ਜਨਗਣਨਾ ਟੀਮ ਦਾ ਸਨਮਾਨ.

ਐਸ.ਡੀ.ਐਮ.ਮੈਡਮ ਸਵਾਤੀ ਟਿਵਾਣਾ ਨੇ ਕੀਤਾ ਸਨਮਾਨ


- *ਜਨਗਣਨਾ ਕਾਰਜ ਵਿੱਚ ਖੰਨਾ ਤਹਿਸੀਲ ਨੇ ਮਾਰੀ ਬਾਜੀ* 
- 158 ਐਚ.ਐਲ.ਬੀ.ਦਾ ਕਾਰਜ ਸਮੇਂ ਤੋਂ ਪਹਿਲਾਂ ਕੀਤਾ ਮੁਕੰਮਲ* 

ਖੰਨਾ,11ਜੂਨ (ਮਨਜੀਤ ਸਿੰਘ ਧੀਮਾਨ)-ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਦਾ ਕਾਰਜ ਕਾਰਜ 15 ਮਈ ਤੋਂ 13 ਜੂਨ ਤੱਕ ਪੂਰੇ ਦੇਸ਼ ਵਿੱਚ ਜੋਰ ਸ਼ੋਰ ਅਤੇ ਉਤਸ਼ਾਹ ਨਾਲ ਚੱਲ ਰਿਹਾ ਹੈ। ਦੇਸ਼ ਦੇ ਇਸ ਮਹਾਨ ਕਾਰਜ ਨੂੰ ਸਫਲ ਬਣਾਉਣ ਲਈ ਤਹਿਸੀਲ ਖੰਨਾ ਦੀ ਜਨਗਣਨਾ ਟੀਮ ਨੇ ਐਸ.ਡੀ.ਐਮ.ਮੈਡਮ ਸਵਾਤੀ ਟਿਵਾਣਾ ਅਤੇ ਚਾਰਜ ਅਫਸਰ ਨਾਇਬ ਤਹਿਸੀਲਦਾਰ ਸ. ਗੁਰਚਰਨ ਸਿੰਘ ਦੀ ਅਗਵਾਈ ਵਿੱਚ ਪੂਰੀ ਦ੍ਰਿੜਤਾ ਉਤਸ਼ਾਹ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਜਿਸ ਦੀ ਬਦੌਲਤ ਖੰਨਾ ਤਹਿਸੀਲ  158 ਐਚ. ਐਲ.ਬੀ.ਦਾ ਕਾਰਜ  ਸਮੇਂ ਤੋਂ ਪਹਿਲਾਂ 6 ਜੂਨ ਤੱਕ ਮੁਕੰਮਲ ਕਰਕੇ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਵਿੱਚੋਂ ਪਹਿਲੇ ਸਥਾਨ ਤੇ ਰਹੀ। ਇਸ ਮੌਕੇ ਐਸ.ਡੀ.ਐਮ. ਮੈਡਮ ਸਵਾਤੀ ਟਿਵਾਣਾ ਵੱਲੋਂ  ਜਨਗਨਣਾ ਟੀਮ ਇੰਚਾਰਜ ਸ. ਅਵਤਾਰ ਸਿੰਘ, ਡਾ. ਬਲਰਾਮ ਸ਼ਰਮਾ, ਅਮਨਦੀਪ ਸਿੰਘ, ਨਰਿੰਦਰ ਸਿੰਘ, ਹਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਟੀਮ ਵੱਲੋਂ ਨਿਭਾਈਆਂ ਉਤਕ੍ਰਿਸਟ ਸੇਵਾਵਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਜਨਗਣਨਾ ਟੀਮ  ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਟੀਮ ਦੀ ਮਿਹਨਤ, ਲਗਨ ਅਤੇ ਦ੍ਰਿੜਤਾ ਸਦਕਾ ਖੰਨਾ ਤਹਿਸੀਲ ਦਾ ਨਾਮ ਜ਼ਿਲ੍ਹੇ ਵਿੱਚ ਰੌਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਇਸ ਮਹਾਨ ਕਾਰਜ ਵਿੱਚ ਵਿਸ਼ੇਸ਼ ਸੇਵਾਵਾਂ ਨਿਭਾਉਣ ਸਦਕਾ ਦੋ ਸੁਪਰਵਾਈਜ਼ਰਾਂ  ਅਵਤਾਰ ਸਿੰਘ ਅਤੇ ਕੁਲਵਿੰਦਰ ਸਿੰਘ ਅਤੇ ਦੋ ਗਿਣਤੀਕਾਰਾਂ ਜਸਵੀਰ ਕੌਰ ਰਾਮਗੜ੍ਹ ਅਤੇ ਅਰਸ਼ਦੀਪ ਕੌਰ ਮਲਕਪੁਰ ਦੇ ਨਾਮ ਸਨਮਾਨ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭੇਜ ਦਿੱਤੇ ਗਏ ਹਨ। ਵਰਨਣਯੋਗ  ਹੈ ਇਸ ਤੋਂ ਪਹਿਲਾਂ ਵੀ  ਖੰਨਾ ਤਹਿਸੀਲ ਵੱਲੋਂ 20 ਗਿਣਤੀਕਾਰਾਂ  ਨੂੰ ਆਪਣਾ ਕਾਰਜ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਕਰਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ।