ਕੁਦਰਤ ਨਾਲ ਖਿਲਵਾੜ.

ਵਣ ਰੇਂਜ ਸਮਰਾਲਾ ਚ ਆਏ ਦਿਨ ਕੁਦਰਤ ਨਾਲ ਹੋ ਰਿਹਾ ਖਿਲਵਾੜ, ਰੇਂਜ ਦੇ ਅਧਿਕਾਰੀ ਤੇ ਕਰਮਚਾਰੀ ਜਾਪਦੇ ਨੇ ਖਾਮੋਸ਼  ਬੈਨੀਪਾਲ 

ਖੰਨਾ, 4 ਜੂਨ (ਮਨਜੀਤ ਸਿੰਘ ਧੀਮਾਨ )---ਆਏ ਦਿਨ ਅੱਤ ਦੀ ਗਰਮੀ ਪੈਣ ਨਾਲ ਲੋਕਾਂ ਦਾ ਆਪਣੇ ਘਰਾਂ ਚੋਂ ਨਿਕਲਣ ਮੁਸ਼ਕਿਲ ਹੋਇਆ ਪਿਆ ਹੈ ਜੇਕਰ ਦੇਖਿਆ ਜਾਵੇ ਤਾਂ ਇਸ ਅੱਤ ਦੀ ਪੈ ਰਹੀ ਗਰਮੀ ਦੇ ਅਸੀ ਖ਼ੁਦ ਜ਼ਿੰਮੇਵਾਰ ਹਾਂ ਲੋਕ ਆਏ ਦਿਨ ਕੁਦਰਤ ਨਾਲ ਖਿਲਵਾੜ ਕਰਕੇ ਵਣ ਰੇਂਜ ਸਮਰਾਲਾ ਦੀਆਂ ਸੜਕਾਂ ਦੇ ਕੰਢੇ ਖੜ੍ਹੇ ਹਰੇ ਭਰੇ ਦਰੱਖਤਾਂ ਨੂੰ ਅੱਗ ਲਗਾ ਰਿਹੈ ਹਨ ਇਸ ਸਬੰਧੀ  ਵਣ ਰੇਂਜ ਸਮਰਾਲਾ ਦੇ ਅਧਿਕਾਰੀ ਤੇ ਕਰਮਚਾਰੀ ਖਾਮੋਸ਼ ਜਾਪਦੇ ਹਨ ਭਾਵੇਂ ਪੰਜਾਬ ਸਰਕਾਰ ਵੱਲੋਂ ਹਰ ਕੰਮਕਾਜ ਲਈ ਵੱਖੋ ਵੱਖਰੇ ਮਹਿਕਮੇ ਬਣਾਏ ਹੋਏ ਹਨ ਜਿਹਨਾਂ ਵਿੱਚੋਂ ਜੰਗਲਾਤ ਵਿਭਾਗ ਦਾ ਮੁੱਖ ਮੰਤਵ ਇਹ ਹੈ ਕਿ ਜੇਕਰ ਕੋਈ ਵਿਅਕਤੀ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਵਿਅਕਤੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਵੀ ਅਧਿਕਾਰ ਜੰਗਲਾਤ ਵਿਭਾਗ ਕੋਲ ਹੈ। ਜੇਕਰ ਜ਼ਮੀਨੀ ਹਕੀਕਤ ਤੇ ਦੇਖਿਆ ਜਾਵੇ ਤਾਂ ਵਣ ਰੇਂਜ ਸਮਰਾਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੇ ਰੇਂਜ ਅੰਦਰ ਹੁੰਦੇ ਨੁਕਸਾਨ ਦੀ ਕਦੇ ਸਾਰ ਨਹੀਂ ਲਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਸਿਖ਼ਰ ਦੁਪਹਿਰ ਸਮਰਾਲਾ-ਬੀਜਾ ਰੋਡ ਤੋਂ ਲੰਘ ਰਿਹੈ ਸੀ ਤਾਂ ਉਹਨਾਂ ਦੇਖਿਆ ਕਿ ਰੋਡ ਉਪਰ ਖੜ੍ਹੇ ਹਰੇ  ਭਰੇ ਦਰੱਖਤ ਤੇ ਬੂਟੇ ਸ਼ਰੇਆਮ ਅੱਗ ਦੀ ਭੇਂਟ ਚੜ੍ਹ ਰਿਹੈਂ ਸਨ ਤਾਂ ਉਹਨਾਂ ਨੇ ਕਾਰ ਰੋਕ ਕੇ ਇਹਨਾਂ ਦੀਆਂ ਫ਼ੋਟੋਆਂ ਆਪਣੇ ਕੈਮਰੇ ਵਿੱਚ ਕੈਦ ਕਰ ਲਈਆਂ। 
ਬੈਨੀਪਾਲ ਨੇ ਕਿਹਾ ਕਿ ਇਸੇ ਤਰ੍ਹਾਂ ਸਮਰਾਲਾ ਤੋਂ ਖੰਨਾ ਰੋਡ ਉਪਰ ਜੋਂ ਦਰੱਖ਼ਤ ਖੜ੍ਹੇ ਹਨ ਉਹਨਾਂ ਵਿੱਚੋਂ ਜ਼ਿਆਦਾਤਰ ਦਰੱਖ਼ਤ ਅੱਗ ਦੀ ਲਪੇਟ ਵਿੱਚ ਆ ਚੁੱਕੇ ਹਨ ਜੋਂ ਸੜਕ ਉੱਪਰੋਂ ਲੰਘਣ ਵਾਲੇ ਹਰ ਇੱਕ ਰਾਹਗੀਰ ਸਾਫ਼ ਦਿਖਾਈ ਦਿੰਦੇ ਹਨ ਪ੍ਰੰਤੂ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਇਸ ਪਾਸੇ ਧਿਆਨ ਨਹੀਂ ਦਿੰਦੇ। ਬੈਨੀਪਾਲ ਨੇ ਕਿਹਾ ਜੰਗਲਾਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਰ ਮਹੀਨੇ ਸਰਕਾਰ ਤੋਂ ਤਨਖਾਹਾਂ ਲੱਖਾਂ ਰੁਪਏ ਲੈਂਦੇ ਹਨ ਪਰੰਤੂ ਵਿਭਾਗ ਅਧਿਕਾਰੀ ਤੇ ਕਰਮਚਾਰੀ  ਕੁਦਰਤ  ਨਾਲ ਖਿਲਵਾੜ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਤੋਂ ਪਾਸਾ ਵੱਟ ਰਿਹੈ ਹਨ। ਜਦੋਂ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੁੱਖ ਡਿਊਟੀ ਕੁਦਰਤ ਦੀ ਸੇਵਾ ਸੰਭਾਲ ਕਰਨਾ ਹੁੰਦਾ ਹੈ। ਵਣ ਰੇਂਜ ਸਮਰਾਲਾ ਦੇ ਅਧਿਕਾਰੀ ਤੇ ਕਰਮਚਾਰੀ ਤੱਪਦੀ ਗਰਮੀ ਵਿੱਚ ਆਪਣੇ ਦਫ਼ਤਰਾਂ ਵਿੱਚ ਬੈਠਕੇ ਆਨੰਦ ਮਾਣਦੇ ਹਨ।
 ਬੈਨੀਪਾਲ ਨੇ ਕਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਵਣ ਰੇਂਜ ਸਮਰਾਲਾ ਦੇ ਅਧੀਨ ਪੈਂਦੀਆਂ ਸੜਕਾਂ ਦੇ ਕਿਨਾਰਿਆਂ ਤੇ ਖੜੇ ਦਰੱਖਤਾਂ ਨੂੰ ਸ਼ਰੇਆਮ ਅੱਗ ਦੀਆਂ ਲਪਟਾਂ ਦੀ ਭੇਂਟ ਚੜ੍ਹਿਆ ਜਾ ਰਿਹਾ ਹੈ ਜਿਸ ਨਾਲ ਵਾਤਾਵਰਣ ਦਿਨੋਦਿਨ ਗੰਦਲਾਂ ਹੋ ਰਿਹਾ ਹੈ।ਅੱਗ ਦੀ ਲਪੇਟ ਵਿੱਚ ਰੋਜ਼ਾਨਾ ਸੈਂਕੜੇ ਜੀਵ ਜੰਤੂ ਤੇ ਪੰਛੀ ਆਪਣੇ ਘਰੋਂ ਬੇਘਰ ਹੋ ਰਿਹੈ ਹਨ। ਇਸ ਪਾਸੇ ਵੱਲ ਵਣ ਰੇਂਜ ਸਮਰਾਲਾ ਦੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਦਾ ਕੋਈ ਧਿਆਨ ਬੈਨੀਪਾਲ ਨੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਵਣ ਰੇਂਜ ਸਮਰਾਲਾ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ     ਕੁਦਰਤ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਪ੍ਰਤੀ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜੋ ਵਣ ਰੇਂਜ ਸਮਰਾਲਾ ਦੇ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਵਰਤਦੇ ਹਨ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।