ਕਾਰਵਾਈ ਦਾ ਸਵਾਗਤ.
ਸਿੱਖਿਆ ਵਿਭਾਗ ਵਲੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਲਈ ਕਾਰਵਾਈ ਦਾ ਸਵਾਗਤ ------- ਲੈਕਚਰਾਰ ਯੂਨੀਅਨ
- ਖੰਨਾ, 22 ਮਈ (ਮਨਜੀਤ ਸਿੰਘ ਧੀਮਾਨ) -ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇੱਕ ਹਜ਼ਾਰ ਦੇ ਲਗਭਗ ਸਕੂਲ ਮੁੱਖੀ ਦੀਆਂ ਪੋਸਟਾਂ ਖਾਲੀ ਹਨ । ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਅਹੁਦੇਦਾਰ ਲੰਮੇ ਸਮੇਂ ਤੋ ਮਾਨਯੋਗ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਡੀ ਪੀ ਆਈ ਸੈਕੰਡਰੀ ਪੰਜਾਬ ਨੂੰ ਮਿਲ ਕੇ ਲੈਕਚਰਾਰ ਦੀਆਂ ਬਤੌਰ ਪ੍ਰਿੰਸੀਪਲ ਤਰੱਕੀ ਲਈ ਵਾਰ ਵਾਰ ਮਿਲ ਰਹੇ ਸਨ । ਜੱਥੇਬੰਦੀ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਨੇ ਦੱਸਿਆ ਕਿ 30--30 ਸਾਲ ਤੋਂ ਸੇਵਾ ਕਰ ਰਹੇ ਲੈਕਚਰਾਰ ਬਿਨਾਂ ਤਰੱਕੀ ਸੇਵਾ ਮੁਕਤ ਹੈ ਰਹੇ ਹਨ । ਉਹਨਾਂ ਕਿਹਾ ਕਿ ਵਿੱਦਿਆਰਥੀ ਅਤੇ ਮਾਪੇ ਲੰਮੇ ਸਮੇਂ ਤੋਂ ਸਕੂਲ ਮੁੱਖੀਆਂ ਨੂੰ ਉਡੀਕ ਰਹੇ ਹਨ । ਲਗਦਾ ਹੈ ਉਹਨਾਂ ਦੀ ਉਡੀਕ ਛੇਤੀ ਖ਼ਤਮ ਹੋਣ ਜਾ ਰਹੀ ਹੈ । ਜੱਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ ਮੁੱਖੀਆਂ ਦੀਆਂ ਪੋਸਟਾਂ ਛੇਤੀ ਭਰੀਆਂ ਜਾਣ। ਤਰੱਕੀਆਂ ਸੰਬੰਧੀ ਕਾਰਵਾਈ ਸ਼ੁਰੂ ਕਰਨ ਲਈ ਮਾਨਯੋਗ ਸਿੱਖਿਆਂ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ, ਮਾਨਯੋਗ ਸਿੱਖਿਆਂ ਸਕੱਤਰ ਸ੍ਰੀਮਤੀ ਅਨਿੰਦਿਤਾ ਮਿਤਰਾ ਅਤੇ ਡੀ ਪੀ ਆਈ ਸਾਹਿਬ ਦਾ ਧੰਨਵਾਦ ਕੀਤਾ ਹੈ । ਇਸ ਮੌਕੇ ਸਰਵ ਸ੍ਰੀ ਅਮਨ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਰਵਿੰਦਰਪਾਲ ਸਿੰਘ ਸਕੱਤਰ ਜਨਰਲ, ਬਲਰਾਜ ਸਿੰਘ ਬਾਜਵਾ ਜਨਰਲ ਸਕੱਤਰ, ਹਰਜੀਤ ਸਿੰਘ ਬਲਾਹੜੀ, ਜਸਪਾਲ ਸਿੰਘ ਸੰਗਰੂਰ, ਅਵਤਾਰ ਸਿੰਘ ਰੋਪੜ੍ਹ, ਰਣਵੀਰ ਸਿੰਘ ਸੋਹਲ, ਡਾਕਟਰ
ਹਰਜੀਤ ਸਿੰਘ ਰਤਨ , ਅਰੁਣ ਕੁਮਾਰ, ਮਨਜੀਤ ਸਿੰਘ ਪੀ ਏ ਯੂ ਹਾਜ਼ਰ ਸਨ ।
