ਬਿਜਲੀ ਮੁਲਾਜ਼ਮਾਂ ਨੇ ਮਜ਼ਦੂਰ ਦਿਵਸ ਮਨਾਇਆ .

ਬਿਜਲੀ ਏਕਤਾ ਮੰਚ ਤੇ ਜੁਆਇੰਟ ਫੋਰਮ ਨੇ ਮਈ ਦਿਵਸ ਤੇ ਲਾਲ ਝੰਡੇ ਲਹਿਰਾਏ 


ਦਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ - ਮਹਿਦੂਦਾਂ, ਰਾਮਗੜ੍ਹ


  ਲੁਧਿਆਣਾ 1 ਮਈ (ਗੀਤਾ ਸਕਸੈਨਾ) : ਬਿਜਲੀ ਏਕਤਾ ਮੰਚ ਤੇ ਜੁਆਇੰਟ ਫੋਰਮ ਨੇ ਮਈ ਦਿਵਸ 'ਤੇ ਸਾਂਝੇ ਤੌਰ 'ਤੇ ਲਾਲ ਝੰਡੇ ਲਹਿਰਾਉਂਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ। ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਟੀਐਸਯੂ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਰਾਮਗੜ੍ਹ ਨੇ ਸੁੰਦਰ ਨਗਰ ਡਵੀਜਨ ਦੇ ਪ੍ਰਧਾਨ ਬਹਾਦਰ ਸਿੰਘ ਲੁਹਾਰਾ (ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ) ਅਤੇ ਪ੍ਰਧਾਨ ਧਰਮਪਾਲ (ਟੀਐਸਯੂ) ਵੱਲੋਂ ਆਯੋਜਿਤ 220 ਕੇਵੀ ਸਬ ਸਟੇਸ਼ਨ ਗੌਂਸਗੜ੍ਹ, 66 ਕੇਵੀ ਸਬ ਸਟੇਸ਼ਨ ਮੇਹਰਬਾਨ, 66 ਕੇਵੀ ਸਬ ਸਟੇਸ਼ਨ ਟਿੱਬਾ ਅਤੇ ਸੁੰਦਰ ਨਗਰ ਡਵੀਜਨ 'ਚ ਸਾਂਝੇ ਤੌਰ 'ਤੇ ਝੰਡੇ ਲਹਿਰਾਉਣ ਦੀ ਰਸ਼ਮ ਅਦਾ ਕੀਤੀ ਜਿਸ ਵਿੱਚ ਪਾਵਰਕਾਮ ਐਂਡ ਟਰਾਂਸਕੋ ਪੈਸ਼ਨਰਜ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ, ਟੀਐਸਯੂ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਜਗੀਰ ਸਿੰਘ ਅਤੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸਾਬਕਾ ਡਵੀਜਨ ਪ੍ਰਧਾਨ ਮੇਵਾ ਸਿੰਘ ਸ਼ੇਰਪੁਰ ਉਚੇਚੇ ਤੌਰ 'ਤੇ ਪੁੱਜੇ। ਏਨ੍ਹਾਂ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰ ਮਹਿਦੂਦਾਂ ਅਤੇ ਰਾਮਗੜ੍ਹ ਨੇ ਦੱਸਿਆ ਕਿ 18/20 ਘੰਟੇ ਤੋਂ ਅੱਠ ਘੰਟੇ ਕੰਮ ਦੀ ਡਿਊਟੀ ਕਰਵਾਉਣ ਲਈ 1 ਮਈ 1886 ਨੂੰ ਜਿਨ੍ਹਾਂ ਮਜਦੂਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਅਪਣੀਆਂ ਜਾਨਾਂ ਦਿੰਦੇ ਹੋਏ ਸਫੈਦ ਕੱਪੜੇ ਨੂੰ ਅਪਣੇ ਖੂਨ ਨਾਲ ਸਿੰਝ ਕੇ ਦੁਨੀਆਂ ਭਰ ਦੇ ਮੇਹਨਤਕਸਾਂ ਨੂੰ ਲਾਲ ਝੰਡਾ ਦਿੱਤਾ ਸ਼ਿਕਾਗੋ ਦੇ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। 1 ਮਈ ਨੂੰ ਦੁਨੀਆਂ ਭਰ ਦੇ ਮੇਹਨਤਕਸ ਕਿਸਾਨ, ਮਜਦੂਰ, ਮੁਲਾਜਮ ਅਤੇ ਵਿਿਦਆਰਥੀ ਮਜਦੂਰ ਦਿਵਸ ਵਜੋਂ ਮਨਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸਰਧਾਂਜਲੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਨੇ ਸ਼ਿਕਾਗੋ ਦੇ ਸ਼ਹੀਦਾਂ ਨਾਲ ਵੱਡਾ ਧੋਖਾ ਕੀਤਾ ਹੈ ਜਿਸਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੇ ਬਣਾਏ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਉਨ੍ਹਾਂ ਦੀ ਜਗਾਹ 4 ਲੇਬਰ ਕੋਡ ਲਾਗੂ ਕਰ ਦਿੱਤੇ ਹਨ। ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਏਨ੍ਹਾਂ ਲੇਬਰ ਕੋਡਾਂ ਦੀ ਵਾਪਸੀ ਤੱਕ ਕੇਂਦਰ ਦੀ ਮੋਦੀ ਸਰਕਾਰ ਦਾ ਹਰ ਫਰੰਟ 'ਤੇ ਵਿਰੋਧ ਕਰਦਿਆਂ ਉਸਨੂੰ ਚੱਲਦਾ ਕਰਨਾ ਹੋਵੇਗੀ। ਇਸ ਮੌਕੇ ਧਰਮਿੰਦਰ ਕੁਮਾਰ, ਦੀਪਕ ਕੁਮਾਰ, ਗੌਰਵ ਕੁਮਾਰ, ਜੇਈ ਰਾਜੀਵ ਸ਼ਰਮਾ, ਜੇਈ ਹਰਦੀਪ ਸਿੰਘ, ਕਰਤਾਰ ਸਿੰਘ, ਹਿਰਦੈ ਰਾਮ, ਕਮਲਦੀਪ ਸਿੰਘ, ਅਮਰਜੀਤ ਸਿੰਘ, ਬਲਿਹਾਰ ਸਿੰਘ, ਰਾਮ ਅਵਧ, ਪ੍ਰਕਾਸ਼ ਚੰਦ, ਗੁਰਦੀਪ ਸਿੰਘ, ਬਲਵੀਰ ਚੰਦ, ਅਕਾਸ਼ਦੀਪ ਸਿੰਘ, ਸ਼ਰਨਜੀਤ ਸਿੰਘ, ਕੁਲਵਿੰਦਰ ਸਿੰਘ, ਬਿੱਕਰ ਸਿੰਘ ਅਤੇ ਹੋਰ ਹਾਜਰ ਸਨ।