ਆਊਟਸੋਰਸ ਠੇਕਾ ਸੰਘਰਸ਼ ਕਮੇਟੀ ਵੱਲੋਂ ਧਰਨਾ.

 ਬਿਜਲੀ ਮੰਤਰੀ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ , ਪਟਿਆਲਾ ਵਿਖੇ ਬੇਰੁਜ਼ਗਾਰ  ਅਪ੍ਰੇੈਟਿਸਸ਼ਿਪ ਲਾਈਨਮੈਨਾਂ, ਸੇਵਾ ਕੇਂਦਰ ਠੇਕਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਅਤੇ ਮੁਲਾਜ਼ਮਾ ਦੇ ਸਾਂਝੇ ਫਰੰਟ ਦੇ  ਸੰਘਰਸ਼ ਦੀ ਹਮਾਇਤ ਕਰਨ ਦਾ ਅੇੈਲਾਨ


ਖੰਨਾ,!13 ਜੂਨ (ਮਨਜੀਤ ਸਿੰਘ ਧੀਮਾਨ )--=
(ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਦੇ ਕਨਵੀਨਰ ਮਲਕੀਤ ਸਿੰਘ ਕੋਕਨਵੀਨਰ ਗੁਰਸੇਵਕ ਸਿੰਘ ਮੋਹੀ ਅਤੇ ਪਰਮਜੀਤ ਸਿੰਘ ਅੇੈਡਵੋਕੇਟ ਸੱਕਤਰ ਜਗਦੇਵ ਸਿੰਘ ਨੇ ਪ੍ਰੈੱਸ ਨੂੰ ਸਾਝੇ ਰੂਪ ਵਿੱਚ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਆਓੁੋਟ ਸੋਰਸਿਸ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਵੱਲੋਂ ਮਿਤੀ 15.6.26. ਨੂੰ ਬਿਜਲੀ ਮੰਤਰੀ  ਤਰਨਪ੍ਰੀਤ ਸਿੰਘ  ਸੌਂਧ ਦੀ ਕੋਠੀ ਅੱਗੇ ਕੀਤੇ ਜਾ ਰਹੇ ਧਰਨੇ ਵਿੱਚ ਓਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਸਮੂਲੀਅਤ ਕਰਨ ਲਈ ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਵਿੱਚ ਸਾਮਲ ਵੱਖ ਵੱਖ ਯੂਨੀਅਨਾ ਦੇ ਮੈਬਰ ਅਤੇ ਅਹੁਦੇਦਾਰ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਮਿਤੀ 15.6.26  ਨੂੰ ਸਮਾ ਸਵੇਰੇ 11.30 ਵਜੇ ਅਮਲੋਹ ਰੋਡ ਪੈਟਰੋਲ ਪੰਪ ਕੋਲ  ਇਕੱਠੇ ਹੋ ਕੇ ਧਰਨੇ ਵਿੱਚ ਸਾਮਲ ਹੋਣ ਦੀ  ਕਿਰਪਾਲਤਾ ਕੀਤੀ ਜਾਵੇ .ਆਗੂਆਂ ਨੇ ਸਮੂਹ ਯੂਨੀਅਨਾ ਦੇ ਸਾਥੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ  ਨਿੱਜੀਕਰਨ ਦੀ ਨੀਤੀ ਨੂੰ ਤੱਦੀ ਨਾਲ ਲਾਗੂ ਕਰਕੇ ਪਿਛਲੇ ਸਮੇਂ ਦੌਰਾਨ ਸੰਘਰਸ਼ ਕਰਕੇ ਪ੍ਰਾਪਤ ਕੀਤੀਆਂ ਮੰਗਾਂ ਨੂੰ ਖਤਮ ਕਰਨ ਦਾ ਰੋਲ ਨਿਭਾਉਂਦੇ ਹੋਏ ਵੱਖ ਵੱਖ ਯੂਨੀਅਨਾ ਨਾਲ ਮੀਟਿੰਗ ਕਰਕੇ ਕੀਤੇ  ਫੈਸਲਿਆ ਨੂੰ ਲਾਗੂ ਕਰਨ ਤੋਂ ਪੈਰ ਪਿਛੇ ਖਿੱਚ ਰਹੀ ਹੈ.ਇਸੇ ਤਰ੍ਹਾਂ ਪਾਵਰਕਾਮ ਅਤੇ ਟਰਾਂਸਕੋ ਦੀ ਮਨੈਜਮੇੈਟ ਕਰ ਰਹੀ ਜਿਵੇ ਸੇਵਾ ਕੇਂਦਰ ਦੇ ਠੇਕਾ ਮੁਲਾਜ਼ਮਾ ਅਤੇ ਬੇਰੁਜ਼ਗਾਰ ਅਪ੍ਰੈਟਸਸਿਪ ਕਾਮਿਆਂ ਨਾਲ ਅਤੇ ਮੁਲਾਜ਼ਮ ਅਤੇ ਪੈਨਸ਼ਨਰ ਸਾਝਾ ਫਰੰਟ ਨਾਲ ਮੀਟਿੰਗਾ  ਕਰਕੇ ਪਿਛੇ ਹਟਕੇ ਕੀਤੇ ਫੈਸਲਿਆ ਨੂੰ ਲਾਗੂ ਨਹੀ ਕੀਤਾ ਜਾ ਰਿਹਾ ਜਿਸ ਦਾ   ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਵੱਲੋਂ ਨਿੰਦਾ ਕਰਦੇ ਹੋਏ ਵਿਰੋਧ ਕੀਤਾ ਜਾ ਰਿਹਾ ਹੈ.ਵੱਖ ਵੱਖ  ਯੂਨੀਅਨ ਦੇ ਆਗੂਆਂ ਸ਼ੀ ਜਸਵੀਰ ਸਿੰਘ ਅਸਗਿਰੀਪੁਰ ਬੀ.ਕੇ.ਯੂ ਓੁਗਰਾਹਾ, ਕਾਮਰੇਡ ਗੁਰਮੀਤ ਸਿੰਘ ਜਨਰਲ ਮਜ਼ਦੂਰ ਯੂਨੀਅਨ ਜਸਵਿੰਦਰ ਸਿੰਘ ਬਲਵੀਰ ਸਿੰਘ ਬੁੱਧ ਸਿੰਘ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ.ਖੰਨਾ ਅਤੇ ਤਰਸੇਮ ਲਾਲ ਸਾਬਕਾ ਸਰਕਲ ਸੱਕਤਰ ਟੀ.ਅੇੇੈਸ.ਯੂ ਖੰਨਾ ਵੱਲੋਂ  ਸੰਘਰਸ਼ ਕਰਦੀਆਂ ਯੂਨੀਅਨਾ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਵੱਧ ਤੋਂ ਵੱਧ ਸਾਝੇ ਸੰਘਰਸ਼ਾਂ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ ਅਤੇ ਮਿਤੀ 15.6.26.ਨੂੰ ਖੰਨਾ ਵਿਖੇ ਮੰਤਰੀ ਦੀ ਕੋਠੀ ਅੱਗੇ ਦਿੱਤੇ ਸਮੇਂ ਅਨੁਸਾਰ ਪਹੁੰਚਣ ਦੀ ਅਪੀਲ ਕੀਤੀ।