ਚਿੰਤਪੁਰਨੀ ਸੇਵਾ ਕਮੇਟੀ ਵੱਲੋਂ ਬੱਸ ਰਵਾਨਾ.
ਚਿੰਤਪੁਰਨੀ ਸੇਵਾ ਕਮੇਟੀ ਵਲੋਂ 155ਵੀਂ ਬੱਸ ਮਾਤਾ ਨੈਣਾ ਦੇਵੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ
ਲੁਧਿਆਣਾ, 22 ਮਈ (ਵਰਿੰਦਰ) : ਚਿੰਤਪੁਰਨੀ ਸੇਵਾ ਕਮੇਟੀ ਵਲੋਂ ਸ਼੍ਰੀ ਰਮਨ ਕੌੜਾ ਦੀ ਅਗਵਾਈ ਹੇਠ 155ਵੀਂ ਬੱਸ ਯਾਤਰਾ ਅੱਜ ਮਾਤਾ ਨੈਣਾ ਦੇਵੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਈ। ਸਵੇਰੇ ਲਗਭਗ 5 ਵਜੇ ਕੰਨਿਆ ਪੂਜਨ ਕਰਨ ਉਪਰੰਤ ਸ਼੍ਰੀ ਮੋਹਨ ਲਾਲ ਅਰੋੜਾ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇ ਸ਼੍ਰੀ ਰਮਨ ਕੌੜਾ ਨੇ ਕਿਹਾ ਕਿ ਜਦ ਤੱਕ ਮਹਾਂਮਾਈ ਦਾ ਅਸ਼ੀਰਵਾਦ ਉਨ੍ਹਾਂ ਤੇ ਰਹੇਗਾ ਉਹ ਹਰੇਕ ਮਹੀਨੇ ਧਾਰਮਿਕ ਯਾਤਰਾ ਚਾਲੂ ਰੱਖਣਗੇ। ਉਨ੍ਹਾਂ ਕਿਹਾ ਕਿ ਸੱਚੇ ਮਨ ਨਾਲ ਕੀਤੇ ਦਰਸ਼ਨ ਨਾਲ ਭਗਤਾਂ ਦੀਆਂ ਹਰੇਕ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਬੱਸ ਯਾਤਰਾ ਦੌਰਾਨ ਸ਼੍ਰੀ ਸ਼ੀਸ਼ਪਾਲ ਗੋਇਲ ਜੀ ਰਾਜਪਾਲ ਜੀ, ਨੈਣਾ ਦੇਵੀ, ਬਲਵੀਰ ਕੁਮਾਰ, ਉਪਦੇਸ਼ ਸ਼ਰਮਾ, ਸੁਰਿੰਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਸੰਦੀਪ ਤੁਲੀ, ਰੋਹਿਤ ਕੌੜਾ, ਅਸ਼ਵਨੀ ਪਾਠਕ, ਸੁਸ਼ੀਲ ਚੋਪੜਾ, ਵਿਪਨ ਚੋਪੜਾ, ਸੁਨੀਲ ਸੋਨੀ ਅਤੇ ਜਤਿੰਦਰ ਪਾਲ ਸ਼ਰਮਾ ਨੇ ਰਸਤੇ ਵਿੱਚ ਮਹਾਮਾਈ ਦਾ ਗੁਣਗਾਨ ਕੀਤਾ। ਸ਼੍ਰੀ ਸਤਪਾਲ ਜੀ ਸਤੀ ਅਤੇ ਹੋਰ ਸ਼ਰਧਾਲੂਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
