ਫਿਲਮ ਕਲਾਕਾਰਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ .

ਫ਼ਿਲਮੀ ਨਿਰਮਾਤਾ ਨਿਰਦੇਸ਼ਕ ਸੁਖਪਾਲ ਸਿੱਧੂ, ਅਦਾਕਾਰ ਟਾਈਗਰ ਹਰਮੀਕ ਸਿੰਘ, ਪਾਲੀ ਮਾਂਗਟ, ਅਦਾਕਾਰਾ ਮਨੀ ਬੋਪਾਰਾਏ ਤੇ ਕਈ ਹੋਰ ਸ਼ਖਸ਼ੀਅਤਾਂ ਦੀ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ 
* ਆਵਾਰਾ ਕੁੱਤਿਆਂ ਨੂੰ ਮਾਰਨ ਦੇ ਮਾਮਲੇ ਦਾ ਕੋਈ ਹੋਰ ਹੱਲ ਕੱਢਿਆ ਜਾਵੇ 
* ਕਿਹਾ - ਇਨਸਾਨ ਹੀ ਨਹੀਂ ਬਲਕਿ ਬੇਜ਼ੁਬਾਨ ਜਾਨਵਰਾਂ ਦੀ ਸੁਰੱਖਿਆ ਤੇ ਭਲਾਈ ਵੀ ਪੰਜਾਬੀਆਂ ਦਾ ਮੁੱਖ ਧਰਮ


ਲੁਧਿਆਣਾ 23 ਮਈ ( ਕੁਲਦੀਪ ਸਿੰਘ ਦੁੱਗਲ ) ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਦ ਪੰਜਾਬ ਸਰਕਾਰ ਵੱਲੋਂ ਅਵਾਰਾ ਕੁੱਤਿਆਂ ਨੂੰ ਮਾਰਨ ਲਈ ਸ਼ੁਰੂ ਕੀਤੀ ਜਾ ਰਹੀ ਕਵਾਇਦ ਦਾ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸੁਖਪਾਲ ਸਿੱਧੂ, ਅਦਾਕਾਰ ਟਾਈਗਰ ਹਰਮੀਕ ਸਿੰਘ, ਅਦਾਕਾਰ ਪਾਲੀ ਮਾਂਗਟ, ਅਦਾਕਾਰਾ ਮਨੀ ਬੋਪਾਰਾਏ ਤੇ ਪੰਜਾਬੀ ਫ਼ਿਲਮ ਸਨਅਤ ਨਾਲ ਜੁੜੀਆਂ ਕਈ ਹੋਰ ਨਾਮਵਰ ਸ਼ਖਸ਼ੀਅਤਾਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਜਿੱਥੇ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਹੱਲ ਦਾ ਕੋਈ ਹੋਰ ਰਸਤਾ ਕੱਢਣ ਦੀ ਪੁਰਜ਼ੋਰ ਅਪੀਲ ਕੀਤੀ ਉੱਥੇ ਆਮ ਪੰਜਾਬੀਆਂ ਨੂੰ ਵੀ ਇਹਨਾਂ ਬੇਜ਼ੁਬਾਨ ਜਾਨਵਰਾਂ ਦੀ ਸੁਰੱਖਿਆ ਤੇ ਭਲਾਈ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਟਾਈਗਰ ਹਰਮੀਕ ਸਿੰਘ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ �"ਰੰਗਜ਼ੇਬ ਦਾ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਪੈਸੇ ਖਰਚਣ ਤੋਂ ਗੁਰੇਜ਼ ਕਰ ਰਹੀ ਹੈ ਜਦਕਿ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਵਿੱਚ ਲਿਖਿਆ ਹੈ ਕਿ ਇਹਨਾਂ ਆਵਾਰਾ ਕੁੱਤਿਆਂ ਲਈ ਸ਼ੈਲਟਰ ਬਣਾ ਕੇ ਉਹਨਾਂ ਦੀ ਨਸਬੰਦੀ ਕੀਤੀ ਜਾਵੇ ਪਰ ਸਰਕਾਰ ਵੱਲੋਂ ਇਹਨਾਂ ਬੇਜ਼ੁਬਾਨਾਂ ਨੂੰ ਮਾਰਨ ਦੀ ਮੁਹਿੰਮ ਹੀ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਚੰਗੇ ਢੰਗ ਨਾਲ ਇਸ ਮੁਹਿੰਮ ਨੂੰ ਚਲਾਵੇ ਤਾਂ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹਾਂਗੇ ਪਰ ਇਹ ਗੈਰ ਮਾਨਵੀ ਕਾਰਵਾਈ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਇਸ ਮਾਮਲੇ ਸਬੰਧੀ ਟਿੱਪਣੀ ਕਰਦਿਆਂ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ, ਅਦਾਕਾਰ ਤੇ ਲੇਖਕ ਸੁਖਪਾਲ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਚੁੱਕਿਆ ਜਾ ਰਿਹਾ ਕਦਮ ਉਸ ਦੀ ਅਣਮਨੁੱਖੀ ਸੋਚ ਦਾ ਪ੍ਰਗਟਾਵਾ ਕਰਦਾ ਹੈ। ਉਹਨਾਂ ਮੋੜ੍ਹਵਾਂ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਪਹਿਲਾਂ ਗੋਲੀ ਨਾਲ ਮਾਰੇ ਉਹਨਾਂ ਮਨੁੱਖੀ ਕੁੱਤਿਆਂ ਦੀ ਲਿਸਟ ਜਾਰੀ ਕਰੇ ਜਿਹਨਾਂ ਨੇ ਮਾਸੂਮ ਧੀਆਂ ਭੈਣਾਂ ਨਾਲ ਵਹਿਸ਼ੀ ਬਲਾਤਕਾਰ ਕੀਤੇ ਨੇ ।  ਅਦਾਕਾਰ ਪਾਲੀ ਮਾਂਗਟ ਨੇ ਕਿਹਾ ਕਿ ਪਰਮਾਤਮਾ ਵੱਲੋਂ ਪੈਦਾ ਕੀਤੇ ਹਰ ਜੀਵ ਜੰਤ ਦਾ ਵੀ ਧਰਤੀ 'ਤੇ ਰਹਿਣ ਦਾ �"ਨਾ ਹੀ ਹੱਕ ਤੇ ਮਹੱਤਵ ਹੈ ਜਿੰਨਾ ਇਨਸਾਨ ਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਸਲੀਕੇ ਨਾਲ ਨਿਪਟਾਰੇ ਲਈ ਕੋਈ ਹੋਰ ਹੱਲ ਕੱਢਣ ਦੀ ਅਪੀਲ ਕੀਤੀ। ਇਸੇ ਮਾਮਲੇ  ਵਿੱਚ ਫਿਲਮ ਅਦਾਕਾਰਾ ਮਨੀ ਬੋਪਾਰਾਏ ਨੇ ਵੀ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬੀ ਸਿਰਫ਼ ਇਨਸਾਨ ਹੀ ਨਹੀਂ ਬਲਕਿ ਬੇਜ਼ੁਬਾਨ ਜਾਨਵਰਾਂ ਦੀ ਸੁਰੱਖਿਆ ਤੇ ਭਲਾਈ ਨੂੰ ਆਪਣਾ ਮੁੱਖ ਧਰਮ ਮੰਨਦੇ ਹਨ ਅਤੇ ਉਹਨਾਂ ਇਸ ਮਾਮਲੇ ਵਿੱਚ ਹਰ ਪੰਜਾਬੀ ਨੂੰ ਆਪਣਾ ਧਰਮ ਨਿਭਾਉਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਅਗਰ ਪੰਜਾਬ ਸਰਕਾਰ ਇਸ ਮਾਮਲੇ ਦਾ ਕੋਈ ਬਦਲਵਾਂ ਹੱਲ ਕੱਢਦੀ ਹੈ ਤਾਂ ਸਾਡੇ ਲਈ ਇਹ ਵੱਡੇ ਮਾਣ ਵਾਲੀ ਗੱਲ ਹੋਵੇਗੀ। ਨਿਰਮਾਤਾ ਨਿਰਦੇਸ਼ਕ ਸੁਖਪਾਲ ਸਿੱਧੂ, ਹਰਮੀਕ ਸਿੰਘ ਟਾਈਗਰ ਹਰਮੀਕ ਸਿੰਘ, ਪਾਲੀ ਮਾਂਗਟ, ਮਨੀ ਬੋਪਾਰਾਏ ਨੇ ਵੀ ਪੰਜਾਬ ਸਰਕਾਰ ਤੋਂ ਇਹਨਾਂ ਆਵਾਰਾ ਕੁੱਤਿਆਂ ਦੇ ਮਸਲੇ ਦੇ ਹੱਲ ਲਈ ਕੋਈ ਹੋਰ ਰਸਤਾ ਅਪਨਾਉਣ ਦੀ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਲੱਗਣ ਵਾਲੀ ਕਿਸੇ ਵੀ ਠੇਸ ਤੋਂ ਬਚਿਆ ਜਾ ਸਕੇ।