ਡਰਾਈਵਿੰਗ ਲਾਇਸੈਂਸ ਦੀ ਵਧੇਗੀ ਮਿਆਦ .
ਹੁਣ ਬਾਰ ਬਾਰ ਰੀਨਿਊ ਕਰਵਾਉਣ ਦਾ ਮੁੱਕੇਗਾ ਝੰਜਟ
ਨਵੀਂ ਦਿੱਲੀ: ਸਰਕਾਰ ਵੱਲੋਂ ਵਾਹਨ ਚਾਲਕਾਂ ਨੂੰ ਜਲਦੀ ਹੀ ਇਕ ਵੱਡਾ ਤੋਹਫ਼ਾ ਦਿੱਤੇ ਜਾਣ ਦੀ ਉਮੀਦ ਹੈ। ਡਰਾਈਵਿੰਗ ਲਾਇਸੈਂਸ ਦੀ ਮਿਆਦ 20 ਸਾਲ ਤੋਂ ਵਧਾ ਕੇ 50 ਸਾਲ ਕੀਤੇ ਜਾਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਦੇ ਸੜਕ ਪਰਿਵਹਨ ਮੰਤਰਾਲੇ ਦੇ ਇਕ ਸੂਤਰ ਅਨੁਸਾਰ ਸਰਕਾਰ ਕੋਲ ਨਿਯਮਾਂ ਵਿਚ ਫੇਰਬਦਲ ਦੇ ਕਈ ਸੁਝਾਅ ਆਏ ਹਨ, ਜਿਹਨਾਂ ਵਿੱਚੋਂ ਇੱਕ ਇਹ ਵੀ ਹੈ। ਇਸ ਨਾਲ ਵਾਹਨ ਚਾਲਕਾਂ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਬਾਰ ਬਾਰ ਰਿਨਿਊ ਕਰਵਾਉਣ ਦਾ ਝੰਝਟ ਮੁੱਕ ਜਾਵੇਗਾ।
