀਆ) : ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਜਿਸ ਕਰਕੇ ਹਰ ਵਰਗ ਡਰ ਅਤੇ ਸਹਿਮ ਦੇ ਮਾਹੌਲ ਵਿੱਚੋਂ ਰਿਹਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦੀ ਵਿਕਰਮ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ਤੇ ਵਰਕਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਕੀਤਾ ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਹਰ ਰੋਜ਼ ਲੁੱਟਾਂ ਖੋਹਾਂ ਅਤੇ ਕਤਲ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਅੰਦਰ ਜਿਸ ਵੀ ਵਿਅਕਤੀ ਦਾ ਥੋੜਾ ਬਹੁਤ ਰੋਜ਼ਗਾਰ ਚੱਲਦਾ ਹੈ। ਉਸ ਨੂੰ ਗੈਂਗਸਟਰਾਂ ਵੱਲੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ। ਕਿ ਜਿਹੜਾ ਕੋਈ ਇਹਨਾਂ ਗੈਂਗਸਟਰਾਂ ਦੀ ਗੱਲ ਨਹੀਂ ਮੰਨਦਾ ਉਸ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਪੰਜਾਬ ਸਰਕਾਰ ਇਹ ਸਾਰੇ ਹਾਲਾਤਾਂ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ, ਕੌਂਸਲਰ ਕਮਲਜੀਤ ਸਿੰਘ ਬੋਪਾ ਰਾਏ, ਸਰਪੰਚ ਰਾਜਦੀਪ ਸਿੰਘ ਬਿਲਗਾ, ਸਰਪੰਚ ਸਤਵੰਤ ਸਿੰਘ ਗਰਚਾ, ਬੂਟਾ ਬਿਲਗਾ ਆਦਿ ਹਾਜ਼ਰ ਸਨ।
