ਜਵੱਦੀ ਟਕਸਾਲ ਵਿਖੇ ਚੁਪਹਰਾ ਸਮਾਗਮ ਕਲ੍ਹ.

ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਚੁਪਹਿਰਾ ਸਮਾਗਮ ਕੱਲ

ਲੁਧਿਆਣਾ,22 ਮਈ (ਪ੍ਰਿਤਪਾਲ ਸਿੰਘ ਪਾਲੀ)- ਸੱਚਖੰਡ ਵਾਸੀ ਪਰਮ ਸੰਤ ਸੁਚਾ ਸਿੰਘ ਜੀ ਵੱਲੋਂ ਸਿਰਜਿਤ ਗੁਰਬਾਣੀ ਗੁਰ ਇਤਿਹਾਸ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ "ਜਵੱਦੀ ਟਕਸਾਲ" ਵਿਖੇ 24 ਮਈ, ਦਿਨ ਐਤਵਾਰ, ਸ਼ਾਮ 6:00 ਵਜੇ ਤੋਂ 10:00 ਵਜੇ ਤੱਕ ਚੁਪਹਿਰਾ ਸਮਾਗਮ ਹੋਵੇਗਾ। ਦਫਤਰ ਜਵੱਦੀ ਟਕਸਾਲ ਵਲੋਂ ਭਾਈ ਮਨਿੰਦਰ ਸਿੰਘ ਅਹੂਜਾ ਅਤੇ ਭਾਈ ਦਲਬੀਰ ਸਿੰਘ ਮੱਕੜ ਵਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਜੀ ਅੰਮ੍ਰਿਤਸਰ ਸਾਹਿਬ ਵਾਲੇ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮੂੰਹ ਮੈਂਬਰ ਸਾਹਿਬਾਨਾਂ ਵਲੋਂ ਸੰਗਤਾਂ ਨੂੰ ਕਲਯੁੱਗ ਦੇ ਭਿਆਨਕ ਦੌਰ ਤੋਂ ਬਚਣ ਲਈ ਗੁਰਬਾਣੀ ਨਾਲ ਜੁੜਨ ਦੀ ਅਪੀਲ ਕਰਦਿਆਂ ਸਮੂੰਹ ਸੰਗਤਾਂ ਨੂੰ ਜਪ-ਤਪ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਗੁਰੂ ਕਾ ਲੰਗਰ ਅਤੁੱਟ ਵਰਤੇਗਾ, ਗਰਮੀ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।