ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦਾ ਸਨਮਾਨ.

ਪਿੰਡ ਜਲਣਪੁਰ ਦੇ ਨਗਰ ਨਿਵਾਸੀਆਂ ਵੱਲੋਂ  ਜਗਰੂਪ ਸਿੰਘ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਨੂੰ ਕੀਤਾ ਸਨਮਾਨਿਤ

ਖੰਨਾ 13 ਜੂਨ  (ਮਨਜੀਤ ਸਿੰਘ ਧੀਮਾਨ)--- ਅੱਜ ਗ੍ਰਾਮ ਪੰਚਾਇਤ ਪਿੰਡ ਜੱਲ੍ਹਣਪੁਰ, ਆਮ ਆਦਮੀ ਪਾਰਟੀ ਦੇ ਸਮੂਹ ਵਰਕਰ ਸਾਹਿਬਾਨ ਅਤੇ ਨਗਰ ਨਿਵਾਸੀਆਂ ਵੱਲੋਂ  ਜਗਰੂਪ ਸਿੰਘ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਅਤੇ ਸ. ਇਕਬਾਲ ਸਿੰਘ, ਮੈਂਬਰ ਬਲਾਕ ਸੰਮਤੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਸ. ਜਗਰੂਪ ਸਿੰਘ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਪਿੰਡ ਦੀ ਡਿਵੈਲਪਮੈਂਟ ਲਈ ਵਿਸ਼ੇਸ਼ ਗਰਾਂਟਾਂ ਦੇਣ ਦਾ ਵਾਅਦਾ ਵੀ ਕੀਤਾ।
ਇਸ ਸਮੇ ਸਰਪੰਚ ਸੁਖਵਿੰਦਰ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਲਖਵਿੰਦਰ ਸਿੰਘ, ਪੰਚ ਜੰਗ ਸਿੰਘ, ਪੰਚ ਨਿਰਮਲ ਸਿੰਘ, ਪੰਚ ਸੰਦੀਪ ਕੌਰ, ਪੰਚ ਮਨਪ੍ਰੀਤ ਕੌਰ,  ਅਵਤਾਰ ਸਿੰਘ ਅੜ੍ਹਤੀਆ,  ਜਸਪਾਲ ਸਿੰਘ, .ਗੁਰਨਾਮ ਸਿੰਘ,  ਅਮਨਦੀਪ ਸਿੰਘ  ਸਰਦਾਰ ਅਮਰਜੀਤ ਸਿੰਘ(ਆਮ ਆਦਮੀ ਪਾਰਟੀ)  ਲਖਵੀਰ ਸਿੰਘ (ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀ), . ਹਰਮਲ ਸਿੰਘ (ਸਾਬਕਾ ਸਰਪੰਚ), ਸ. ਨਿਰਮਲ ਸਿੰਘ ਧਰਮਜੀਤ ਸਿੰਘ,ਗੁਰਮੇਲ ਸਿੰਘ  ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ  ਸਨ l ਇਸ ਮੌਕੇ ਗੁਰਮੇਲ ਸਿੰਘ ਵਰਿੰਦਰ ਸਿੰਘ  ਵਰਿੰਦਰ ਸਿੰਘ ਸੰਦੀਪ ਸਿੰਘ ਸਨੀ ਧੀਮਾਨ ਵੀ ਮੌਜੂਦ ਸਨ l