ਅਮਿਤ ਗੁਸਾਈਂ ਦੀ ਅਗਵਾਈ ਵਿੱਚ ਧਰਨਾ .
ਹਲਕਾ ਕੇਂਦਰੀ ਚ ਅਮਿਤ ਗੋਸਾਈ ਦੀ ਅਗਵਾਈ ਚ ਅਕਾਲੀ ਦਲ ਦਾ ਬਿਜਲੀ ਕਟਾਂ ਵਿਰੋਧੀ ਧਰਨਾ ਬੇਹੱਦ ਸਫਲ ਰਿਹਾ
ਝੂਠੀ ਅਤੇ ਨਿਕੰਮੀ ਸਰਕਾਰ ਨੂੰ ਚਲਦਾ ਕਰਨ ਲਈ ਜਨਤਾ ਤਿਆਰ - ਅਮਿਤ ਗੁਸਾਈਂ
ਅਕਾਲੀ ਆਗੂਆਂ ਨੇ ਆਪਣੀ ਸਰਕਾਰ ਦੀ ਸਰਪਲਸ ਬਿਜਲੀ ਅਤੇ ਹੋਰ ਵਿਕਾਸ ਕਾਰਜ ਗਿਣਵਾਏ
ਲੁਧਿਆਣਾ 30 ਮਈ (ਪ੍ਰਿਤਪਾਲ ਸਿੰਘ ਪਾਲੀ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਵਿੱਚ ਲੱਗਦੇ ਅਣ ਐਲਾਨੇ ਬਿਜਲੀ ਕਟਾਂ ਕਰਕੇ ਹਲਕਾ ਵਾਈਜ ਧਰਨੇ ਲਗਾਏ ਗਏ ਇਸ ਕੜੀ ਤਹਿਤ ਹਲਕਾ ਕੇਂਦਰੀ ਦਾ ਧਰਨਾ ਆਰ ਕੇ ਰੋਡ ਚੀਮਾ ਚੌਂਕ ਬਿਜਲੀ ਦਫਤਰ ਦੇ ਬਾਹਰ ਹਲਕਾ ਇੰਚਾਰਜ ਅਮਿਤ ਗੋਸਾਈ ਦੀ ਅਗਵਾਈ ਹੇਠ ਲਗਾਇਆ ਗਿਆ ਧਰਨਾ ਪੂਰੀ ਭੀੜ ਹੋਣ ਕਰਕੇ ਬੇਹਦ ਕਾਮਯਾਬ ਰਿਹਾ ਧਰਨੇ ਤੇ ਬੋਲਦਿਆਂ ਸੀਨੀਅਰ ਅਕਾਲੀ ਆਗੂ ਰਵਿੰਦਰ ਪਾਲ ਸਿੰਘ ਖਾਲਸਾ ਅਤੇ ਹਰਪਾਲ ਸਿੰਘ ਕੋਹਲੀ ਨੇ ਆਖਿਆ ਕਿ ਇਹ ਸਰਕਾਰ ਵਿੱਚ ਬਿਜਲੀ ਕਟਾਂ ਦੇ ਨਾਲ ਨਾਲ ਵਪਾਰੀਆਂ ਦੀ ਕੋਈ ਸਾਰ ਨਹੀਂ ਲੈ ਰਿਹਾ ਨਿਤ ਦਿਨ ਫਿਰੋਤੀਆਂ ਮੰਗਣ ਲੁੱਟ ਖੋਹ ਅਤੇ ਕਤਲ ਦੇ ਮਾਮਲੇ ਅਖਬਾਰਾਂ ਦੀਆਂ ਸੁਰਖੀਆਂ ਹੁੰਦੇ ਹਨ ਅਤੇ ਸਥਾਨਕ ਵਿਧਾਇਕ ਹੀ ਮਕਾਨ ਦੁਕਾਨ ਬਣਾਉਣ ਵੇਲੇ ਹਿੱਸੇ ਭਾਲਦੇ ਹਨ ।ਬਲਜੀਤ ਸਿੰਘ ਛਤਵਾਲ ਬੀਬੀ ਸੀਵੀਆ , ਰਾਜਾ ਜੰਗ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਦੀ ਲੁੱਟ ਮਾਰ ਦੀਆਂ ਝਾਕੀਆਂ ਪੇਸ਼ ਕੀਤੀਆਂ ਬਲਜੀਤ ਛਤਵਾਲ ਨੇ ਆਖਿਆ ਕਿ ਰਜਿਸਟਰੀਆਂ ਵਿੱਚ ਇਨੀ ਲੁੱਟ ਅਤੇ ਖਸੁੱਟ ਤੋਂ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣੂ ਹੈ ਇੱਕ ਇੱਕ ਰਜਿਸਟਰੀ ਦੀ 10 ਤੋਂ ਲੈ ਕੇ 50 ਹਜਾਰ ਤੱਕ ਰਿਸ਼ਵਤ ਦੇਣੀ ਪੈ ਰਹੀ ਹੈ ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਅਸ਼ੋਕ ਮਲਹੋਤਰਾ ਨੇ ਵੀ ਆਈਆਂ ਸੰਗਤਾਂ ਨੂੰ ਸੰਬੋਧਨ ਕੀਤਾ। ਧਰਨੇ ਦੌਰਾਨ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਵੀ ਸੰਬੋਧਨ ਕੀਤਾ ਅਤੇ ਧਰਨੇ ਦੀ ਕਾਮਯਾਬੀ ਲਈ ਸਮੂਹ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਅਮਿਤ ਗੋਸਾਈ ਦੀ ਪਿੱਠ ਵੀ ਥਾਪੜੀ ਅਮਿਤ ਗੋਸਾਈ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਜੇਕਰ ਅੱਜ ਦੇ ਬਿਜਲੀ ਕੱਟਾਂ ਦੇ ਧਰਨੇ ਵਾਂਗ ਅਸੀਂ ਸਾਰੇ ਸਰਕਾਰ ਦੀਆਂ ਨਾਕਾਮੀਆਂ ਅਤੇ ਨਲਾਇਕੀਆਂ ਖਿਲਾਫ ਇਕੱਠੇ ਹੋ ਜਾਈਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਨੂੰ ਕੋਈ ਨਹੀਂ ਰੋਕ ਸਕਦਾ ਅਤੇ ਹਲਕਾ ਸੈਂਟਰਲ ਵੀ ਵੱਡੇ ਫਰਕ ਨਾਲ ਅਸੀਂ ਜਿੱਤ ਕੇ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਵਾਂਗੇ ਅਤੇ ਅੰਤ ਵਿੱਚ ਅਮਿਤ ਗੋਸਾਈ ਨੇ ਸਮੂਹ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਦਾ ਧਰਨੇ ਵੀ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ ਇਸ ਦੌਰਾਨ ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ ਲਾਂਬਾ, ਰਾਜਦੀਪ ਸਿੰਘ ਸ਼ੰਟੀ ਸਰੂਪ ਸਿੰਘ ਮਠਾੜੂ ,ਯੈਂਕੀ, ਸਿਮਰਨ ਉਬਰਾਏ ,ਸਿਮਰ ਸਿੰਘ ਝੰਡੋਕ, ਮੈਕੀ ਮਰਵਾਹਾ, ਅਸ਼ੋਕ ਮਲਹੋਤਰਾ, ਐਡਵੋਕੇਟ ਅਜੇ ਚਾਵਲਾ, ਗੁਰ ਬਖਸ਼ੀਸ਼ ਸਿੰਘ ਬੇਦੀ ਬਿੱਟੂ ਦੁਖੀਆ ,ਪ੍ਰਭਜੋਤ ਸਿੰਘ ਗੋਰਾ, ਗੁਰਪ੍ਰੀਤ ਸਿੰਘ ਸਲੂਜਾ ,ਰਾਜ ਕੁਮਾਰ ਆਦਿ ਪ੍ਰਮੁੱਖ ਤੌਰ ਤੇ ਹਾਜ਼ਰ ਹੋਏ
