ਬੱਗਾ ਵਲੋਂ ਉਦਘਾਟਨ.

ਵਿਧਾਇਕ ਬੱਗਾ ਨੇ ਕੀਤਾ ਵਾਰਡ-67 ਦੇ ਮੁਹੱਲਾ ਆਨੰਦ ਨਗਰ ’ ਚ ਸੜਕਾਂ ਦੇ ਨਿਰਮਾਣ ਕੰਮ ਦਾ ਉਦਘਾਟਨ

ਲੁਧਿਆਣਾ। ਵਿਧਾਇਕ ਚੌ. ਮਦਨ ਲਾਲ ਬੱਗਾ ਨੇ ਵਾਰਡ-67 ਅਧੀਨ ਮੁਹੱਲਾ ਆਨੰਦ ਨਗਰ ਦੀ ਗਲੀ ਨੰਬਰ 2 ਤੋਂ 5 ਤੱਕ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਕੌਂਸਲਰ ਸ਼ਰਨਜੀਤ ਕੌਰ ਬਾਜਵਾ, ਆਪ ਦੇ ਯੂਥ ਵਿੰਗ ਦੇ ਸੂਬਾ ਸਕੱਤਰ ਗੁਰਵੀਰ ਗੋਲੂ ਬਾਜਵਾ ਵੀ ਮੌਜੂਦ ਰਹੇ। ਵਿਧਾਇਕ ਬੱਗਾ ਨੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਥਾਨਕ ਲੋਕਾਂ ਨੂੰ ਵਧੀਆ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਆਨੰਦ ਨਗਰ ਵਿੱਚ ਨਵੀਆਂ ਸੜਕਾਂ ਦੇ ਨਿਰਮਾਣ ਨਾਲ ਲੰਮੇ ਸਮੇਂ ਤੋਂ ਖਰਾਬ ਪਈਆਂ ਸੜਕਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਇਲਾਕੇ ਦੇ ਹਰ ਘਰ ਤੱਕ ਸਾਫ ਪੀਣ ਵਾਲਾ ਪਾਣੀ, ਸੁਚਾਰੂ ਬਿਜਲੀ ਪ੍ਰਬੰਧ ਅਤੇ ਸਫਾਈ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਪਣੀਆਂ ਸਮੱਸਿਆਵਾਂ ਦੀ ਜਾਣਕਾਰੀ ਕੌਂਸਲਰ ਸ਼ਰਨਜੀਤ ਕੌਰ ਬਾਜਵਾ ਤੱਕ ਲਿਖਤੀ ਰੂਪ ਵਿੱਚ ਪਹੁੰਚਾਉਣ, ਤਾਂ ਜੋ ਕਿ ਹਰ ਸਮੱਸਿਆ ਦਾ ਘਰ ਬੈਠੇ ਹੀ ਹੱਲ ਕੀਤਾ ਜਾ ਸਕੇ। ਕੌਂਸਲਰ ਸ਼ਰਨਜੀਤ ਕੌਰ ਬਾਜਵਾ ਨੇ ਵਿਧਾਇਕ ਬੱਗਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਵਾਰਡ-67 ਵਿੱਚ ਬੇਸ਼ੁਮਾਰ ਵਿਕਾਸ ਕਾਰਜ ਹੋਏ ਹਨ, ਜਿਸ ਲਈ ਵਿਧਾਇਕ ਬੱਗਾ ਵਧਾਈ ਦੇ ਪਾਤਰ ਹਨ। ਇਸ ਮੌਕੇ ‘ਤੇ ਨਰਿੰਦਰ ਮੱਕੜ, ਪਿੰਟੂ ਸ਼ਰਮਾ, ਪੰਡਿਤ ਓਮ ਪ੍ਰਕਾਸ਼, ਅਮ੍ਰਿਤ ਲਾਲ ਸ਼ਰਮਾ, ਉਪਦੇਸ਼ ਬਾਜਵਾ, ਸਤਵਿੰਦਰ ਸਿੰਘ ਬਾਜਵਾ, ਗੁਰਮੀਤ ਸਿੰਘ, ਮਿੰਟਾ ਪਸਰੀਚਾ ਸਮੇਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ, ਬਲਾਕ ਅਤੇ ਵਾਰਡ ਪੱਧਰੀ ਨੁਮਾਇੰਦੇ ਅਤੇ ਸਥਾਨਕ ਨਿਵਾਸੀ ਵੀ ਹਾਜ਼ਰ ਸਨ।