ਅਵਤਾਰਸਿੰਘ ਦਾ ਸਨਮਾਨ.
ਖੰਨਾ ਡਿਵੀਜ਼ਨ ਅਤੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਲੁਧਿਆਣਾ ਦੇ ਉਪ-ਪ੍ਰਧਾਨ ਅਵਤਾਰ ਸਿੰਘ ਨੂੰ ਸਨਮਾਨਿਤ ਕੀਤਾ
ਖੰਨਾ, 22ਮਈ ( ਮਨਜੀਤ ਸਿੰਘ ਧੀਮਾਨ)- ਚੀਫ਼ ਪੋਸਟ ਮਾਸਟਰ ਚੰਡੀਗੜ੍ਹ ਵੱਲੋਂ ਲੁਧਿਆਣਾ ਡਿਵੀਜ਼ਨ ਦੇ ਸਭ ਤੋਂ ਵਧੀਆ ਕੰਮ ਕਰਨ ਵਾਲੇ ਬੀ ਪੀ ਐਮ ਨੂੰ ਸਮਰਾਲੇ ਵਿਖੇ ਸਨਮਾਨਿਤ ਕੀਤਾ ਗਿਆ । ਹਰੇਕ ਡਿਵੀਜ਼ਨ ਵਿੱਚੋਂ ਵੱਖ-ਵੱਖ ਕੈਟਾਗਰੀ ਵਿੱਚ ਪਹਿਲੇ ਨੰਬਰ ਤੇ ਆਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ, ਉਸੇ ਤਰ੍ਹਾਂ ਖੰਨਾ ਡਿਵੀਜ਼ਨ ਦੇ ਬ੍ਰਾਂਚ ਘੁੰਗਰਾਲੀ ਰਾਜਪੂਤਾਂ ਅਤੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਲੁਧਿਆਣਾ ਦੇ ਉਪ-ਪ੍ਰਧਾਨ ਅਵਤਾਰ ਸਿੰਘ ਨੂੰ ਆਰ ਪੀ ਐਲ ਆਈ, ਪੀ ਐਲ ਆਈ ਦੇ ਬਿਜ਼ਨਸ ਵਿੱਚੋਂ ਲੁਧਿਆਣਾ ਐੱਮ ਡਿਵੀਜ਼ਨ ਦੇ ਸਭ ਤੋਂ ਵੱਧ ਬਿਜ਼ਨਸ 1ਕਰੋੜ 61 ਲੱਖ ਰੁਪਏ ਜਿੰਨਾਂੵ ਦਾ ਪ੍ਰੀਮੀਅਮ 1ਲੱਖ 57 ਹਜ਼ਾਰ 377 ਰੁਪਏ ਬਣਦਾ ਹੈ ਦੇ ਸੰਬੰਧ ਵਿੱਚ ਚੀਫ਼ ਸਾਹਿਬ ਚੰਡੀਗੜ੍ਹ ਅਤੇ ਲੁਧਿਆਣਾ ਡਿਵੀਜ਼ਨ ਦੇ ਮਾਣਯੋਗ ਸੁਪਰਡੈਂਟ ਸਰਦਾਰ ਨਰਿੰਦਰ ਸਿੰਘ ਜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਹੋਰਨਾਂ ਕੈਟਾਗਰੀ ਵਿੱਚ ਵਿਦੇਸ਼ੀ ਪਾਰਸਲ ਬੁੱਕ ਕਰਨ ਵਿੱਚ ਮੈਡਮ ਬਵਨੀਤ ਕੌਰ ਬੀਜਾ ਕਲਾਂ ਨੇ ਅਤੇ ਵੱਧ ਤੋਂ ਵੱਧ ਖਾਤੇ ਖੋਲੵਣ ਵਿੱਚ ਅੰਜਲੀ BPM ਮੁਸ਼ਕਾਬਾਦ ਨੇ ਪਹਿਲਾ ਸਥਾਨ ਹਾਸਿਲ ਕੀਤਾ।ਖੰਨਾ ਡਿਵੀਜ਼ਨ ਨੂੰ ਪਹਿਲੇ ਨੰਬਰ ਆਉਣ ਤੇ ਸਨਮਾਨਿਤ ਕੀਤਾ ਗਿਆ ਅਤੇ ਜਿੰਨ੍ਹਾਂ ਨੇ ਜ਼ਿਆਦਾ ਅਕਾਊਂਟ ਖੋਲੇ ਉਨ੍ਹਾਂ ਸਾਰਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਗਿਆ। ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਲੁਧਿਆਣਾ ਦੇ ਡਿਵੀਜ਼ਨ ਸੈਕਟਰੀ ਡਾ. ਅਜੈਬ ਸਿੰਘ ਧੂਲਕੋਟ ਅਤੇ ਡਿਵੀਜ਼ਨ ਦੇ ਕੈਸ਼ੀਅਰ ਕੁਲਦੀਪ ਸਿੰਘ ਨੱਥੋਵਾਲ ਵੱਲੋਂ ਅਵਤਾਰ ਸਿੰਘ ਘੁੰਗਰਾਲੀ ਰਾਜਪੂਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੱਤੀ। ਇਸ ਸਮਾਗਮ ਵਿੱਚ ਚੀਫ਼ ਪੋਸਟ ਮਾਸਟਰ ਜਨਰਲ ਪੰਜਾਬ ਸਰਕਲ ਚੰਡੀਗੜ੍ਹ, ਸੁਪਰਡੈਂਟ ਸਰਦਾਰ ਨਰਿੰਦਰ ਸਿੰਘ,ASP ਪਵਨਦੀਪ ਕੁਮਾਰ,ASP ਰਵਿਤਾ ਕੁਮਾਰੀ, ਇੰਸਪੈਕਟਰ ਮੈਡਮ ਅੰਜੂ ਬਾਲਾ, ਇੰਸਪੈਕਟਰ ਹਰਪ੍ਰੀਤ ਸਿੰਘ,ਇੰਸਪੈਕਟਰ ਅਮਨ ਸੰਧੂ ਰਾਹੁਲ ਮਲਿਕ ਅਸਿਸਟੈਂਟ , ਅਸੀਸ ਬੰਸਲ SPM ਸਮਰਾਲਾ, ਸੁਖਵਿੰਦਰ ਸਿੰਘ ਮੇਲ ਓਵਰਸੀਰ,ਰਣਜੀਤ ਸਿੰਘ ਮੇਲ ਓਵਰਸੀਰ, ਦਹੇੜੂ SO ਦੇ ਅਵਤਾਰ ਸਿੰਘ ਘੁੰਗਰਾਲੀ ਰਾਜਪੂਤਾਂ,ਗੁਰਇਕਬਾਲ ਸਿੰਘ ਕਿਸ਼ਨਗੜ੍ਹ, ਦਲਵੀਰ ਸਿੰਘ ਬਗ਼ਲੀ ਕਲਾਂ, ਜਸਵਿੰਦਰ ਸਿੰਘ ਭੌਰਲਾ, ਨਿਰਮਲ ਸਿੰਘ ਨੀਲੋਂ ਕਲਾਂ, ਪਾਲ ਸਿੰਘ ਲੱਧੜਾਂ ,ਰਣਜੀਤ ਸਿੰਘ , ਪਵਿੱਤਰ ਸਿੰਘ ਭਾਗਪੁਰ, ਰੇਖਾ ਰਾਣੀ ਮੱਲਮਾਜਰਾ,ਬਵਨੀਤ ਕੌਰ ਬੀਜਾ ਕਲਾਂ, ਕਰਮਵੀਰ ਕੌਰ ਢੀਂਡਸਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
